Ferozepur News

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ  28ਵਾਂ ਸਲਾਨਾ ਮੇਲਾ ਅਤੇ ਅਲੂਮਨਾਏ ਮੀਟ 2024 ਮਨਾਇਆ ਗਿਆ

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ  28ਵਾਂ ਸਲਾਨਾ ਮੇਲਾ ਅਤੇ ਅਲੂਮਨਾਏ ਮੀਟ 2024 ਮਨਾਇਆ ਗਿਆ

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ  28ਵਾਂ ਸਲਾਨਾ ਮੇਲਾ ਅਤੇ ਅਲੂਮਨਾਏ ਮੀਟ 2024 ਮਨਾਇਆ ਗਿਆ

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ  28ਵਾਂ ਸਲਾਨਾ ਮੇਲਾ ਅਤੇ ਅਲੂਮਨਾਏ ਮੀਟ 2024 ਮਨਾਇਆ ਗਿਆ

ਫਿਰੋਜ਼ਪੁਰ, 18-2-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ 28ਵਾਂ ਸਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਇਸੇ ਮੌਕੇ ਕਾਲਜ ਤੋਂ ਪੜਕੇ ਗਈਆਂ ਵਿਦਿਆਰਥਣਾਂ ਦੀ ਅਲੂਮਨਾਏ ਮੀਟ ਕਰਵਾਈ ਗਈ ਤਾਂ ਜੋਂ ਪੁਰਾਣੇ ਵਿਦਿਆਰਥੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਰੰਗਲੇ ਮੇਲੇ ਵਿੱਚ ਮਿਲ ਕੇ ਪੁਰਾਣੀਆਂ ਯਾਦਾ ਤਾਜਾ ਕਰ ਸਕਣ ।

ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਧਰਮਪਤਨੀ ਸ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ, ਫ਼ਿਰੋਜ਼ਪੁਰ ਨੇ ਸ਼ਿਰਕਤ ਕੀਤੀ । ਮੁਖ ਮਹਿਮਾਨ ਨੇ ਕਾਲਜ ਦੇ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਅਜੋਕੀ ਨੋਜਵਾਨ ਪੀੜ੍ਹੀ ਨੂੰ ਸੇਧ ਦੇਣ ਲਈ ਬਹੁਤ ਜ਼ਰੂਰੀ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਸਭਿਆਚਾਰ ਨੂੰ ਮਾਣ ਨਾਲ ਅਪਣਾ ਸਕਣ ਅਤੇ ਆਪਣੀ ਵਿਰਾਸਤ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰ ਸਕਣ । ਇਸ ਮੇਲੇ ਵਿੱਚ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਜਾਣੀ-ਮਾਣੀ ਹਸਤੀ ਇਹਾਨਾ ਢਿੱਲੋ ਅਤੇ ਹਰਦੀਪ ਗਰੇਵਾਲ ਆਪਣੀ ਸਮੁੱਚੀ ਸਟਾਰ ਕਾਸਟ ਨਾਲ ਮੇਲੇ ਦਾ ਜਲੋਅ ਵਧਾਉਣ ਲਈ ਪੁੱਜੇ । ਉਹਨਾਂ ਵਿਦਿਆਰਥੀਆਂ ਨਾਲ ਮਿਲ ਕੇ ਆਪਣੀ ਆਉਣ ਵਾਲੀ ਫਿਲਮ ਦੇ ਗਾਣਿਆ ਤੇ ਜੰਮ ਕੇ ਠੁਮਕੇ ਲਾਏ । ਕਾਲਜ ਅਲੂਮਨੀ ਮੁਸਕਾਨ ਸੇਖੋ ਬਤੌਰ ਪੰਜਾਬੀ ਗਾਇਕਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਕਾਲਜ ਦਾ ਮਾਣ ਵਧਾਇਆ ਅਤੇ ਆਪਣੀ ਗਾਇਕੀ ਦਾ ਜਾਦੂ ਬਿਖੇਰਦਿਆ ਸਰੋਤਿਆ ਨੂੰ ਝੂਮਣ ਲਾ ਦਿੱਤਾ । ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਸ਼ਾਨਦਾਰ ਮੇਲੇ ਦੇ ਆਯੋਜਨ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਅਤੇ ਵਿਰਾਸਤ ਨਾਲ ਜੋੜਨਾ ਦੱਸਿਆ । ਪ੍ਰਿੰਸੀਪਲ ਡਾ. ਸੰਗੀਤਾ ਨੇ ਆਈਆ ਸਾਰੀਆਂ ਸਖਸ਼ੀਅਤਾ ਅਤੇ ਅਲੂਮਨਾਏ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਇਸ ਮੇਲੇ ਵਿੱਚ ਐਡਵੋਕੇਟ ਸ਼੍ਰੀ ਅਜੈ ਬੱਤਾ, ਜੁਆਇੰਟ ਸੈਕੇਰੇਟਰੀ, ਦੇਵ ਸਮਾਜ ਕਾਲਜ ਫਾਰ ਵੂਮੇਨ, ਫਿਰੋਜਪੁਰ, ਮੈਡਮ ਸੁਨੀਤਾ ਰੰਗਬੁਲਾ, ਮੈਂਬਰ ਮੈਨੇਜਿੰਗ ਕਮੇਟੀ, ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ, ਦੇਵ ਸਮਾਜ ਐਜੂਕੇਸ਼ਨ ਕਾਲਜ, ਫਿਰੋਜਪੁਰ ਵਿਸ਼ੇਸ ਮਹਿਮਾਨ ਦੇ ਤੌਰ ਤੇ ਪਹੁੰਚੇ। ਮੈਡਮ ਪਲਵਿੰਦਰ ਕੌਰ ਨੇ ਇਸ ਮੇਲੇ ਵਿੱਚ ਆਰਗਨਾਇਜ਼ਰ ਦੀ ਭੂਮਿਕਾ ਨਿਭਾਈ । ਮੇਲੇ ਵਿੱਚ ਸਜੀਆਂ ਦੁਕਾਨਾਂ ਜਿਹਨਾਂ ਵਿੱਚ ਖਾਣ-ਪੀਣ ਤੋ ਲੈਕੇ ਮਹਿੰਦੀ, ਖੇਡਾਂ, ਟੈਕਨਾਲੋਜੀ, ਕੱਪੜੇ, ਝੂਲੇ, ਘੋੜੇ ਦੀ ਸਵਾਰੀ, ਬੇਬੀ ਸ਼ੋ ਅਤੇ ਅਲੂਮਨਾਏ ਰੈਂਪ ਸ਼ੋ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਮੇਲੇ ਦੀਆਂ ਸ਼ੋਕੀਨ ਮੁਟਿਆਰਾ ਸਜ-ਧਜ ਕੇ ਮੇਲੇ ਦਾ ਆਨੰਦ ਮਾਨਣ ਲਈ ਹੁੰਮ-ਹੁੰਮਾ ਕੇ ਪੁਹੰਚੀਆ । ਇਸ ਸਲਾਨਾ ਮੇਲੇ ਦੇ ਕੁਸ਼ਲ ਪ੍ਰਬੰਧਨ ਲਈ ਮੈਡਮ ਪ੍ਰਿੰਸੀਪਲ ਡਾ. ਸੰਗੀਤਾ ਨੇ ਸਮੂਹ ਟੀਚਿੰਗ, ਨਾਨ-ਟੀਚਿੰਗ, ਕਰਮਚਾਰੀ ਵਰਗ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆ ।

Related Articles

Leave a Reply

Your email address will not be published. Required fields are marked *

Back to top button