Ferozepur News

ਬੀਐਸਐਫ ਸਕੂਲ ਦੇ ਬੱਚਿਆਂ ਨੂੰ ਪੜ੍ਹਾਇਆ &#39ਕਾਨੂੰਨ&#39 ਦਾ ਪਾਠ

ਫਿਰੋਜ਼ਪੁਰ:- ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਗੌਰਵ ਗਰਵ ਵਲੋਂ ਜਾਰੀ ਹਦਾਇਤਾਂ ਅਨਸਾਰ ਟ੍ਰੈਫਿਕ ਸਿੱਖਿਆ ਸੈੱਲ ਫਿਰੋਜ਼ਪੁਰ ਵੱਲੋਂ 105 ਬਟਾਲੀਅਨ ਬੀਐਸਐਫ ਜੰਗਾਂ ਵਾਲਾ ਮੌੜ ਵਿਖੇ ਟ੍ਰੈਫਿਕ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੀ ਅਗੁਵਾਈ ਟ੍ਰੈਫਿਕ ਇੰਚਾਰਜ ਸਿੱਖਿਆ ਸੈੱਲ ਫਿਰੋਜ਼ਪੁਰ ਬਲਦੇਵ ਕ੍ਰਿਸ਼ਨ ਨੇ ਕੀਤੀ। ਇਸ ਮੌਕੇ ਸੈਮੀਨਾਰ ਵਿਚ ਟ੍ਰੈਫਿਕ ਸੈੱਲ ਦੇ ਕਲਰਕ ਹੌਲਦਾਰ ਲਖਵੀਰ ਸਿੰਘ, ਐਸਐਸਪੀ ਦਫਤਰ ਤੋਂ ਹੌਲਦਾਰ ਗੁਰਮੇਜ ਸਿੰਘ ਅਤੇ ਹੋਰ ਵੀ ਮੁਲਾਜ਼ਮ ਹਾਜ਼ਰ ਹੋਏ। ਸੈਮੀਨਾਰ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਟ੍ਰੈਫਿਕ ਇੰਚਾਰਜ ਸਿੱਖਿਆ ਸੈੱਲ ਫਿਰੋਜ਼ਪੁਰ ਬਲਦੇਵ ਕ੍ਰਿਸ਼ਨ ਨੇ ਕਿਹਾ ਕਿ ਸਾਨੂੰ ਸਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਬੱਚਿਆਂ ਨੂੰ ਰੋਡ ਸਾਈਨਜ਼, ਰੋਡ ਪਾਰਕਿੰਗ, ਰੋਡ ਲਾਈਟਾਂ ਅਤੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਸਾਨੂੰ ਆਪਣੇ ਵਾਹਨ ਦੇ ਕਾਗਜ਼ਾਤ ਪੂਰੇ ਰੱਖਣੇ ਚਾਹੀਦੇ ਹਨ, ਸੜਕ ਪਾਰ ਕਰਦੇ ਸਮੇਂ ਸੜਕ ਦੇ ਦੋਨੋਂ ਪਾਸੇ ਦੇਖ ਕੇ ਸੜਕ ਪਾਰ ਕਰਨੀ ਚਾਹੀਦੀ ਹੈ 'ਤੇ ਹਮੇਸ਼ਾ ਹੈਲਮੇਟ ਪਹਿਨ ਕੇ ਡਰਾਈਵਿੰਗ ਕਰਨੀ ਚਾਹੀਦੀ ਹੈ। ਟ੍ਰੈਫਿਕ ਸੈੱਲ ਦੇ ਕਲਰਕ ਹੌਲਦਾਰ ਲਖਵੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਟ੍ਰੈਫਿਕ ਕਾਨੂੰਨ 1989 ਵਿਚ ਲਾਗੂ ਹੋਇਆ ਸੀ। ਰੋਡ 'ਤੇ ਜਦ ਕੋਈ ਵੀ ਚੀਜ਼ (ਵਾਹਨ) ਹਰਕਤ ਕਰਦੀ ਹੈ, ਤਾਂ ਉਸ ਨੂੰ ਟ੍ਰੈਫਿਕ ਕਹਿੰਦੇ ਹਨ। ਟ੍ਰੈਫਿਕ ਤਿੰਨ ਤਰ੍ਹਾਂ ਦੀ ਹੁੰਦੀ ਹੈ, ਅਸਮਾਨੀ ਜਿਥੇ ਜਹਾਜ਼ ਚੱਲਦੇ ਹਨ, ਪਾਣੀ ਵਾਲੀ ਜਿਥੇ ਸਮੁੰਦਰੀ ਜਹਾਜ਼ ਚੱਲਦੇ ਹਨ, ਅਤੇ ਧਰਤੀ ਵਾਲੀ ਜਿਥੇ ਸੜਕਾਂ 'ਤੇ ਵਾਹਨ ਅਤੇ ਰੇਲ ਲਾਈਨਾਂ 'ਤੇ ਟਰੇਨਾਂ ਚੱਲਦੀਆਂ ਹਨ। ਸਾਨੂੰ ਟ੍ਰੈਫਿਕ ਦੇ ਹਰ ਇਕ ਨਿਯਮ ਦੀ ਕਦਰ ਕਰਦੇ ਹੋਏ, ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ 'ਤੇ ਸੇਵ ਸਕੂਲ ਵਾਹਨ ਪਾਲਿਸੀ ਦੇ ਤਹਿਤ ਡਰਾਈਵਰਾਂ ਨੂੰ ਵੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦਾ ਸਟਾਫ 'ਤੇ ਹੋਰ ਵੀ ਕਈ ਹਾਜ਼ਰ ਸਨ।

Related Articles

Back to top button