Ferozepur News

ਨਵੰਬਰ ਵਿਚ ਸ਼ੁਰੂ ਹੋਣ ਵਾਲੀ ਫਿਰੋਜ਼ਪੁਰ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਜਾਣ ਵਾਲਿਆਂ ਲਈ ਇਕ ਤੋਹਫ਼ਾ ਹੋਵੇਗੀ: ਵਿਧਾਇਕ ਪਿੰਕੀ

ਨਵੰਬਰ ਵਿਚ ਸ਼ੁਰੂ ਹੋਣ ਵਾਲੀ ਫਿਰੋਜ਼ਪੁਰ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਜਾਣ ਵਾਲਿਆਂ ਲਈ ਇਕ ਤੋਹਫ਼ਾ ਹੋਵੇਗੀ: ਵਿਧਾਇਕ ਪਿੰਕੀ

ਕਿਹਾ, ਸਵੇਰੇ 5 ਵਜੇ ਚਲਕੇ 9.30 ਵਜੇ ਮੁਹਾਲੀ ਪਹੁੰਚੇਗੀ ਟ੍ਰੇਨ ਅਤੇ ਮੋਹਾਲੀ ਤੋੰ ਸ਼ਾਮ ਨੂੰ 6.30 ਵਜੇ ਚਲਕੇ ਰਾਤ 10.30 ਵਜੇ ਤਕ ਫਿਰੋਜਪੁਰ ਪਹੁੰਚਣਗੇ ਲੋਕ

 
ਫਿਰੋਜ਼ਪੁਰ, 12 ਅਕਤੂਬਰ, 2019: (Abhishek Arora): ਨਵੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਵਾਲੀ ਫਿਰੋਜ਼ਪੁਰ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਜਾਣ ਵਾਲੇ ਲੋਕਾੰ ਲਈ ਇੱਕ ਤੋਹਫ਼ਾ ਹੋਵੇਗੀ ਕਿਉਂਕਿ ਹੁਣ ਜ਼ਰੂਰੀ ਕੰਮਾਂ ਲਈ ਚੰਡੀਗੜ੍ਹ ਜਾਣ ਵਾਲੇ ਫਿਰੋਜ਼ਪੁਰ ਦੇ ਲੋਕਾਂ ਨੂੰ ਪੂਰੇ ਦਿਨ ਦਾ ਸਮਾਂ ਮਿਲੇਗਾ। ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਨਵੀਂ ਰੇਲ ਮੁਹਾਲੀ ਲਈ ਚੱਲੇਗੀ, ਜੋ ਫਿਰੋਜ਼ਪੁਰ ਤੋਂ ਸਵੇਰੇ 5 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9:30 ਵਜੇ ਮੁਹਾਲੀ ਪਹੁੰਚੇਗੀ। ਇਸੇ ਤਰ੍ਹਾਂ ਮੁਹਾਲੀ ਤੋਂ ਇਹ ਟਰੇਨ ਸ਼ਾਮ ਨੂੰ 6.30 ਵਜੇ ਚੱਲੇਗੀ ਅਤੇ ਰਾਤ ਕਰੀਬ 10.30 ਵਜੇ ਤਕ ਫਿਰੋਜ਼ਪੁਰ ਪਹੁੰਚੇਗੀ। ਉਨ੍ਹਾਂ ਕਿਹਾ ਕਿ ਨਵੇਂ ਸ਼ਡਿਉਲ ਕਾਰਨ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਲਈ ਪੂਰਾ ਦਿਨ ਮਿਲੇਗਾ। ਇਸ ਰੇਲ ਗੱਡੀ ਦੀ ਲੰਬੇ ਸਮੇਂ ਤੋਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ।
ਵਿਧਾਇਕ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਅਤੇ ਆਸ ਪਾਸ ਦੇ ਜ਼ਿਿਲ੍ਹਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਹਰ ਰੋਜ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪੀਜੀਆਈ, ਮੁਹਾਲੀ ਏਅਰਪੋਰਟ, ਪੰਜਾਬ ਸਿਵਲ ਸਕੱਤਰੇਤ, ਪੰਜਾਬ ਕਿਸਾਨ ਭਵਨ ਅਤੇ ਮੁੱਖ ਮੰਤਰੀ ਨਿਵਾਸ 'ਤੇ ਜਾਂਦੇ ਹਨ। ਪਰ ਰੇਲ ਗੱਡੀ ਦਾ ਸਮਾਂ ਠੀਕ ਨਹੀਂ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਹੋਈ। ਇਸ ਤੋਂ ਪਹਿਲਾਂ ਵੀ 11 ਮਾਰਚ 2014 ਨੂੰ ਉਨਾੰ ਨੇ ਚੰਡੀਗੜ੍ਹ ਲਈ ਇਕ ਰੇਲਗੱਡੀ ਸ਼ੁਰੂ ਕਰਵਾਈ ਸੀ, ਜੋ ਸਿਰਫ 85 ਰੁਪਏ ਲੈਂਦੀ ਸੀ ਜਦਕਿ ਬੱਸਾਂ ਦੀ ਕਿਰਾਇਆ 500 ਰੁਪਏ ਹੈ। ਹੁਣ ਨਵੀਂ ਫਿਰੋਜ਼ਪੁਰ ਐਕਸਪ੍ਰੈਸ ਟ੍ਰੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦਾ ਸਮਾਂ ਇਸ ਤਰੀਕੇ ਨਾਲ ਰੱਖਿਆ ਗਿਆ ਹੈ ਕਿ ਲੋਕਾਂ ਨੂੰ ਚੰਡੀਗੜ੍ਹ ਅਤੇ ਮੁਹਾਲੀ ਵਿਚ ਆਪਣੇ ਕੰਮ ਕਰਵਾਉਨ ਵਾਸਤੇ ਪੂਰਾ ਦਿਨ ਮਿਲ ਸਕੇ।

ਵਿਧਾਇਕ ਨੇ ਦਸਿਆ ਕਿ ਲੋਕ ਪੂਰਾ ਦਿਨ ਦਾ ਕੰਮਕਾਜ ਕਰਨ ਮਗਰੋੰ ਸ਼ਾਮ 6.30 ਵਜੇ ਵਾਪਸੀ ਵਾਲੀ ਟ੍ਰੇਨ ਨੂੰ ਫੜ ਸਕਦੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜ਼ਲ੍ਹਿੇ ਨੂੰ ਵੱਡੇ ਸ਼ਹਿਰਾਂ ਜਿਵੇਂ ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਨਾਲ ਜੋੜਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਜਿਸ ਕਾਰਨ ਸੜਕ ਅਤੇ ਰੇਲ ਨੈਟਵਰਕ ਕਾਫ਼ੀ ਮਜ਼ਬੂਤ ਹੋਇਆ ਹੈ। ਨਵੀਂ ਫਿਰੋਜਪੁਰ ਐਕਸਪ੍ਰੇਸ ਟ੍ਰੇਨ ਦੀ ਉਪਰਾਲਾ ਵੀ ਪੰਜਾਬ ਦੀ ਰਾਜਧਾਨੀ ਨਾਲ ਫਿਰੋਜ਼ਪੁਰ ਦੇ ਸੰਪਰਕ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਹੈ। 

Related Articles

Back to top button