Ferozepur News

ਬੱਚੇ ਦੀ ਚੰਗੀ ਨੀਂਹ, ਪਰਿਵਾਰ ਦਾ ਜੀਵਨ ਬਦਲ ਸਕਦਾ ਹੈ-ਕਮਾਂਡੈਂਡ ਸ਼੍ਰੀ ਸ਼ਿਵ ਓਮ

ਕਮਾਂਡੈਂਡ ਸ਼੍ਰੀ ਓਮ ਸ਼ਿਵ ਜੀ ਦੀ ਪਤਨੀ ਨੇ ਸਰਕਾਰੀ ਸਕੂਲ ਹੁਸੈਨੀਵਾਲਾ ਵਿਖੇ ਬੱਚਿਅਾਂ ਨਾਲ ਮਨਾੲਿਅਾ ਅਾਪਣਾ ਜਨਮ ਦਿਨ

ਬੱਚੇ ਦੀ ਚੰਗੀ ਨੀਂਹ, ਪਰਿਵਾਰ ਦਾ ਜੀਵਨ ਬਦਲ ਸਕਦਾ ਹੈ-ਕਮਾਂਡੈਂਡ ਸ਼੍ਰੀ ਸ਼ਿਵ ਓਮ

ਫਿਰੋਜ਼ਪੁਰ 24 ਸਤੰਬਰ ( ) ਅਜੌਕੇ ਦੌਰ ਵਿੱਚ ਜਿਥੇ ਲੋਕ ਅਾਪਣੇ ਜਨਮ ਦਿਨ ਲੲੀ ਹਜ਼ਾਰਾਂ ਰੁਪੲੇ ਖਰਚ ਕਰਦੇ ਹਨ,ਅਾਪਣੇ ਜਨਮ ਦਿਨ ਸਮੇਂ ਵੱਡੇ-ਵੱਡੇ ਕੇਕ ਵਗੈਰਾ ਕੱਟ ਕੇ, ਵੱਡੀਅਾਂ ਪਾਰਟੀਅਾਂ ਕਰਕੇ ਜਨਮ ਦਿਨ ਮਨਾੳੁਣਾਂ ਪ੍ਰਚਲਿਤ ਹੈ ੲਿਸੇ ਸਮੇਂ ਦੌਰਾਨ ਕਮਾਂਡੈਂਡ ਸ਼੍ਰੀ ਸ਼ਿਵ ਓਮ ਬਟਾਲੀਅਨ 136 ਬੀ.ਅੈੱਸ.ਅੈੱਫ.ਜੀ ਦੀ ਧਰਮਪਤਨੀ ਸ਼੍ਰੀਮਤੀ ਲਕਸ਼ਮੀ ਦੇਵੀ ਜੀ ਨੇ ਅਾਪਣਾ ਜਨਮ ਨੂੰ ਨਿਵੇਕਲੇ ਢੰਗ ਨਾਲ ਮਨਾੳੁਣ ਦੀ ਮਿਸਾਲ ਪੇਸ਼ ਕੀਤੀ ਹੈ। ੳੁਹਨਾਂ ਨੇ ਅਾਪਣਾ ਜਨਮ ਦਿਨ ਸਰਕਾਰੀ ਪ੍ਰਾੲਿਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ, ਬਲਾਕ-ਫਿਰੋਜ਼ਪੁਰ-3 ਦੇ ਬੱਚਿਅਾਂ ਨਾਲ ਮਨਾੲਿਅਾ ਅਤੇ ਬੱਚਿਅਾਂ ਨੂੰ ਲੱਡੂ ਵੰਡੇ।ਕਮਾਂਡੈਂਡ ਸਾਬ੍ਹ ਨੇ ਆਪਣੀ ਧਰਮ ਪਤਨੀ ਦੇ ਜਨਮ ਦਿਨ ਉੱਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਦਰਸਾਏ ਹੋਏ ਰਸਤੇ ਅਤੇ ੳੁਹਨਾਂ ਵੱਲੋਂ ਵੇਖੇ ਗਏ ਸੁਪਨੇ ਨੂੰ ਹਰ ਇੱਕ ਨੂੰ ਪੂਰਾ ਕਰਨ ਲਈ ਆਪਣਾ ਯਤਨ ਕਰਨ ਉੱਤੇ ਪ੍ਰੇਰਨਾ ਦਿੱਤੀ। ਕਮਾਂਡੈਂਡ ਸਾਬ੍ਹ ਜਿੱਥੇ ਹਰ ਵੇਲੇ ਦੇਸ਼ ਦੀ ਸੇਵਾ ਲਈ ਬਾਰਡਰ ਉੱਤੇ ਆਪਣਾ ਫ਼ਰਜ਼ ਤਨਦੇਹੀ ਨਾਲ ਨਿਭਾਉਂਦੇ ਹਨ, ਉੱਥੇ ਉਹ ਮੌਕਾ ਮਿਲਣ ਤੇ ਸਮਾਜ ਸੇਵਾ ਦੇ ਕਾਰਜਾਂ ਲਈ ਵੀ ਪਰਿਵਾਰ ਸਮੇਤ ਹਮੇਸ਼ਾ ਤੱਤਪਰ ਰਹਿੰਦੇ ਹਨ। ਕਮਾਂਡਰ ਸਾਬ੍ਹ ਸਰੀਰਕ ਤੌਰ ਉੱਤੇ ਤੰਦਰੁਸਤ ਅਤੇ ਦਲੇਰ ਹੋਣ ਦੇ ਨਾਲ-ਨਾਲ ਮਾਨਸਿਕ ਤੌਰ ਉੱਪਰ ਵੀ ਬਹੁਤ ਹੀ ਉੱਚੇ ਅਤੇ ਸੁੱਚੇ ਵਿਚਾਰ ਰੱਖਦੇ ਹਨ। ੳੁਹ ਹਰ ਵੇਲੇ ਕੁਝ ਨਾ ਕੁਝ ਇਸ ਸਮਾਜ ਨੂੰ ਦੇਣ ਲਈ ਤੱਤਪਰ ਰਹਿੰਦੇ ਹਨ ।ਉਹ ਬੱਚਿਆਂ ਅੰਦਰ ਦੇਸ਼ ਦੀ ਸੇਵਾ ਭਾਵਨਾ ਦਾ ਜਜ਼ਬਾ ਪੈਦਾ ਕਰਨ ਦੇ ਨਾਲ ਹੀ ਬੱਚਿਆਂ ਨੂੰ ਉੱਚੇ ਆਦਰਸ਼ ਅਤੇ ਉੱਚੀ ਸੋਚ ਦੇ ਮਾਲਕ ਬਣਨ ਲਈ ਵੀ ਪ੍ਰੇਰਦੇ ਹਨ ।ਪਿਛਲੇ ਦਿਨੀਂ ਵੀ ਕਮਾਂਡੈਂਡ ਸਾਬ੍ਹ ਦੀ ਅਗਵਾੲੀ ਵਿੱਚ ੳੁਹਨਾਂ ਅਤੇ ੳੁਹਨਾਂ ਦੀ ਬਟਾਲੀਅਨ ਵੱਲੋਂ ਸਕੂਲ ਦੇ ਲੋੜਵੰਦ ਬੱਚਿਅਾਂ ਨੂੰ ਸਕੂਲ ਬੈੱਗ,ਬੂਟ,ਕਾਪੀਅਾਂ,ਜਮੈਟਰੀ ਬਾਕਸ ਅਾਦਿ ਸਟੇਸ਼ਨਰੀ ਦਾ ਸਮਾਨ ਵੰਡਿਅਾ ਅਤੇ ਬਾਰਡਰ ਏਰੀਆ ਦੇ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਹਰ ਪ੍ਰਕਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰੀ ਸਕੂਲ ਬਹੁਤ ਵਧੀਆ ਕਾਰਜਸ਼ੀਲ ਹਨ, ਉਥੇ ਹੀ ਇਹ ਕਾਰਜ ਲਗਾਤਾਰ ਚੱਲਦੇ ਰਹਿਣੇ ਚਾਹੀਦੇ ਹਨ। ਉਨ੍ਹਾਂ ਪਿੰਡ ਵਾਲਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਬੱਚੇ ਦੀ ਚੰਗੀ ਨੀਂਹ ਉਨ੍ਹਾਂ ਦੇ ਪਰਿਵਾਰ ਦਾ ਜੀਵਨ  ਬਦਲ ਸਕਦੀ ਹੈ,ਇਸ ਲਈ ਸਕੂਲ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਸਹਿਯੋਗ ਦਿਓ।ੲਿਸ ਮੌਕੇ ਵਿਦਿਅਾਰਥੀਅਾਂ ਅਤੇ ਸਕੂਲ ਸਟਾਫ ਵੱਲੋਂ ਸ਼੍ਰੀਮਤੀ ਲਕਸ਼ਮੀ ਦੇਵੀ ਜੀ ਨੂੰ ਜਨਮ ਦਿਨ ਦੀ ਵਧਾੲੀ ਦਿੱਤੀ ਅਤੇ ਜਨਮ ਦਿਨ ਸਕੂਲ ਵਿੱਚ ਮਨਾੳੁਣ ਲੲੀ ਧੰਨਵਾਦ ਕੀਤਾ। ੲਿਸ ਮੌਕੇ ਸਕੂਲ ਮੁਖੀ ਮੈਡਮ ਗੀਤਾ ਕਾਲੜਾ,ਬਲਾਕ ਮਾਸਟਰ ਟਰੇਨਰ ਸ.ਰਣਜੀਤ ਸਿੰਘ ਖਾਲਸਾ,ਸ਼੍ਰੀ ਨੇਮੀ ਚੰਦ ਜਾਟ ਅਸਿਸਟੈਂਟ ਕੰਪਨੀ ਕਮਾਂਡਰ ਹੁਸੈਨੀਵਾਲਾ,ਮੈਡਮ ਕੰਚਨ ਰਾਣੀ,ਮੈਡਮ ਅਰਪਿੰਦਰ ਕੌਰ ਭੁੱਲਰ,ਸ.ਵਰਿੰਦਰਪਾਲ ਸਿੰਘ,ਸ.ਸਰਬਜੀਤ ਸਿੰਘ ਭਾਵੜਾ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।

Related Articles

Back to top button