Ferozepur News

ਡਾ਼ ਅਰਚਨਾ  ਦੇ ਕਾਤਲਾਂ ਨੂੰ  ਸਖ਼ਤ ਸਜ਼ਾਵਾਂ ਦਿੱਤੀਆਂ ਜਾਣ

ਡਾ਼ ਅਰਚਨਾ  ਦੇ ਕਾਤਲਾਂ ਨੂੰ  ਸਖ਼ਤ ਸਜ਼ਾਵਾਂ ਦਿੱਤੀਆਂ ਜਾਣ
ਹਰੀਸ਼ ਮੋਂਗਾ
ਮੋਗਾ, 2.4.2022:  ਪੀ ਸੀ ਐਮ ਐਸ ਏ ਪੰਜਾਬ ਦੇ ਸੱਦੇ ਤੇ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਪੀ ਸੀ ਐਮ ਐਸ ਐਸੋਸੀਏਸ਼ਨ ਇਕਾਈ ਮੋਗਾ ਵੱਲੋਂ ਰਾਜਸਥਾਨ ਦੇ ਦੌਸਾ ਜ਼ਿਲ੍ਹਾ ਵਿਖੇ ਔਰਤਾਂ ਦੀ ਮਾਹਿਰ ਡਾਕਟਰ ਅਰਚਨਾ ਸ਼ਰਮਾ ਦੀ ਮੌਤ ਤੇ ਸ਼ੌਕ ਸਭਾ ਕੀਤੀ ਅਤੇ  2 ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਦਿੱਤੀ। ਡਾਕਟਰਾਂ ਨੇ ਰੋਸ ਵਜੋਂ ਕਾਲੇ ਬਿੱਲੇ ਲਾਏ । ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੀ ਸੀ ਐਮ ਐਸ ਏ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਉਪਿੰਦਰ ਸਿੰਘ ਅਤੇ ਜਨਰਲ ਸਕੱਤਰ ਡਾਕਟਰ ਗੌਰਵਪ੍ਰੀਤ ਸੋਢੀ ਨੇ ਕੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਪੰਜਾਬ ਪੀ ਸੀ ਐਮ ਐਸ ਏ ਦੇ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ  ਬਿਨਾਂ ਇਨਕਵਾਇਰੀ 302 ਦਾ ਪਰਚਾ ਨਾ ਦਰਜ਼ ਕਰਨ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਇਸ ਪਿੱਛੇ ਕੰਮ ਕਰ ਰਹੀਆਂ ਰਾਜਨੀਤੀ ਤਾਕਤਾਂ ਦੀ ਪੁਰਜ਼ੋਰ ਨਿਖੇਧੀ ਕੀਤੀ।
ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਡਾਕਟਰ ਸੁਖਪ੍ਰੀਤ ਬਰਾੜ ਐਸ ਐਮ ਓ ਮੋਗਾ, ਡਾਕਟਰ ਰਿਤੂ ਜੈਨ, ਡਾਕਟਰ ਨਰਿੰਦਰਜੀਤ ਸਿੰਘ,ਵਿੱਤ ਸਕੱਤਰ ਪੀ ਸੀ ਐਮ ਐਸ ਏ, ਮੀਤ ਪ੍ਰਧਾਨ ਡਾਕਟਰ ਅਕਾਂਕਸ਼ਾ, ਡਾਕਟਰ ਹਰਪ੍ਰੀਤ ਗਰਚਾ, ਡਾਕਟਰ ਕਰਨ ਮਿੱਤਲ, ਡਾਕਟਰ ਸੁਮੀਤ ਗੁਪਤਾ, ਡਾਕਟਰ ਰਾਜੇਸ਼ ਮਿੱਤਲ, ਡਾਕਟਰ ਸੁਮੀਆ ਸਿੰਘ, ਡਾਕਟਰ ਹਰਪ੍ਰੀਤ ਕੌਰ ਧਾਲੀਵਾਲ, ਡਾਕਟਰ ਰੋਹਨ, ਡਾਕਟਰ ਮਨਿੰਦਰ ਜੀਤ ਸਿੰਘ, ਡਾਕਟਰ ਅਜਵਿੰਦਰ ਅਤੇ ਡਾਕਟਰ ਗੌਤਮਵੀਰ ਸੋਢੀ ਮੋਜੂਦ ਸਨ।

Related Articles

Leave a Reply

Your email address will not be published. Required fields are marked *

Back to top button