Ferozepur News

ਕਾਰ ਅਤੇ ਮੋਟਰ ਸਾਈਕਲ ਦੀ ਭਿਆਨਕ ਟੱਕਰ, ਤਿੰਨ ਜ਼ਖਮੀਂ ਅਤੇ ਮੋਟਰ ਸਾਈਕਲ ਸੜ ਕੇ ਸਵਾਹ

mcycle
ਫਿਰੋਜ਼ਪੁਰ 21 ਫਰਵਰੀ (ਏ. ਸੀ. ਚਾਵਲਾ) ਮੱਖੂ ਦੇ ਨਜਦੀਕ ਲਹਿਰਾ ਬੇਟ ਵਿਖੇ ਸ਼ਾਮ ਸਮੇਂ ਕਾਰ ਅਤੇ ਮੋਟਰ ਸਾਈਕਲ ਦੀ ਭਿਆਨਕ ਟੱਕਰ ਮੋਟਰ ਸਾਈਕਲ ਸਵਾਰ ਤਿੰਨ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਮੱਖੂ ਤਂੋ ਮੋਗਾ ਸੜਕ ਤੇ ਜਾ ਰਹੇ ਮੋਟਰ ਸਾਈਕਲ ਨੂੰ ਪਿੱਛੋਂ ਆ ਰਹੀ ਆਲਟੋ ਕਾਰ ਨੇ ਜੋਰਦਾਰ ਟੱਕਰ ਵੱਜਣ ਨਾਲ ਮੋਟਰ ਸਾਈਕਲ ਸਵਾਰ ਰੇਸ਼ਮ ਸਿੰਘ ਵਾਸੀ ਧਰਮਕੋਟ, ਉਸਦੀ ਪਤਨੀ ਕਰਮਜੀਤ ਕੌਰ ਅਤੇ ਉਨ•ਾਂ ਦਾ ਪੁੱਤਰ ਬੂਟਾ ਸਿੰਘ ਮੋਟਰ ਸਾਈਕਲ ਤੋਂ ਡਿੱਗ ਕੇ ਜ਼ਖਮੀਂ ਹੋ ਗਏ ਅਤੇ ਕਾਰ ਪਲਟ ਕੇ ਖੇਤਾਂ ਵਿਚ ਜਾ ਡਿੱਗੀ ਅਤੇ ਵੇਖਦੇ ਹੀ ਵੇਖਦੇ ਮੋਟਰ ਸਾਈਕਲ ਨੂੰ ਭਿਆਨਕ ਅੱਗ ਲੱਗ ਕੇ ਸਵਾਹ ਹੋ ਗਿਆ। ਕਾਰ ਸਵਾਰ ਮੌਕੇ ਤੇ ਕਾਰ ਦਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਿਆ। ਮੱਖੂ ਪੁਲਸ ਨੇ ਮੌਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਜ਼ਖਮੀਆਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ।

Related Articles

Back to top button