Ferozepur News

ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ਸਾਫ਼ ਨਹੀਂ, ਬੀਜੇਪੀ ਪੂਰੇ ਕਰੇਗੀ ਪੰਜਾਬੀਆਂ ਦੇ ਸਾਰੇ ਸੁਪਨੇ : ਅਸ਼ਵਨੀ ਸ਼ਰਮਾ

ਫਿਰੋਜ਼ਪੁਰ ਦਾ ਪੀਜੀਆਈ ਸੈਟੇਲਾਈਟ ਸੈਂਟਰ ਜਲਦੀ ਹੋਵੇਗਾ ਸ਼ੁਰੂ : ਰਾਣਾ ਗੁਰਮੀਤ ਸੋਢੀ

ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ਸਾਫ਼ ਨਹੀਂ, ਬੀਜੇਪੀ ਪੂਰੇ ਕਰੇਗੀ ਪੰਜਾਬੀਆਂ ਦੇ ਸਾਰੇ ਸੁਪਨੇ : ਅਸ਼ਵਨੀ ਸ਼ਰਮਾ

ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ਸਾਫ਼ ਨਹੀਂ, ਬੀਜੇਪੀ ਪੂਰੇ ਕਰੇਗੀ ਪੰਜਾਬੀਆਂ ਦੇ ਸਾਰੇ ਸੁਪਨੇ : ਅਸ਼ਵਨੀ ਸ਼ਰਮਾ

ਪੰਜਾਬ ਦੇ ਵਿਕਾਸ ਲਈ ਕੇਂਦਰ ਸਰਕਾਰ ਨੇ ਹਜਾਰਾਂ ਕਰੋੜ ਰੁਪਏ ਦਿੱਤੇ, ਪੰਜਾਬ ਸਰਕਾਰ ਕੇਂਦਰ ਦੇ ਫੰਡਾਂ ਦਾ ਕਰ ਰਹੀ ਦੁਰਵਰਤੋਂ : ਅਸ਼ਵਨੀ ਸ਼ਰਮਾ

ਫਿਰੋਜ਼ਪੁਰ ਦਾ ਪੀਜੀਆਈ ਸੈਟੇਲਾਈਟ ਸੈਂਟਰ ਜਲਦੀ ਹੋਵੇਗਾ ਸ਼ੁਰੂ : ਰਾਣਾ ਗੁਰਮੀਤ ਸੋਢੀ

ਚੰਡੀਗੜ੍ਹ/ਫਿਰੋਜ਼ਪੁਰ, 20 ਜੂਨ ( ) : ਮੋਦੀ ਸਰਕਾਰ ਦੇ ਨੌ ਸਾਲ ਬੇਮਿਸਾਲ, ਤਹਿਤ ਪੰਜਾਬ ਭਾਜਪਾ ਵਲੋਂ ਸੂਬੇ ਦੀ ਜਨਤਾ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਦੀਆਂ ‘9 ਸਾਲ ਸੇਵਾ ਸੁਸ਼ਾਸਨ ਅਤੇ ਗਰੀਬ ਕਲਿਆਣ’ ਦੀਆਂ ਉਪਲਬਧੀਆਂ ਬਾਰੇ ਜਾਣੁ ਕਰਵਾਉਣ ਦੇ ਮਕਸਦ ਹੇਠ ਫਿਰੋਜਪੁਰ ਦੇ ਜਿਲਾ ਪ੍ਰਧਾਨ ਅਵਤਾਰ ਸਿੰਘ ਜੀਰਾ ਦੀ ਪ੍ਰਧਾਨਗੀ ਹੇਠ ਉਲੀਕੀ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਫਿਰੋਜ਼ਪੁਰ ਦੀ ਸ਼ਹੀਦਾਂ ਦੀ ਧਰਤੀ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸੇਵਾ, ਭਲਾਈ ਅਤੇ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਮੋਦੀ ਜੀ ਦੀਆਂ ਨੀਤੀਆਂ ਕਾਰਨ ਅੱਜ ਦੇਸ਼ ਆਰਥਿਕ ਤੌਰ ‘ਤੇ ਮਜ਼ਬੂਤ ਹੋ ਕੇ ਅਤੇ ਫੌਜੀ ਸੁਰੱਖਿਆ ਦਾ ਆਧੁਨਿਕੀਕਰਨ ਕਰਕੇ ਭਾਰਤ ਨੇ ਵਿਸ਼ਵ ਪੱਧਰ ‘ਤੇ ਆਪਣੀ ਸਾਖ ਬਣਾਈ ਹੈ। ਮੋਦੀ ਜੀ ਨੇ ਅਜਿਹੇ ਕਈ ਕੰਮ ਪੂਰੇ ਕੀਤੇ ਹਨ ਜੋ ਸਾਲਾਂ ਤੋਂ ਲਟਕ ਰਹੇ ਸਨ। ਜਿਸ ਵਿੱਚ ਗਰੀਬ ਭਲਾਈ ਆਵਾਸ ਯੋਜਨਾ, ਸਫਾਈ ਵਿਵਸਥਾ, ਹਰ ਘਰ ਵਿੱਚ ਸ਼ੁੱਧ ਪਾਣੀ ਦੀ ਸਪਲਾਈ ਆਦਿ ਅਹਿਮ ਹਨ। ਅੱਜ ਇਸ ਵਿਸ਼ਾਲ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਪੱਕੀ ਹੈ। ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਨੂੰ ਮਿਲਦਾ ਹੁੰਗਾਰਾ ਦੇਖ ਕੇ ਇਹ ਸਾਫ਼ ਹੋ ਚੁੱਕਾ ਹੈ ਕਿ ਭਾਜਪਾ ਪੰਜਾਬੀਆਂ ਦੀ ਪਹਿਲੀ ਪਸੰਦੀਦਾ ਪਾਰਟੀ ਬਣ ਚੁੱਕੀ ਹੈI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿ ਮੋਦੀ ਸਰਕਾਰ ਦੇ 9 ਸਾਲ ਸੇਵਾ, ਗ਼ਰੀਬ ਕਲਿਆਣ ਤੇ ਸੁਸ਼ਾਸਨ ਲਈ ਸਮ੍ਰਪਿਤ ਰਹੇ ਹਨI ਕੇਂਦਰ ਦੀ ਬੀਜੇਪੀ ਸਰਕਾਰ ਵਲੋਂ ਬਣਾਈਆਂ ਅਤੇ ਜਮੀਨੀ ਪਧਰ ‘ਤੇ ਉਤਾਰੀਆਂ ਗਾਈਆਂ ਸਾਰੀਆਂ ਸਕੀਮਾਂ ਗਰੀਬਾਂ ਦਾ ਖਿਆਲ ਰੱਖ ਕਿ ਬਣਾਈਆਂ ਗਈਆਂ ਹਨ| ਬੀਜੇਪੀ ਦੀ ਕੇਂਦਰ ਸਰਕਾਰ ਨੇ ਕਰੋਨਾ ਦੀ ਮਹਾਂਮਾਰੀ ਦੌਰਾਨ ਦੇਸ਼ ਦੇ 140 ਕਰੋੜ ਲੋਕਾਂ ਨੂੰ ਵੈਕਸੀਨ ਲਗਾ ਕਿ ਬਚਾਇਆ ‘ਤੇ 83 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਮੁਹਇਆ ਕਰਵਾਇਆI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਰਬਾਦ ਕਰਕੇ ਰੱਖ ਦਿੱਤਾ ਹੈI ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੋਨੋਂ ਹੀ ਨਹੀਂ ਚਾਹੁੰਦੇ ਕਿ ਪੰਜਾਬ ਵਿੱਚੋ ਨਸ਼ਾ ਖਤਮ ਹੋਵੇI ਇਸੇ ਕਰਕੇ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਵਲੋਂ ਅੰਮ੍ਰਿਤਸਰ ਸਾਹਿਬ ਵਿਖੇ ਐਨਸੀਬੀ ਦੇ ਦਫਤਰ ਖੋਲਣ ਦੇ ਐਲਾਨ ਦਾ ਸਵਾਗਤ ਕਰਨ ਦੀ ਬਜਾਏ ਆਪਤਿਜਨਕ ਟਿੱਪਣੀ ਕੀਤੀ ਹੈI ਸਾਡੀ ਕੇਂਦਰ ਸਰਕਾਰ ਨੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਈਆਂ, ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਲੰਗਰ ਤੋਂ ਜੀਐਸਟੀ ਖਤਮ ਕੀਤਾI ਉਹਨਾਂ ਕਿਹਾ ਕਿ ਮੋਦੀ ਜੀ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈI ਕੇਂਦਰ ਸਰਕਾਰ ਵਲੋਂ ਪੰਜਾਬ ਦੇ ਪਿੰਡਾਂ ਵਿਕਾਸ ਲਈ ਭੇਜੇ ਗਏ ਪੈਸੇ ਨੂੰ ਸਾਡੇ ਕਿਸਾਨਾਂ, ਮੰਡੀਆਂ ਅਤੇ ਸੜਕਾਂ ਤੇ ਖ਼ਰਚ ਕਰਨ ਦੀ ਬਜਾਏ ਪੈਸੇ ਦਾ ਦੁਰੁਪਯੋਗ ਕਰਕੇ ਬੈਂਕ ਗਾਰੰਟੀਆਂ ਵਗੈਰਾ ਦੇ ਲਈ ਵਰਤ ਰਹੀ ਹੈI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਦੇ ਕੰਮਾਂ ਲਈ ਪੈਸੇ ਦੀ ਕਮੀ ਨਹੀਂ ਆਉਣ ਦੇਵੇਗੀ, ਜਰੂਰੀ ਹੈ ਕਿ ਪੰਜਾਬ ਸਰਕਾਰ ਪੈਸੇ ਦੀ ਸਹੀ ਵਰਤੋਂ ਕਰੇI ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦੀ ਕਠਪੁਤਲੀ ਬਣਕੇ ਕੰਮ ਕਰ ਰਹੇ ਹਨ ਅਤੇ ਪੰਜਾਬ ਦੇ ਪੈਸੇ ਨੂੰ ਬਰਬਾਦ ਕਰ ਰਿਹਾ ਹਨI ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਦੇ ਸਾਰੇ ਸੁਪਨੇ ਪੂਰੇ ਕਰੇਗੀI ਪੰਜਾਬ ਨੂੰ ਖੁਸ਼ਹਾਲ, ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ, ਕਰਜ਼ ਮੁਕਤ, ਡਰ ਮੁਕਤ ਬਣਾ ਕੇ ਸਾਰੇ ਵਰਗਾਂ ਨੂੰ ਸਹੂਲਤਾਂ ਮੁਹਇਆ ਕਰਵਾਏਗੀI
ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਲੋਕਾਂ ਨੇ ਬੀਜੇਪੀ ਵਿੱਚ ਜੋ ਵਿਸਵਾਸ਼ ਪ੍ਰਗਟ ਕੀਤਾ, ਸਾਡੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨ, ਮਜਦੂਰਾਂ, ਵਿਆਪਾਰੀਆਂ ਸਮੇਤ ਸਾਰੇ ਵਰਗਾਂ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਲਾਭਕਾਰੀ ਨੀਤੀਆਂ ਬਣਾਈਆਂ ਅਤੇ ਸਫਲਤਾ ਪੂਰਵਕ ਲਾਗੂ ਵੀ ਕੀਤੀਆਂI ਉਹਨਾਂ ਕਿਹਾ ਕਿ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਕਿ ਧਾਰਾ 370 ਹੱਟ ਜਾਵੇਗੀ, ਪਰ ਬੀਜੇਪੀ ਧਾਰਾ 370 ਹਟਾ ਕੇ ਆਪਣਾ ਵਾਅਦਾ ਪੂਰਾ ਕੀਤਾI ਅਸੀਂ ਪੰਜਾਬ ਦੀਆਂ 13 ਦੀਆਂ 13 ਲੋਕਸਭਾ ਸੀਟਾਂ ਜਿੱਤ ਕੇ ਮੋਦੀ ਜੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਵਾਂਗੇI
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਹੈ ਕਿ ਫਿਰੋਜ਼ਪੁਰ ਦਾ ਪੀਜੀਆਈ ਦਾ ਸੈਟੇਲਾਈਟ ਸੈਂਟਰ ਜਲਦੀ ਚਾਲੂ ਕਰ ਦਿੱਤਾ ਜਾਵੇਗਾ ਅਤੇ ਇਸ ਇਲਾਕੇ ਦੀਆਂ ਸਾਰੀਆਂ ਸਮੱਸਿਆਵਾ ਹੱਲ ਹੋਣਗੀਆਂI ਉਨ੍ਹਾਂ ਕਿਹਾ ਕਿ ਜਿੰਨੇ ਕੰਮ ਪਿਛਲੇ 9 ਸਾਲ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਦੇ ਸ਼ਾਸਨ ਵਿੱਚ ਹੋਏ ਹਨ ਓਨੇ ਕੰਮ ਦੇਸ਼ ਦੀ ਆਜਾਦੀ ਤੋਂ ਬਾਅਦ ਅੱਜ ਤੱਕ ਨਹੀਂ ਹੋਏI
ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਡਾ: ਰਾਜ ਕੁਮਾਰ ਵੇਰਕਾ, ਪੰਜਾਬ ਭਾਜਪਾ ਸਕੱਤਰ ਸ਼ਿਵਰਾਜ ਗੋਇਲ, ਫਿਰੋਜ਼ਪੁਰ ਲੋਕ ਸਭਾ ਇੰਚਾਰਜ ਗੋਪਾਲ ਸੋਨੀ, ਪੰਜਾਬ ਸੋਸ਼ਲ ਮੀਡੀਆ ਕੋ-ਕਨਵੀਨਰ ਅਵਿਨਾਸ਼ ਗੁਪਤਾ, ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਗਰੋਵਰ, ਜ਼ਿਲ੍ਹਾ ਫਿਰੋਜ਼ਪੁਰ ਭਾਜਪਾ ਇੰਚਾਰਜ ਵਿਜੇ ਸਿੰਗਲਾ, ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ, ਲਾਡੀ ਗਹਿਰੀ, ਗੁਰੂਹਰਸਹਾਏ ਵਿਧਾਨ ਸਭਾ ਤੋਂ ਗੁਰਪਰਵਾਜ ਸਿੰਘ ਸ਼ੈਲਾ ਸੰਧੂ, ਅਮਨਦੀਪ ਗਿਰਧਰ, ਜ਼ਿਲ੍ਹਾ ਜਨਰਲ ਸਕੱਤਰ ਕੈਪਟਨ ਸਵਰਨ ਸਿੰਘ, ਆਈ.ਟੀ ਸੈੱਲ ਦੇ ਜ਼ਿਲ੍ਹਾ ਕਨਵੀਨਰ ਵਿਕਾਸ ਗਰੋਵਰ, ਸੋਸ਼ਲ ਮੀਡੀਆ ਦੇ ਜ਼ਿਲ੍ਹਾ ਕਨਵੀਨਰ ਸੰਦੀਪ ਸਚਦੇਵਾ ਅਤੇ ਭਾਜਪਾ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button