Ferozepur News

ਡੀ.ਈ.ਓ. ਸੈਕੰਡਰੀ ਅਤੇ ਐਲੀਮੈਂਟਰੀ ਨੇ ਜ਼ਿਲ੍ਹਾ ਪੱਧਰੀ ਇਕੱਤਰਤਾ ਰਾਹੀਂ ਲਿਆ ਇੰਗਲਿਸ ਬੂਸਟਰ ਕਲੱਬਾਂ ਦਾ ਜਾਇਜ਼ਾ

ਅਧਿਆਪਕਾਂ ਨੇ ਬੋਲਚਾਲ ਦੇ ਕੌਸ਼ਲਾਂ ਵਿੱਚ ਸੁਧਾਰ ਲਈ ਦਿੱਤੇ ਮਹੱਤਵਪੂਰਨ ਸੁਝਾਅ

ਡੀ.ਈ.ਓ. ਸੈਕੰਡਰੀ ਅਤੇ ਐਲੀਮੈਂਟਰੀ ਨੇ ਜ਼ਿਲ੍ਹਾ ਪੱਧਰੀ ਇਕੱਤਰਤਾ ਰਾਹੀਂ ਲਿਆ ਇੰਗਲਿਸ ਬੂਸਟਰ ਕਲੱਬਾਂ ਦਾ ਜਾਇਜ਼ਾ
ਅਧਿਆਪਕਾਂ ਨੇ ਬੋਲਚਾਲ ਦੇ ਕੌਸ਼ਲਾਂ ਵਿੱਚ ਸੁਧਾਰ ਲਈ ਦਿੱਤੇ ਮਹੱਤਵਪੂਰਨ ਸੁਝਾਅ
ਡੀ.ਈ.ਓ. ਸੈਕੰਡਰੀ ਅਤੇ ਐਲੀਮੈਂਟਰੀ ਨੇ ਜ਼ਿਲ੍ਹਾ ਪੱਧਰੀ ਇਕੱਤਰਤਾ ਰਾਹੀਂ ਲਿਆ ਇੰਗਲਿਸ ਬੂਸਟਰ ਕਲੱਬਾਂ ਦਾ ਜਾਇਜ਼ਾ
ਫ਼ਿਰੋਜ਼ਪੁਰ, 8 ਦਸੰਬਰ, 2020: ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਦੇ ਨਾਲ-ਨਾਲ ਅੰਗਰੇਜ਼ੀ ਬੋਲਣ ਦੇ ਕੌਸ਼ਲਾਂ ਵਿੱਚ ਸੁਧਾਰ ਹਿੱਤ ਸਥਾਪਤ ਕੀਤੇ ਗਏ ਇੰਗਲਿਸ਼ ਬੂਸ਼ਟਰ ਕਲੱਬਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਵਧ ਰਹੀ ਹੈ।। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.)  ਕੁਲਵਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਰਾਜੀਵ ਛਾਬੜਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਇੰਗਲਿਸ਼ ਬੂਸਟਰ ਕਲੱਬ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਅਤੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਸਿੱਖਿਆ ਅਧਿਕਾਰੀਆਂ ਨਾਲ ਵਿਸ਼ੇਸ਼ ਮਿਲਣੀਆਂ ਕੀਤੀ ਗਈਆਂ ਜਿਸ ਵਿੱਚ ਪ੍ਰਿੰਸੀਪਲ ਡਾਇਟ ਸੀਮਾ ਪੰਛੀ ਅਤੇ ਸਮੂਹ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਵੀ ਭਾਗ ਲਿਆ।
ਡੀ.ਈ.ਓ. (ਸੈ.) ਕੁਲਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸੀਨੀਅਰ ਸੈਕੰਡਰੀ ਦੇ 11 ਬਲਾਕਾਂ ਵਿੱਚ 224 ਇੰਗਲਿਸ਼ ਬੂਸ਼ਟਰ ਕਲੱਬ ਸਥਾਪਤ ਕੀਤੇ ਜਾ ਚੁੱਕੇ ਹਨ ਜਿਹਨਾਂ ਵਿੱਚ ਸਕੂਲ ਮੁਖੀਆਂ, ਅੰਗਰੇਜ਼ੀ ਅਤੇ ਸੋਸ਼ਲ ਸਟੱਡੀਜ਼ …. ਵਿਦਿਆਰਥੀ ਵੀ ਮੈਂਬਰ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਦੇ ਕਲਸਟਰ ਪੱਧਰ ਤੱਕ ਇੰਗਲਿਸ਼ ਬੂਸਟਰ ਕਲੱਬ ਸਥਾਪਿਤ ਹਨ। ਇਹਨਾਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਆਪਣੀਆਂ ਭਾਸ਼ਾ ਦੇ ਬੋਲਣ ਸਬੰਧੀ ਕੌਸ਼ਲਾਂ ਦੀਆਂ ਵੀਡੀਓਜ਼ ਅਤੇ ਪੋਸਟਰ ਤਿਆਰ ਕਰਕੇ ਸਾਂਝੇ ਕਰਦੇ ਹਨ। ਇਹਨਾਂ ਵੀਡੀਓਜ਼ ਨੂੰ ਸੋਸ਼ਲ਼ ਮੀਡੀਆ ‘ਤੇ ਵੀ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਨੂੰ ਬੱਚਿਆਂ ਦੇ ਮਾਪੇ ਬਹੁਤ ਪਸੰਦ ਕਰ ਰਹੇ ਹਨ। ਸੀਮਾ ਪੰਛੀ ਪ੍ਰਿੰਸੀਪਲ ਡਾਈਟ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਕੌਸ਼ਲਾਂ ਵਿੱਚ ਸੁਧਾਰ ਲਿਆਉਣ ਲਈ ਕਲਾਸਰੂਮ ਅੰਦਰ ਵਰਤੀਆਂ ਜਾਣ ਵਾਲੀਆਂ ਹਦਾਇਤਾਂ ਵਿੱਚ ਸਮੇਂ ਅਨੁਸਾਰ ਬਦਲਾਅ ਲਿਆਉਣ ‘ਤੇ ਜ਼ੋਰ ਦਿੱਤਾ।
ਲੱਗਭਗ ਤਿੰਨ ਘੰਟੇ ਚੱਲੀ ਇਸ ਮਿਲਣੀ ਦੌਰਾਨ ਹਰੇਕ ਅਧਿਆਪਕ ਨੂੰ 45 ਤੋਂ 90 ਸੈਕਿੰਡ ਦਾ ਸਮਾਂ ਬੋਲਣ ਲਈ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੀਆਂ ਗੱਲਾਂ ਨੂੰ ਰੱਖਿਆ। ਅਧਿਆਪਕਾਂ ਨੇ ਅੰਗਰੇਜ਼ੀ ਵਿੱਚ ਗੱਲਬਾਤ ਕਰਕੇ ਦਰਸਾਇਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ। ਭਾਸ਼ਾ ਨੂੰ ਬੋਲਣ ਦੇ ਖੁਸ਼ਗਾਵਾਰ ਮਾਹੌਲ ਮਿਲਣ ‘ਤੇ ਸਰਕਾਰੀ ਸਕੂਲਾਂ ਵਿੱਚ ਵੀ ਬਹੁਤ ਕੁਝ ਨਿਵੇਕਲਾ ਕੀਤਾ ਜਾ ਸਕਦਾ ਹੈ।
ਗੁਰਵਿੰਦਰ ਸਿੰਘ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਬੀ ਐੱਮ ਨੇ ਅਧਿਆਪਕਾਂ ਨਾਲ  ਮਿਲ ਕੇ ਅੰਗਰੇਜ਼ੀ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ। ਜਿਹਨਾਂ ਵਿੱਚ ‘ਮਾਂ ਬੋਲੀ ਪੰਜਾਬੀ ਦੀ ਮਹੱਤਤਾ’, ‘ਮੈਂ ਆਪਣੀ ਰਾਸ਼ਟਰੀ ਭਾਸ਼ਾ ਨੂੰ ਕਿਉਂ ਪਸੰਦ ਕਰਦਾ ਹਾਂ?’, ‘ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ’, ਕਲਾਸਰੂਮ ਅੰਦਰ ਆਪਸੀ ਬੋਲਚਾਲ ਦੇ ਕੋਸ਼ਲ਼ਾਂ ਵਿੱਚ ਸੁਧਾਰ ਕਿਵੇਂ ਲਿਆਈਏ?’, ‘ਬੱਚਿਆਂ/ਅਧਿਆਪਕਾਂ ਨੂੰ ਇੰਗਲਿਸ਼ ਬੂਸ਼ਟਰ ਕਲੱਬ ਦਾ ਹਿੱਸਾ ਬਨਣ ਲਈ ਕਿਵੇਂ ਪ੍ਰੇਰਿਤ ਕਰੀਏ?’, ‘ਮਿਸ਼ਨ ਸ਼ਤ-ਪ੍ਰਤੀਸ਼ਤ’, ‘ਆਤਮ ਵਿਸ਼ਵਾਸ਼’ ਆਦਿ ਮਹੱਤਵਪੂਰਨ ਵਿਸ਼ੇ ਰਹੇ। ਅਧਿਆਪਕਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਘਰਾਂ ਵਿੱਚ ਅੰਗਰੇਜ਼ੀ ਬੋਲਣ ਦਾ ਮਾਹੌਲ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਤੋਂ ਝਿਜਕਦੇ ਹਨ। ਪਰ ਇੰਗਲਿਸ਼ ਬੂਸਟਰ ਕਲੱਬਾਂ ਦੇ ਗੱਲਬਾਤ ਸੈਸ਼ਨਾਂ ਵਿੱਚ ਉਹ ਇਸ ਮੌਕੇ ਦਾ ਭਰਪੂਰ ਫਾਇਦਾ ਉਠਾ ਰਹੇ ਹਨ। ਬਹੁਤ ਸਾਰੇ ਬੱਚਿਆਂ ਦੇ ਮਾਪੇ ਵੀ ਇਸ ਗੱਲੋਂ ਖ਼ੁਸ਼ ਹਨ ਕਿ ਉਹਨਾਂ ਦਾ ਬੱਚਾ ਸੈਕੰਡਰੀ ਸਕੂਲਾਂ ਵਿੱਚ ਅੰਗਰੇਜ਼ੀ ‘ਚ ਗੱਲਬਾਤ ਕਰਨ ਦੇ ਯੋਗ ਹੋ ਰਿਹਾ ਹੈ।
ਇਸ ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਮੋਹਿੰਦਰ ਸਿੰਘ ਸ਼ੈਲੀ ਪੰਜਾਬ ਪ੍ਰਾਇਮਰੀ, ਉਮੇਸ਼ ਕੁਮਾਰ ਜ਼ਿਲ੍ਹਾ ਮੈਂਟਰ ਸਾਇੰਸ, ਰਾਜੀਵ ਜਿੰਦਲ ਜ਼ਿਲ੍ਹਾ ਮੈਂਟਰ ਗਣਿਤ, ਸਰਬਜੀਤ ਕੌਰ ਜ਼ਿਲ੍ਹਾ ਮੈਂਟਰ ਪੰਜਾਬੀ, ਮਨੋਜ ਗੁਪਤਾ ਜ਼ਿਲ੍ਹਾ ਮੈਂਟਰ ਹਿੰਦੀ, ਹਰਜੀਤ ਸਿੰਘ ਜ਼ਿਲ੍ਹਾ ਮੈਂਟਰ ਕੰਪਿਊਟਰ,  (ਸਾਰੇ ਬਲਾਕ ਮੈਂਟਰ), ੨ ਅੰਗਰੇਜ਼ੀ ਲੈਕਚਰਾਰਾਂ, 2 ਹਿਸਟਰੀ ਲੈਕਚਰਾਰਾਂ, 1 ਲੈਕਚਰਾਰ ਰਾਜਨੀਤੀ ਸ਼ਾਸ਼ਤਰ, 1 ਲੈਕਚਾਰ ਅਰਥਸ਼ਾਸ਼ਤਰ, 5 ਅੰਗਰੇਜ਼ੀ ਮਾਸਟਰ/ਮਿਸਟ੍ਰੈਸ, ੫ ਸਸ ਮਾਸਟਰ/ਮਿਸਟ੍ਰੈਸ, 5 ਪੰਜਾਬੀ ਮਾਸਟਰ/ਮਿਸਟ੍ਰੈਸ, 5 ਸਾਇੰਸ ਮਾਸਟਰ/ਮਿਸਟ੍ਰੈਸ, 3 ਗਣਿਤ ਮਾਸਟਰ/ਮਿਸਟ੍ਰੈਸ, 3 ਹਿੰਦੀ ਮਾਸਟਰ/ਮਿਸਟ੍ਰੈਸ, ੫ ਈਟੀਟੀ ਅਧਿਆਪਕਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੀ ਇੰਗਲਿਸ਼ ਬੁਸ਼ਟਰ ਕਲੱਬ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਵਿੱਚ ਭਾਗ ਲਿਆ।

Related Articles

Leave a Reply

Your email address will not be published. Required fields are marked *

Back to top button