Ferozepur News

12ਵੀਂ ਦੀ ਪਰੀਖਿਆ ਵਿੱਚ 98 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 5100 ਦੇ ਚੈੱਕ ਸੌਂਪੇ

12ਵੀਂ ਦੀ ਪਰੀਖਿਆ ਵਿੱਚ 98 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 5100 ਦੇ ਚੈੱਕ ਸੌਂਪੇ

ਫਿਰੋਜ਼ਪੁਰ 19 ਅਗਸਤ

                        ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਦੀ ਪਰੀਖਿਆ ਵਿੱਚ 98 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੋਤਸ਼ਾਹਿਤ ਕਰਨ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 5100 ਦੇ ਚੈੱਕ ਜਾਰੀ ਕੀਤੇ ਗਏ ਹਨ ਜਿਸ ਦੇ ਤਹਿਤ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਨਿਰਦੇਸ਼ਾ ਤੇ ਸਿੱਖਿਆ ਵਿਭਾਗਨੇ ਫਿਰੋਜ਼ਪੁਰ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੂੰ ਇਹ ਚੈੱਕ ਭੇਂਟ ਕੀਤੇ ਹਨ। ਇਹ ਚੈੱਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਰੀਆ ਪਹਿਲਵਾਨ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਅਤੇ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਦੀ ਛਾਤਰਾ ਦਰਿਸਟੀ ਨੂੰ ਬੁੱਧਵਾਰ ਨੂੰ ਸੌਂਪਿਆ ਗਿਆ ਹੈ। ਵਿਧਾਇਕ ਪਿੰਕੀ ਦੇ ਵੱਡੇ ਭਾਈ  ਹਰਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਵਿਦਿਆਰਥਣਾਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਡਿਪਟੀ ਡੀਈਓ ਕੋਮਲ ਅਰੋੜਾ, ਅਜੇ ਜੋਸ਼ੀ, ਸਕੂਲ ਪ੍ਰਿੰਸੀਪਲ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button