Ferozepur News

ਅੱਛੇ ਦਿਨਾਂ ਦਾ ਵਾਅਦਾ ਕਰਨ ਵਾਲੀ ਅਕਾਲੀ ਭਾਜਪਾ ਨੇ ਤਕਰੀਬਨ 18000 ਮੁਲਾਜ਼ਮਾਂ ਨੂੰ 5 ਮਹੀਨਿਆ ਤੋਂ ਨਹੀ ਦਿੱਤੀਆ ਤਨਖਾਹਾਂ।

ਮੰਗਾਂ ਲਾਗੂ ਨਾ ਹੋਣ ਦੇ ਰੋਸ ਵਜੋਂ ਮੁਲਾਜ਼ਮ ਅੰਦੋਲਨ ਕਰਨ ਦੇ ਰੋਂਅ ਵਿਚ
ਮੋਗਾ ਕੰਨਵੈਨਸ਼ਨ ਵਿਚ ਭੁੱਖ ਹੜਤਾਲ/ਮਰਨ ਵਰਤ ਦਾ ਕੀਤਾ ਜਾ ਸਕਦਾ ਐਲਾਨ
ਚੋਂਣ ਕਮਿਸ਼ਨ ਦੀ ਪ੍ਰਵਾਨਗੀ ਦੇ ਬਾਵਜੂਦ ਵਿਭਾਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿਚ ਵੱਟ ਰਹੇ ਨੇ ਟਾਲਾ
ਅੱਛੇ ਦਿਨਾਂ ਦਾ ਵਾਅਦਾ ਕਰਨ ਵਾਲੀ ਅਕਾਲੀ ਭਾਜਪਾ ਨੇ ਤਕਰੀਬਨ 18000 ਮੁਲਾਜ਼ਮਾਂ ਨੂੰ 5 ਮਹੀਨਿਆ ਤੋਂ ਨਹੀ ਦਿੱਤੀਆ ਤਨਖਾਹਾਂ।
ਮਿਤੀ 27-01-2017 (ਮੋਹਾਲੀ) ਪਹਿਲਾ ਅਕਾਲੀ ਭਾਜਪਾ ਸਰਕਾਰ ਦੇ ਝੂਠੇ ਲਾਰਿਆ ਅਤੇ ਹੁਣ ਅਫਸਰਸ਼ਾਹੀ ਦੇ ਅੜੀਅਲ ਰਵੱਈਏ ਤੋਂ ਤੰਗ ਆਏ ਮੁਲਾਜ਼ਮਾਂ ਨੇ ਅੰਦੋਲਨ ਕਰਨ ਦਾ ਰਾਹ ਫੜਨ ਦਾ ਫੈਸਲਾ ਕਰ ਲਿਆ ਹੈ।ਮਾਨਯੋਗ ਮੁੱਖ ਚੋਣ ਅਫਸਰ ਪੰਜਾਬ ਦੀ ਪ੍ਰਵਾਨਗੀ ਦੇ ਬਾਵਜੂਦ ਪੰਜਾਬ ਸਰਕਾਰ ਦੇ ਅਧਿਕਾਰੀ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਜ਼ਾਰੀ ਕਰਨ ਤੋਂ ਆਨਾ ਕਾਨੀ ਕਰ ਰਹੇ ਹਨ।ਵਿਧਾਨ ਸਭਾ ਵਿਚ ਐਕਟ ਪਾਸ ਹੋਣ ਅਤੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਦੇ ਬਾਵਜੂਦ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਸੂਬੇ ਭਰ ਵਿਚ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਸ਼ੁਰੂਆਤ 28 ਜਨਵਰੀ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਕੰਨਵੈਨਸ਼ਨ ਵਿਚ ਕੀਤੀ ਜਾਵੇਗੀ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸੂਬਾ ਪ੍ਰਧਾਨ ਇਮਰਾਨ ਭੱਟੀ ਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ 10 ਸਾਲਾਂ ਤੋਂ ਲਾਰੇ ਲਗਾ ਕੇ ਆਖਰੀ ਦਿਨਾਂ ਵਿਚ ਆ ਕੇ ਕੰਨਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਿਧਾਨ ਸਭਾ ਵਿਚ ਐਕਟ ਤਾ ਪਾਸ ਕਰ ਦਿੱਤਾ ਪ੍ਰੰਤੂ ਵਿਭਾਗ ਮੁਖੀਆ ਵੱਲੋਂ ਅਜੇ ਤੱਕ ਐਕਟ ਨੂੰ ਲਾਗੂ ਨਹੀ ਕੀਤਾ ਗਿਆ। ਇਸ ਸਬੰਧੀ ਜਦ ਅਧਿਕਾਰੀਆ ਨੂੰ ਮਿਲਿਆ ਜਾਦਾ ਹੈ ਤਾਂ ਅਧਿਕਾਰੀਆ ਵੱਲੋਂ ਕੋਈ ਠੋਸ ਜਵਾਬ ਨਹੀ ਦਿੱਤਾ ਜਾ ਰਿਹਾ।ਉਨਾਂ ਕਿਹਾ ਕਿ ਐਕਟ ਜ਼ਾਰੀ ਹੋਣ ਤੋਂ ਪਹਿਲਾ 2 ਸਾਲ ਤੋਂ ਸਰਕਾਰ ਨੇ ਬਣਾਈ ਕਮੇਟੀ ਵਿਚ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਅੰਕੜੇ ਫਾਈਨਲ ਕੀਤੇ ਸੀ ਸਭ ਕੁਝ ਫਾਈਨਲ ਹੋਣ ਦੇ ਬਾਵਜੂਦ ਹੁਣ ਅਫਸਰ ਪਤਾ ਨਹੀ ਕਿਹੜੀਆ ਅਗਵਾਈਆ ਲੈ ਰਹੇ ਹਨ।ਉਨਾਂ• ਕਿਹਾ ਕਿ ਇਸ ਤੋਂ ਇਲਾਵਾ ਸਰਵ ਸਿੱਖਿਆ ਅਭਿਆਨ ਦੇ ਮੁਲਾਜ਼ਮਾਂ ਨੂੰ ਪਿਛਲੇ 5 ਮਹੀਨਿਆ ਤੋਂ ਤਨਖਾਹਾਂ ਵੀ ਨਹੀ ਮਿਲੀਆ।ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਵੱਲੋਂ ਦੁਸਹਿਰਾ,ਦਿਵਾਲੀ, ਨਵਾ ਸਾਲ ਤੇ ਲੋਹੜੀ ਦੇ ਮੁੱਖ ਤਿਉਹਾਰ ਬਿਨਾ ਤਨਖਾਹ ਤੋਂ ਹੀ ਨਸੀਬ ਹੋਏ ਅਤੇ ਸਰਕਾਰ ਤੇ ਵਿਭਾਗ ਵੱਲੋਂ ਤਨਖਾਹਾਂ ਦੇਣ ਲਈ ਕੋਈ ਹੁੰਗਾਰਾਂ ਵੀ ਨਹੀ ਭਰਿਆ ਜਾ ਰਿਹਾ।
ਸੂਬਾ ਮੀਤ ਪ੍ਰਧਾਨ ਅਸ਼ੀਸ਼ ਜੁਲਾਹਾ ਤੇ ਜਰਨਲ ਸਕੱਤਰ ਦਲਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਤੇ ਵਿਭਾਗ ਦੇ ਅੜੀਅਲ ਰਵੱਈਏ ਕਰਕੇ ਮੁਲਾਜ਼ਮ ਸੰਘਰਸ਼ ਕਰਨ ਨੂੰ ਮਜਬੂਰ ਹੋਏ ਹਨ। ਉਨਾਂ ਕਿਹਾ ਕਿ ਸੂਬੇ ਦੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ 28 ਜਨਵਰੀ ਨੂੰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ ਮੋਗਾ ਵਿਖੇ ਕੰਨਵੈਨਸ਼ਨ ਕਰਕੇ ਅੰਦੋਲਨ ਦਾ ਐਲਾਨ ਕਰਨਗੇ।ਉਨ•ਾਂ ਦੱਸਿਆ ਕਿ ਕੰਨਵੈਨਸ਼ਨ ਦੋਰਾਨ ਪੰਜਾਬ ਦੇ ਮੁਲਾਜ਼ਮਾਂ ਦੇ ਕਿਸੇ ਇੱਕ ਮੁੱਖ ਆਗੂ ਵੱਲੋਂ ਅਣਮਿਥੇ ਸਮੇਂ ਦੀ ਭੁੱਖ ਹੜਤਾਲ/ਮਰਨ ਵਰਤ ਦਾ ਐਲਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ•ਾਂ ਦੱਸਿਆ ਕਿ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਮਿਤੀ 30 ਜਨਵਰੀ ਤੋਂ ਸਮੂਹ ਦਫਤਰਾਂ ਦੇ ਬਾਹਰ ਦਾਨ ਪੱਤਰ ਰੱਖੇ ਜਾਣਗੇ ਤਾਂ ਜੋ ਦਾਨ ਇਕੱਠਾ ਕਰਕੇ ਸੂਬਾ ਸਰਕਾਰ ਦੇ ਖਜ਼ਾਨੇ ਵਿਚ ਭੇਜਿਆ ਜਾ ਸਕੇ ਤਾਂ ਜੋ ਤਨਖਾਹਾਂ ਜ਼ਾਰੀ ਹੋ ਸਕਣ।

Related Articles

Back to top button