Ferozepur News

ਸਿੱਖਿਆ ਵਿਭਾਗ ਨਾਲ ਸਬੰਧਿਤ ਸ਼ਕਾਇਤਾਂ ਦੇ ਨਿਪਟਾਰੇ ਲਈ ਜਿਲ•ਾ ਪੱਧਰੀ ਮੀਟਿੰਗ 14 ਮਾਰਚ ਨੂੰ ਹੋਵੇਗੀ : –ਜਗਸੀਰ ਸਿੰਘ

PHOTO DEOਫਿਰੋਜਪੁਰ 13 ਮਾਰਚ(M.L.Tiwari) ਸਿੱਖਿਆ ਵਿਭਾਗ ਨਾਲ ਸਬੰਧਿਤ ਆਮ ਲੋਕਾਂ ਦੀਆ ਸ਼ਕਾਇਤਾਂ ਦੇ ਨਿਪਟਾਰੇ ਲਈ ਜਿਲ•ਾ ਪੱਧਰੀ ਮੀਟਿੰਗ 14 ਮਾਰਚ ਨੂੰ ਸਵੇਰੇ 10 ਵਜੇ ਤੋ ਦੁਪਿਹਰ 2 ਵਜੇ ਤੱਕ ਜਿਲ•ਾ ਸਿੱਖਿਆ ਅਫਸਰ (ਸੈ:ਸਿ) ਦੇ ਦਫਤਰ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ•ਾ ਸਿੱਖਿਆ ਅਫਸਰ (ਸੈ:ਸਿ) ਫਿਰੋਜਪੁਰ ਸ. ਜਗਸੀਰ ਸਿੰਘ ਨੇ ਦੱÎਸਿਆ ਕਿ ਇਹ ਮੀਟਿੰਗ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਹੋਇਆ ਕਰੇਗੀ । ਉਨ•ਾਂ ਵੱਲੋਂ ਲੋਕਾਂ ਦੀਆਂ ਸਿੱਖਿਆ ਵਿਭਾਗ ਨਾਲ ਸਬੰਧਤ ਅਧਿਆਪਕਾਂ/ਕਰਮਚਾਰੀਆਂ ਨਾਲ ਸਬੰਧ ਪੈਡਿੰਗ ਕੰਮ/ ਸ਼ਿਕਾਇਤਾਂ/ ਮੈਡੀਕਲ ਬਿੱਲ ਅਤੇ ਲੰਬਿਤ ਕੋਰਟ ਕੇਸਾਂ/ ਸੇਵਾ ਮਾਮਲਿਆ ਬਾਰੇ ਨਿਪਟਾਰਾਂ, ਨਿਜੀ ਸੁਣਵਾਈ ਲਈ ਸ਼ਿਕਾਇਤ ਕਰਤਾਵਾਂ, ਕਰਮਚਾਰੀਆਂ ਅਤੇ ਪਬਲਿਕ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਨਿਸ਼ਚਿਤ ਮਿਤੀ ਤੇ ਸਬੰਧਤ ਵਿਅਕਤੀਆਂ ਨੂੰ ਹਾਜਰ ਹੋਣ ਲਈ ਬੇਨਤੀ ਕੀਤੀ ਗਈ ਹੈ, ਤਾ ਜੋ ਸ਼ਿਕਾਇਤਾਂ, ਮੁਸ਼ਕਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਜਲਦੀ ਇਨਸਾਫ ਮਿਲੇਗਾ, ਉੱਥੇ ਦਫ਼ਤਰ ਨੂੰ ਨਜਾਇਜ਼ ਕੋਰਟ ਕੇਸਾਂ ਤੋ ਰਾਹਤ ਮਿਲੇਗੀ।

Related Articles

Back to top button