Ferozepur News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਬਜ਼ੀ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਫਲਾਂ/ਸਬਜ਼ੀਆਂ ਦੀਆਂ ਦੁਕਾਨਾਂ ਅਤੇ ਸਟੋਰਾਂ ਦੀ ਕੀਤੀ ਚੈਕਿੰਗ ਚੈਕਿੰਗ ਦੌਰਾਨ ਓਵਰ ਰੈਪਨਿੰਗ ਫਲਾਂ ਨੂੰ ਕਰਾਇਆ ਨਸ਼ਟ ਅਤੇ ਕੀਤਾ 5000 ਰੁਪਏ ਦਾ ਚਲਾਨ

ਫ਼ਿਰੋਜ਼ਪੁਰ 25 ਜੁਲਾਈ (Manish Bawa )  ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਬਾਗ਼ਬਾਨੀ ਸ੍ਰ: ਨਰਿੰਦਰ ਸਿੰਘ ਮੱਲ•ੀ ਦੀ ਅਗਵਾਈ ਵਿਚ ਸ਼੍ਰੀ ਜਸਪ੍ਰੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਦੇ ਸਹਿਯੋਗ ਨਾਲ ਜ਼ਿਲ•ਾ ਮੰਡੀ ਅਫਸਰ ਸ੍ਰ: ਸਵਰਨ ਸਿੰਘ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੰਬਜੀ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਫਲਾਂ ਅਤੇ ਸਬਜੀਆਂ ਦੀ ਦੁਕਾਨਾ ਅਤੇ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸ੍ਰ: ਮਨਜਿੰਦਰ ਸਿੰਘ ਢਿੱਲੋਂ ਫੂਡ ਸੇਫਟੀ ਅਫਸਰ ਵੀ ਹਾਜ਼ਰ ਸਨ।
 ਜ਼ਿਲ•ਾ ਮੰਡੀਕਰਨ ਅਫ਼ਸਰ ਸ੍ਰ: ਸਵਰਨ ਸਿੰਘ ਨੇ  ਦੱਸਿਆ ਕਿ ਪ੍ਰਭ ਦਿਆਲ ਐਂਡ ਬਰਦਰਜ਼ ਰੈਪਨਿੰਗ ਚੈਂਬਰ ਵਿਖੇ ਅੰਬ, ਕੀਵੀ, ਅੰਗੂਰ ਅਤੇ ਕੇਲੇ ਆਦਿ ਫਲ• ਸਟੋਰ ਕੀਤੇ ਹੋਏ ਸਨ, ਜਿਨ•ਾਂ ਵਿਚੋਂ ਕੁਝ ਓਵਰ ਰੈਪਨਿੰਗ ਫਲ• ਪਾਏ ਗਏ ਜਿੰਨਾਂ ਉਪਰ ਤੁਰੰਤ ਕਾਰਵਾਈ ਕਰਦਿਆਂ ਫਲ ਕੀਵੀ ਦੇ 4 ਬਾਕਸ, ਅੰਬ 6 ਕਰੇਟ ਨਸ਼ਟ ਕਰਵਾਏ ਗਏ ਅਤੇ ਫਰਮ ਨੂੰ ਓਵਰ ਰੈਪਨਿੰਗ ਫਲ ਰਖਣ ਸਬੰਧੀ 5000 ਰੁਪਏ ਦਾ ਜੁਰਮਾਨਾ ਕੀਤਾ ਗਿਆ ਅਤੇ ਅੱਗੇ ਤੋਂ ਸਾਫ ਸੁਥਰੇ ਫਲ ਰੱਖਣ ਸਬੰਧੀ ਹਦਾਇਤ ਕੀਤੀ ਗਈ। 
ਇਸ ਤੋਂ ਇਲਾਵਾ ਹਰੀ ਨਾਥ ਐਂਡ ਕੰਪਨੀ ਅਤੇ ਜੈ ਜਗਦੰਬੇ ਕੋਲਡ ਸਟੋਰ ਦੀ ਵੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਨ•ਾਂ ਵਿਚੋਂ ਕੋਈ ਵੀ ਘਾਤਕ ਕੈਮੀਕਲ ਅਤੇ ਓਵਰ ਰੈਪਨਿੰਗ ਵਾਲੇ ਫਲ ਨਹੀਂ ਪਾਏ ਗਏ।  ਇਸ ਤੋਂ ਇਲਾਵਾ ਉਨ•ਾਂ ਵੱਲੋਂ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਪੌਦੇ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਗਈ। ਉਨ•ਾ ਦੱਸਿਆ ਕਿ ਫਿਰੋਜ਼ਪੁਰ ਦੀਆਂ 24 ਅਨਾਜ ਮੰਡੀਆਂ ਵਿਚ ਪ੍ਰਤੀ ਮੰਡੀ 25 ਪੌਦੇ ਸਮੇਤ ਕੁੱਲ 600 ਪੌਦੇ ਲਗਾਏ ਜਾਣਗੇ।

Related Articles

Back to top button