Ferozepur News

ਦੀ ਕਲਾਸ ਫੌਰਥ ਕਰਮਚਾਰੀ ਯੂਨੀਅਨ ਫਿਰੋਜ਼ਪੁਰ ਬਰਾਂਚ ਆਈ. ਟੀ. ਆਈ. ਦੀ ਚੋਣ

itiਫਿਰੋਜ਼ਪੁਰ 29 ਅਪ੍ਰੈਲ (ਏ.ਸੀ.ਚਾਵਲਾ) ਆਈ. ਟੀ. ਆਈ. ਦਰਜਾਚਾਰ ਕਰਮਚਾਰੀਆਂ ਦੀ ਚੋਣ ਸਾਥੀ ਰਾਮ ਅਵਤਾਰ ਜ਼ਿਲ•ਾ ਜਨਰਲ ਸਕੱਤਰ ਅਤੇ ਰਾਮ ਪ੍ਰਸਾਦ ਪ੍ਰਧਾਨ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਪ੍ਰਧਾਨਗੀ &#39ਚ ਕੀਤੀ ਗਈ। ਜਿਸ ਵਿਚ ਚੇਅਰਮੈਨ ਸੁਭਾਸ਼ ਚੰਦਰ, ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਰਾਜ ਕੁਮਾਰ ਤਿਵਾੜੀ, ਖਜ਼ਾਨਚੀ ਰਾਮ ਨਵਲ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਪ੍ਰਵੀਨ ਨੂੰ ਸਰਵ ਸੰਮਤੀ ਨਾਲ ਚੁਣਿਆ ਗਿਆ। ਇਸ ਮੌਕ ਰਾਮ ਅਵਤਾਰ ਜ਼ਿਲ•ਾ ਜਨਰਲ ਸਕੱਤਰ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ•ਾਂ ਆਖਿਆ ਕਿ ਠੇਕੇਦਾਰੀ ਸਿਸਟਮ ਬੰਦ ਕਰਨਾ, ਯੋਗਤਾ ਪੂਰੀ ਕਰਦੇ ਦਰਜਾਚਾਰ ਕਰਮਚਾਰੀਆਂ ਨੂੰ ਪ੍ਰਮੋਟ ਕੀਤਾ ਜਾਵੇ, ਵਿਭਾਗ ਵਿਚ ਕੰਚੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਉਨ•ਾਂ ਨੇ ਆਖਿਆ ਕਿ ਦਰਜਾਚਾਰ ਦੀ ਬੰਦ ਭਰਤੀ ਤੁਰੰਤ ਬਹਾਲ ਕੀਤੀ ਜਾਵੇ ਨਹੀਂ ਤਾਂ ਦਰਜਾਚਾਰ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

Related Articles

Back to top button