Ferozepur News

ਫਿਰੋਜ਼ਪੁਰ ਪੁਲਿਸ ਨੂੰ 15 ਦਿਨਾਂ &#39ਚ ਮਿਲੀਆਂ ਵੱਡੀਆਂ ਕਾਮਯਾਬੀਆਂ

ਫਿਰੋਜ਼ਪੁਰ ਪੁਲਿਸ ਨੂੰ 15 ਦਿਨਾਂ 'ਚ ਮਿਲੀਆਂ ਵੱਡੀਆਂ ਕਾਮਯਾਬੀਆਂ
-45 ਕਿੱਲੋ ਦੇ ਕਰੀਬ ਅਫ਼ੀਮ, 3 ਲੱਖ ਲੀਟਰ ਤੋਂ ਵੱਧ ਲਾਹਣ 'ਤੇ ਨਜਾਇਜ਼ ਸ਼ਰਾਬ ਬਰਾਮਦ: ਐਸਐਸਪੀ
-ਬੀ.ਐਸ.ਐਫ ਵਲੋਂ ਸਰਹੱਦ ਤੋਂ ਢਾਈ ਕਿੱਲੋ ਹੈਰੋਇਨ ਵੀ ਕੀਤੀ ਬਰਾਮਦ 
-ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਨਹੀਂ ਕਰਵਾਇਆ ਹਾਲੇ ਵੀ ਅਸਲਾ ਜਮ੍ਹਾਂ: ਪੁਲਸ
— ਫਿਰੋਜ਼ਪੁਰ: ਚੋਣ ਜਾਬਤਾ ਲੱਗਣ ਤੋਂ ਮਗਰੋਂ ਜ਼ਿਲ੍ਹਾ ਪੁਲਸ ਨੂੰ ਉਹ ਵੱਡੀਆਂ ਕਾਮਯਾਬੀਆਂ ਹੱਥ ਲੱਗੀਆਂ, ਜੋ ਖੈਰ ਪੁਲਿਸ ਨੂੰ ਕੁਝ ਮਹੀਨਿਆਂ 'ਚ ਵੀ ਪ੍ਰਾਪਤ ਨਹੀਂ ਹੁੰਦੀਆਂ ਹਨ। ਚੋਣ ਜਾਬਤਾ ਲੱਗੇ ਨੂੰ ਅੱਜ 17 ਦਿਨ ਹੋ ਗਏ ਹਨ। ਪੁਲਸ ਵਲੋਂ ਜੋ ਇਨ੍ਹਾਂ 17 ਦਿਨਾਂ ਦੇ ਵਿਚ ਫੁਰਤੀ ਵਰਤੀ ਗਈ ਉਹ ਸ਼ਾਇਦ ਪਿਛਲੇ ਚਾਹੇ ਕੁਝ ਮਹੀਨਿਆਂ 'ਚ ਨਾ ਵਰਤੀ ਗਈ ਹੋਵੇ। ਜਾਣਕਾਰੀ ਮੁਤਾਬਿਕ ਪੁਲਸ ਨੂੰ ਬੀਤੇ ਕੁਝ ਦਿਨ ਪਹਿਲੋਂ ਸਤਲੁੱਜ ਦਰਿਆ ਤੋਂ ਨਜਾਇਜ਼ ਸ਼ਰਾਬ ਦੇ ਕਈ ਜ਼ਖੀਰੇ ਪ੍ਰਾਪਤ ਹੋਏ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦਿਆ ਕਈ ਲੋਕਾਂ ਦੇ ਖਿਲਾਫ ਆਬਕਾਰੀ 'ਤੇ ਹੋਰ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ। ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪੁਲਸ ਨੇ ਨਾਕੇਬੰਦੀ ਕਰਦਿਆ ਕਰੀਬ 45 ਕਿਲੋਂ ਅਫੀਮ 'ਤੇ ਹਥਿਆਰ ਅਤੇ ਹੋਰ ਵੀ ਕਈ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਦੂਜੇ ਪਾਸੇ ਵੇਖਿਆ ਜਾਵੇ ਤਾਂ ਜ਼ਿਲ੍ਹਾ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਰਾਹੀਂ ਇਹ ਕਿਹਾ ਗਿਆ ਸੀ ਕਿ 12 ਜਨਵਰੀ 2017 ਤੱਕ ਜਿਨ੍ਹਾਂ ਦੇ ਕੋਲ ਅਸਲਾ ਹੈ ਉਹ ਆਪਣਾ ਅਸਲਾ ਸਬੰਧਤ ਥਾਣੇ ਵਿਚ ਜਮਾਂ ਕਰਵਾ ਦੇਣ, ਪਰ ਹੋਇਆ ਕੀ ਜ਼ਿਲ੍ਹੇ ਅੰਦਰ 24 ਹਜ਼ਾਰ ਤੋਂ ਵੱਧ ਅਸਲਾ ਲਾਇਸੰਸ ਧਾਰਕ ਹਨ ਜਿਨ੍ਹਾ ਵਿਚੋਂ ਹੁਣ ਤੱਕ 23 ਹਜ਼ਾਰ ਤੋਂ ਵੱਧ ਲੋਕਾਂ ਨੇ ਹੀ ਅਸਲਾ ਜਮਾ ਕਰਾਇਆ ਹੈ 'ਤੇ ਇਕ ਹਜ਼ਾਰ ਦੇ ਕਰੀਬ ਹਾਲੇ ਵੀ ਲੋਕਾਂ ਕੋਲ ਅਸਲਾ ਮੌਜ਼ੂਦ ਹੈ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਫਿਰੋਜ਼ਪੁਰ ਗੌਰਵ ਗਰਗ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ 24 ਹਜ਼ਾਰ ਤੋਂ ਵੱਧ ਅਸਲਾ ਲਾਇਸੰਸ ਧਾਰਕ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 23 ਹਜ਼ਾਰ ਤੋਂ ਵੱਧ ਲੋਕਾਂ ਦਾ ਅਸਲਾ ਜਮਾਂ ਹੋ ਚੁੱਕਿਆ ਹੈ। ਪੁਲਿਸ ਵਲੋਂ 15 ਦਿਨਾਂ ਅੰਦਰ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਦੱਸਿਆ ਗਰਗ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪਿਛਲੇ 15 ਦਿਨਾਂ ਵਿਚ 45 ਕਿੱਲੋ ਦੇ ਕਰੀਬ ਅਫ਼ੀਮ, 3 ਲੱਖ ਲੀਟਰ ਤੋਂ ਵੱਧ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਦੂਜੇ ਪਾਸੇ ਸੀਮਾ ਸੁਰੱਖਿਆ ਬਲ ਨੇ ਸਰਹੱਦ ਤੋਂ ਢਾਈ ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਫਿਰੋਜ਼ਪੁਰ ਗੌਰਵ ਗਰਗ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਫਲੈਗ ਮਾਰਚ ਕੀਤਾ ਜਾ ਰਿਹਾ ਹਨ ਅਤੇ ਪੁਲਿਸ ਅਤੇ ਫਲਾਇੰਗ ਸੁਕਆਇਡ ਟੀਮਾਂ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ 'ਤੇ ਨਾਕੇਬੰਦੀ ਕਰਕੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਦੇ ਸਮੇਂ ਪੋਲਿੰਗ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣਗੇ।

Related Articles

Back to top button