Ferozepur News

ਪਿੰਡ ਹਰੀਪੁਰਾ ਦੇ ਸਰਪੰਚ ਚਰਨ ਸਿੰਘ ਤੇ ਡਾ: ਸੇਵਕ ਸਿੰਘ ਨੇ ਆਸ਼ੂ ਬੰਗੜ ਨੂੰ ਵੋਟਾਂ ਪਾਉਣ ਦਾ ਦਿਵਾਇਆ ਵਿਸਵਾਸ਼

ਬੀਬਾ ਬੰਗੜ ਨੇ ਪਿੰਡ ਹਰੀਪੁਰ ਵਾਸੀਆਂ ਦਾ ਕੀਤਾ ਸਵਾਗਤ

 

ਪਿੰਡ ਹਰੀਪੁਰਾ ਦੇ ਸਰਪੰਚ ਚਰਨ ਸਿੰਘ ਤੇ ਡਾ: ਸੇਵਕ ਸਿੰਘ ਨੇ ਆਸ਼ੂ ਬੰਗੜ ਨੂੰ ਵੋਟਾਂ ਪਾਉਣ ਦਾ ਦਿਵਾਇਆ ਵਿਸਵਾਸ਼ਪਿੰਡ ਹਰੀਪੁਰਾ ਦੇ ਸਰਪੰਚ ਚਰਨ ਸਿੰਘ ਤੇ ਡਾ: ਸੇਵਕ ਸਿੰਘ ਨੇ ਆਸ਼ੂ ਬੰਗੜ ਨੂੰ ਵੋਟਾਂ ਪਾਉਣ ਦਾ ਦਿਵਾਇਆ ਵਿਸਵਾਸ਼

ਬੀਬਾ ਬੰਗੜ ਨੇ ਪਿੰਡ ਹਰੀਪੁਰ ਵਾਸੀਆਂ ਦਾ ਕੀਤਾ ਸਵਾਗਤ

ਫਿ਼ਰੋਜ਼ਪੁਰ, 16.2.2022 () – ਵਿਧਾਨ ਸਭਾ ਚੋਣਾਂ ਵਿਚ ਬਚੇ ਕੁਝ ਦਿਨਾਂ ਦਾ ਲਾਹਾ ਲੈਂਦਿਆਂ ਜਿਥੇ ਬੀਬਾ ਬਲਜੀਤ ਕੌਰ ਬੰਗੜ ਵੱਲੋਂ ਪਿੰਡਾਂ ਦੇ ਤੂਫਾਨੀ ਦੌਰੇ ਕਰਕੇ ਹਲਕਾ ਨਿਵਾਸੀਆਂ ਨਾਲ ਕਾਇਮ ਸਾਂਝ ਨੂੰ ਹੋਰ ਪੱਕਿਆ ਕੀਤਾ ਜਾ ਰਿਹੈ, ਉਥੇ ਹਲਕਾ ਨਿਵਾਸੀਆਂ ਵੱਲੋਂ ਵੀ ਪਾਰਟੀਬਾਜੀ ਤੋਂ ਉਪਰ ਉਠ ਕੇ ਹਲਕੇ ਦੇ ਵਿਕਾਸ ਲਈ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਵੋਟਾਂ ਪਾਉਣ ਦਾ ਵਿਸਵਾਸ਼ ਦਿਵਾਇਆ ਜਾ ਰਿਹਾ ਹੈ। ਅੱਜ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਪਿੰਡਾਂ ਦਾ ਦੌਰਾ ਕਰਦਿਆਂ ਬੀਬਾ ਬਲਜੀਤ ਕੌਰ ਬੰਗੜ ਦਾ ਉਦੋਂ ਗਰਮਜੋਸ਼ੀ ਨਾਲ ਸਵਾਗਤ ਹੋਇਆ ਜਦੋਂ ਉਹ ਪਿੰਡ ਹਰੀਪੁਰਾ ਦੇ ਡਾ: ਸੇਵਕ ਸਿੰਘ ਅਤੇ ਚਰਨ ਸਿੰਘ ਸਰਪੰਚ ਹਰੀਪੁਰਾ ਦੇ ਇਲਾਕੇ ਵਿਚ ਪੁੱਜੇ। ਆਪਣੇ ਗ੍ਰਹਿ ਪੁੱਜੇ ਬੀਬਾ ਬਲਜੀਤ ਕੌਰ ਬੰਗੜ ਨੂੰ ਪੂਰਨ ਸਮਰਥਨ ਦੇਣ ਦਾ ਵਿਸਵਾਸ਼ ਦਿਵਾਉਂਦਿਆਂ ਉਕਤ ਸਖਸ਼ੀਅਤਾਂ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਦੀ ਜਿੱਤ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਬੋਲਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਚਰਨ ਸਿੰਘ ਸਰਪੰਚ ਹਰੀਪੁਰਾ, ਡਾ: ਸੇਵਕ ਸਿੰਘ ਸਮੇਤ ਦਯਾ ਸਿੰਘ, ਕਿਰਪਾ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ ਨੂੰੰ ਕਾਂਗਰਸੀ ਉਮੀਦਵਾਰ ਦੀਆਂ ਚੋਣ ਸਰਗਰਮੀਆਂ ਆਪਣੇ ਹੱੱਥਾਂ ਵਿਚ ਲੈਣ `ਤੇ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡਾ ਹਲਕਾ ਨਿਵਾਸੀਆਂ ਦਾ ਇਹੀ ਪਿਆਰ ਸਾਡੇ ਹੌਂਸਲੇ ਹਰ ਰੋਜ਼਼ ਬੁਲੰਦ ਕਰਦਾ ਆ ਰਿਹਾ ਹੈ। ਇਸ ਮੌਕੇ ਸਮਸ਼ੇਰ ਸਿੰਘ ਸਰਪੰਚ ਮੋਹਕਮ ਖਾਂ ਵਾਲਾ, ਸੁਖਚੈਨ ਸਿੰਘ ਬਲਾਕ ਸੰਮਤੀ ਮੈਂਬਰ, ਦਰਸ਼ਨ ਸਿੰਘ ਜਨੇਰ, ਸਰਪੰਚ ਬਲਦੇਵ ਸਿੰਘ ਡੂਮਨੀ ਵਾਲਾ, ਸਰਪੰਚ ਜੋਗਿੰਦਰੋ ਲੂੰਬੜੀ ਵਾਲਾ, ਸੁਖਵਿੰਦਰ ਸਿੰਘ ਜਨੇਰ, ਅਨੂਪ ਸਿੰਘ ਜਨੇਰ, ਕੁਲਵਿੰਦਰ ਸਿੰਘ ਜਨੇਰ, ਜਰਨੈਲ ਸਿੰਘ ਜਨੇਰ, ਅਜੀਤ ਸਿੰਘ ਲੂੰਬੜੀਵਾਲਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button