Ferozepur News

ਮੰਤਰੀ ਜਿਆਣੀ ਦੇ 10 ਵਰਿਆਂ ਦੇ ਕਾਰਜਕਾਲ ਸਬੰਧੀ ਨਵੇਂ ਕੀਰਤੀਮਾਨ ਵਿਕਾਸ ਦੇ 10 ਸਾਲ ਕਿਤਾਬ ਜਾਰੀ

ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ):  ਫਾਜ਼ਿਲਕਾ ਵਿਚ ਪਿਛਲੇ 10 ਵਰਿ•ਆਂ ਵਿਚ ਹੋਏ ਵਿਕਾਸ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਵੇਂ ਕੀਰਤੀਮਾਨ ਵਿਕਾਸ ਦੇ 10 ਸਾਲ ਕਿਤਾਬ ਸਥਾਨਕ ਘੰਟਾਘਰ ਚੌਕ ਤੇ ਜਾਰੀ ਕੀਤੀ ਗਈ।
ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਭਾਜਪਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਅਤੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕੀਤੀ।
ਕਿਤਾਬ ਸ਼ਹਿਰ ਦੇ ਸੀਨੀਅਰ ਨਾਗਰਿਕਾਂ ਜਿਸ ਵਿਚ ਹਰੀ ਚੰਦ ਖੁਰਾਣਾ, ਮਹਿੰਦਰ ਨਾਥ ਬਾਵਾ, ਕਿਸ਼ੋਰ ਚੰਦ ਭਠੇਜਾ, ਹੰਸ ਰਾਜ ਧੂੜੀਆ, ਦੇਸ ਰਾਜ ਧੂੜੀਆ, ਸ਼ਾਮ ਲਾਲ ਮੁੰਜ਼ਾਲ ਅਤੇ ਜਗਜੀਤ ਰਾਏ ਗਾਂਧੀ ਨੇ ਜਾਰੀ ਕੀਤੀ।
ਸ਼ਹਿਰ ਦੀ ਗੀਤਾ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਤਿਆਰ ਕਰਵਾਈ ਗਈ ਅਤੇ ਲੇਖਕ ਲਛਮਣ ਦੋਸਤ ਵੱਲੋਂ ਲਿਖੀ ਕਿਤਾਬ ਜਾਰੀ ਕਰਨ ਤੋਂ ਬਾਅਦ ਸੀਨੀਅਰ ਨਾਗਰਿਕਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸ਼੍ਰੀ ਜਿਆਦੀ ਦੀਆਂ ਕੋਸ਼ਿਸ਼ਾਂ ਨਾਲ ਫਾਜ਼ਿਲਕਾ ਵਿਕਾਸ ਵਿਚ ਅਗਾਂਹਵੱਧੂ ਹੈ। ਸ਼ਹਿਰ ਅਤੇ ਇਲਾਕੇ ਵਿਚ ਹਰ ਤਰ•ਾਂ ਦਾ ਬਖੂਬੀ ਵਿਕਾਸ ਕੰਮ ਹੋਇਆ ਹੈ ਅਤੇ ਮੰਤਰੀ ਜਿਆਣੀ ਵੱਲੋਂ ਕੀਤੇ ਗਏ ਵਾਅਦੇ ਪੂਰੇ ਕੀਤੇ ਗਏ ਹਨ।
ਸ਼ਹਿਰ ਵਿਚ ਗਲੀਆਂ, ਨਾਲੀਆਂ, ਸੀਵਰੇਜ਼, ਲਾਇਟਾਂ ਤੋਂ ਇਲਾਵਾ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਅਤੇ ਜੂਡੀਸ਼ੀਅਲ ਕੰਪਲੈਕਸ ਵੀ ਬਣ ਚੁੱਕਿਆ ਹੈ। ਉਨ•ਾਂ ਕਿਹਾ ਕਿ ਫਾਜ਼ਿਲਕਾ ਵਿਚ ਬਣ ਰਹੇ 100 ਬੈਡ ਦੇ ਸਿਵਲ ਹਸਪਤਾਲ, ਕੈਂਸਰ ਰਿਸਰਚ ਸੈਂਟਰ ਅਤੇ ਹਸਪਤਾਲ ਅਤੇ ਆਧੁਨਿਕ ਟ੍ਰਾਮਾ ਸੈਂਟਰ ਵੀ ਆਪਣੇ ਆਪ ਵਿਚ ਮਿਸਾਲ ਸਾਬਤ ਹੋਵੇਗਾ। ਇਸ ਤੋਂ ਇਲਾਵਾ ਕਿਤਾਬ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਲੋਕਾਂ ਲਈ ਚਲਾਈਆਂ ਗਈਆਂ ਸਕੀਮਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ।
ਇਸ ਮੋਕੇ ਭਾਜਪਾ ਜ਼ਿਲ•ਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਨਗਰ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਕੌਂਸਲਰ ਅਸ਼ੋਕ ਜੈਰਥ, ਮਾਰਕੀਟ ਕਮੇਟੀ ਦੇ ਚੇਅਰਮੈਨ ਵਿਨੋਦ ਬਜਾਜ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮੇਸ਼ ਵਰਮਾ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ,  ਸੁਬੋਧ ਵਰਮਾ, ਕੌਂਸਲਰ ਅਰੁਣ ਵਧਵਾ, ਕਮਲੇਸ਼ ਚੁੱਘ ਤੋਂ ਇਲਾਵਾ ਤਾਰਾ ਚੰਦ, ਮਨਪ੍ਰੀਤ ਗਰੇਵਾਲ, ਮੋਨਾ ਕਟਾਰੀਆ, ਸਰੋਜ ਗੁਪਤਾ, ਰਾਣਾ ਸੰਧੂ, ਨੋਨਾ ਜੈਰਥ, ਸਚਿਨ ਜਾਜੋਰੀਆ, ਵੇਦ ਪ੍ਰਵਾਨਾ, ਲਵਲੀ ਵਾਲਮੀਕਿ, ਚੇਅਰਮੈਨ ਮਲਕੀਤ ਸਿੰਘ ਅਤੇ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।

Related Articles

Back to top button