Ferozepur News

ਰਾਜਧਾਨੀ ਚੰਡੀਗੜ ਸੈਕਟਰ 17 ਵਿਚ ਭੁੱਖ ਹੜਤਾਲ 20ਵੇਂ ਦਿਨ ਵੀ ਜ਼ਾਰੀ – ਮੁਲਾਜ਼ਮਾਂ ਵੱਲੋਂ ਮੀਟਿੰਗ ਕਰਨ ਉਪਰੰਤ ਆਰ ਪਾਰ ਦੇ ਸਘੰਰਸ਼ ਦਾ ਐਲਾਨ

ਮਿਤੀ 04 ਮਾਰਚ 2017(ਚੰਡੀਗੜ) ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਚੋਂਣ ਜਾਬਤੇ ਦੀ ਛੋਟ ਤੋਂ ਬਾਅਦ ਸਰਕਾਰ ਵੱਲੋਂ ਵਿਭਾਗਾਂ ਨੂੰ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਵਿਭਾਗੀ ਅਫਸਰਾਂ ਵੱਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਟਾਲ ਮਟੋਲ ਦੀ ਨੀਤੀ ਵਿਰੁੱਧ ਮੁਲਾਜ਼ਮਾਂ ਵੱਲੋਂ ਸਘੰਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ।ਮੁਲਾਜ਼ਮ ਆਗੂਆ ਵੱਲੋਂ ਅੱੱੱੱਜ ਚੰਡੀਗੜ ਵਿਖੇ ਵੱਖ ਵੱਖ ਜਥੇਬੰਦੀਆ ਦੇ ਆਗੂਆ ਨਾਲ ਮੀਟਿੰਗ ਕਰਕੇ ਅਗਲੇ ਸਘੰਰਸ਼ ਦਾ ਐਲਾਨ ਕਰ ਦਿੱਤਾ।ਮੁਲਾਜ਼ਮਾਂ ਆਪਣੀਆ ਮੰਗਾਂ ਮਨਵਾਉਣ ਲਈ ਹੁਣ ਬੇਜਿੱਦ ਹੋ ਗਏ ਹਨ।ਮੁਲਾਜ਼ਮ ਆਗੂਆ ਸੱਜਣ ਸਿੰਘ,ਵਰਿੰਦਰ ਸਿੰਘ, ਅਸ਼ੀਸ਼ ਜੁਲਾਹਾ,ਰਜਿੰਦਰ ਸਿੰਘ, ਅਮਿੰ੍ਰਤਪਾਲ ਸਿੰਘ,ਰਵਿੰਦਰ ਸਿੰਘ, ਪ੍ਰਵੀਨ ਸ਼ਰਮਾਂ, ਕਮਲਜੀਤ ਚੋਹਾਨ, ਰਾਕੇਸ਼ ਕੁਮਾਰ ਤੇ ਸਤਪਾਲ ਸਿੰਘ ਨੇ ਕਿਹਾ ਕਿ ਪ੍ਰਸੋਨਲ ਵਿਭਾਗ ਵੱਲੋਂ ਵਿਭਾਗਾਂ ਨੂੰ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਵਿਭਾਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਟਾਲਾ ਵੱਟ ਰਹੇ ਹਨ।ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਲਾਗੂ ਕਰਨ ਦਾ ਭਰੋਸਾ ਦੇਣ ਅਤੇ ਉੱਚ ਅਧਿਕਾਰੀਆ ਦੇ ਕਹਿਣ ਤੇ 251 ਆਗੂਆ ਵੱਲੋਂ ਭੁੱਖ ਹੜਤਾਲ ਮੁਲਤਵੀ ਕੀਤੀ ਗਈ ਸੀ ਜੋ ਕਿ ਹੁਣ ਵਿਭਾਗਾਂ ਦੀ ਢਿੱਲੀ ਕਾਰਵਾਈ ਕਰਕੇ ਮੁਲਾਜ਼ਮਾਂ ਫਿਰ ਤੋਂ ਕਰਨ ਨੂੰ ਮਜਬੂਰ ਹੋਏ ਹਨ।ਉਨ•ਾਂ ਕਿਹਾ ਕਿ 8 ਮਾਰਚ ਨੂੰ 251 ਆਗੂਆ ਦਾ ਵਫਦ ਸਮੂਹਿਕ ਭੁੱਖ ਹੜਤਾਲ ਤੇ ਬੈਠਣਗੇ ਅਤੇ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਜ਼ਾਰੀ  ਨਾ ਕਰਨ ਦੀ ਸੂਰਤ ਵਿਚ ਕਿਸੇ ਸਮੇਂ ਵੀ ਗੁਪਤ ਐਕਸ਼ਨ ਕੀਤਾ ਜਾਵੇਗਾ।
ਉਨਾਂ• ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮੰਗਾਂ ਦਾ ਹੱਲ ਕਰਨ ਦੇ ਵਾਰ ਵਾਰ ਲਾਰੇ ਲਗਾਏ ਜਾ ਰਹੇ ਹਨ।ਉਨਾਂ• ਕਿਹਾ ਕਿ ਸਰਕਾਰ ਜਾਨ ਬੁੱਝ ਕੇ ਲਾਰਿਆ ਵਿਚ ਸਮਾਂ ਲੰਘਾ ਰਹੀ ਹੈ।ਇਸ ਤੋਂ ਇਲਾਵਾ ਉਨ•ਾਂ ਕਿਹਾ ਕਿ ਸਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਮੁਲਾਜ਼ਮਾਂ ਤੇ ਦਰਜ਼ ਪੁਲਿਸ ਕੇਸ ਵਾਪਿਸ ਲੇਣ ਤੇ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ।ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਆਉਟਸੋਰਸ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਕਈ ਵਿਭਾਗਾਂ ਵੱਲੋਂ ਫਾਰਗ ਕਰਨ ਲਈ ਕਿਹਾ ਜਾ ਰਿਹਾ ਹੈ।ਮੁਲਾਜ਼ਮ ਆਗੂਆ ਨੇ ਸਰਕਾਰ ਦੀ ਮੁਲਾਜ਼ਮਾਂ ਨੂੰ ਫਾਰਗ ਕਰਨ ਦੀ ਗੱਲ ਦੀ ਤਿੱਖੇ ਸ਼ਬਦਾਂ ਵਿਚ ਨਖੇਧੀ ਕੀਤੀ।ਇਸ ਤੋਂ ਇਲਾਵਾ ਉਨ•ਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਘੰਰਸ਼ ਕਰਨ ਰਹੇ ਮੁਲਾਜ਼ਮਾਂ ਤੇ ਕਾਰਵਾਈ ਕਰਨ ਲਈ ਜ਼ਿਲ•ਾ ਸਿੱਖਿਆ ਅਫਸਰ ਨੂੰ ਪੱਤਰ ਜ਼ਾਰੀ ਕੀਤਾ ਹੈ।ਉਨ•ਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਮੁਲਾਜ਼ਮਾਂ ਤੇ ਕਾਰਵਾਈ ਕਰਨ ਤੇ ਲੱਗਾ ਹੈ।ਆਗੂਆ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੀਆ ਗਿੱਦੜ ਧਮਕੀਆ ਤੋਂ ਡਰਨ ਵਾਲੇ ਨਹੀ ਹਨ।ਉਨ•ਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਸੇਕਟਰ 17 ਚੰਡੀਗੜ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ 20ਵੇਂ ਦਿਨ ਵੀ ਜ਼ਾਰੀ ਰਹੀ ਤੇ ਮੰਗਾਂ ਲਾਗੂ ਹੋਣ ਤੱਕ ਜ਼ਾਰੀ ਰੱਖੀ ਜਾਵੇਗੀ।ਉਨ•ਾਂ ਕਿਹਾ ਕਿ ਹੁਣ ਮੁਲਾਜ਼ਮ ਮੰਗਾਂ ਲਾਗੂ ਕਰਵਾ ਕੇ ਹੀ ਪਿੱਛੇ ਹਟਣਗੇ।ਉਨ•ਾਂ ਕਿਹਾ ਕਿ ਮੁਲਾਜ਼ਮ ਤਾਂ ਗੱਲਬਾਤ ਰਾਹੀ ਮੰਗਾਂ ਦਾ ਹੱਲ ਕੱਢਣ ਲਈ ਤਿਆਰ ਸਨ ਪਰੰਤੂ ਸਰਕਾਰ ਵੱਲੋਂ ਲਾਰੇਬਾਜ਼ੀ ਦੀ ਨੀਤੀ ਅਪਣਾ ਕੇ ਮੁਲਾਜ਼ਮਾਂ ਨੂੰ ਸਘੰਰਸ਼ ਤੇਜ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।ਉਨ•ਾਂ ਕਿਹਾ ਕਿ ਅੱਜ ਮੀਟਿੰਗ ਵਿਚ ਪੰਜਾਬ ਸਬਾਰਡੀਨੇਟ ਸਰਵਿਸਜ਼ ਫਡਰੇਸ਼ਨ ਤੋਂ ਰਣਬੀਰ ਢਿੱਲੋਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆ ਦੇ ਆਗੂਆ ਵੱਲੋਂ ਵੱਡੇ ਪੱਧਰ ਤੇ ਪਹੁੰਚ ਕੇ ਮੀਟਿੰਗ ਵਿਚ ਸਮੂਲੀਆਤ ਕੀਤੀ ਗਈ।ਉਨ•ਾਂ ਦੱਸਿਆ ਕਿ ਅੱਜ ਵੱਖ ਵੱਖ ਜਥੇਬੰਦੀਆ ਦੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਤੋਂ ਅਮਨ ਥਾਪਰ, ਮਿਡ ਡੇ ਮੀਲ ਕਰਮਚਾਰੀ ਯੂਨੀਅਨ ਤੋਂ ਸਰਵਨ ਸਿੰਘ, ਮਨਰੇਗਾ ਕਰਮਚਾਰੀ ਯੂਨੀਅਨ ਤੋਂ ਕੁਲਦੀਪ ਸਿੰਘ ਰੂਰਲ ਹੈਲਥ ਫਾਰਮਾਸਿਸ਼ਟ ਤੇ ਦਰਜਾ ਚਾਰ ਤੋਂ ਬਲਜਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਭੁੱਖ ਹੜਤਾਲ ਕੀਤੀ।

Related Articles

Back to top button