Ferozepur News

ਗੁਰੂਹਰਸਹਾਏ ਤੋਂ ਇੰਡੀਅਨ ਕ੍ਰਾਂਤੀਕਾਰੀ ਲਹਿਰ ਪਾਰਟੀ ਦਾ ਉਮੀਦਵਾਰ ਸਾਥੀਆਂ ਸਮੇਤ ਰਾਣਾ ਸੋਢੀ ਦੀ ਹਾਜਰੀ &#39ਚ ਕਾਂਗਰਸ ਵਿਚ ਸ਼ਾਮਲ

ਗੁਰੂਹਰਸਹਾਏ, 1 ਫ਼ਰਵਰੀ (ਪਰਮਪਾਲ ਗੁਲਾਟੀ)- ਹਲਕਾ ਗੁਰੂਹਰਸਹਾਏ ਅੰਦਰ ਕਾਂਗਰਸੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਹਲਕਾ ਗੁਰੂਹਰਸਹਾਏ ਤੋਂ ਇੰਡੀਅਨ ਕ੍ਰਾਂਤੀਕਾਰੀ ਲਹਿਰ ਪਾਰਟੀ ਵਲੋਂ ਚੋਣ ਲੜ ਰਹੇ ਪਾਰਟੀ ਉਮੀਦਵਾਰ ਹਰਭਜਨ ਸਿੰਘ ਵਾਰਵਲ ਨੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ, ਸਥਾਨਕ ਟਰੱਕ ਯੂਨੀਅਨ ਅੰਦਰ ਹੋਏ ਇੱਕ ਪ੍ਰਭਾਵਸ਼ਾਲੀ ਚੋਣ ਜਲਸੇ ਨੂੰ ਸੰਬੋਧਨ ਕਰਨ ਲਈ ਪਹੁੰਚੇ  ਕਾਂਗਰਸੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜਰੀ ਵਿਚ ਇੰਡੀਅਨ ਕ੍ਰਾਂਤੀਕਾਰੀ ਲਹਿਰ ਪਾਰਟੀ ਦੇ ਗੁਰੂਹਰਸਹਾਏ ਤੋਂ ਉਮੀਦਵਾਰ ਹਰਭਜਨ ਸਿੰਘ ਵਾਰਵਲ ਨੇ ਚੋਣ ਮੈਦਾਨ ਵਿਚੋਂ ਹੱਟਦਿਆਂ ਕਾਂਗਰਸ ਵਿਚ ਸ਼ਮੂਲੀਅਤ ਕਰਕੇ ਰਾਣਾ ਸੋਢੀ ਦੇ ਹੱਕ ਵਿਚ ਬੈਠਣ ਦਾ ਐਲਾਣ ਕੀਤਾ। ਇਸ ਮੌਕੇ ਜਸਵੀਰ ਛਾਂਗਾ, ਵੇਦ ਸਰਾਰੀ ਚਾਂਦੀ ਵਾਲਾ, ਗੁਰਦੀਪ ਸਿੰਘ, ਗੋਮਾ ਸਿੰਘ, ਓਮ ਪ੍ਰਕਾਸ਼ ਨੇ ਵੀ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ। ਕਾਂਗਰਸ ਵਿਚ ਸ਼ਾਮਲ ਹੋਏ ਹੋਏ ਇਹਨਾਂ ਵਿਅਕਤੀਆਂ ਦਾ ਕਾਂਗਰਸੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਵਾਗਤ ਕਰਦਿਆ ਕਿਹਾ ਕਿ ਇਹਨਾਂ ਦੇ ਆਉਣ ਨਾਲ ਹਲਕੇ ਅੰਦਰ ਕਾਂਗਰਸ ਨੂੰ ਹੋਰ ਮਜਬੂਤੀ ਮਿਲੇਗੀ। ਰਾਣਾ ਸੋਢੀ ਦੇ ਹੱਕ ਵਿਚ ਬੈਠੇ ਹਰਭਜਨ ਸਿੰਘ ਵਾਰਵਲ ਜੋ ਕਿ ਰਾਏ ਸਿੱਖ ਬਿਰਾਦਰੀ ਦੇ ਆਗੂ ਹਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 4 ਫ਼ਰਵਰੀ ਨੂੰ ਇੱਕ ਇੱਕ ਵੋਟ ਪੰਜੇ ਦੇ ਨਿਸ਼ਾਨ 'ਤੇ ਪਾ ਕੇ ਰਾਣਾ ਸੋਢੀ ਨੂੰ ਕਾਮਯਾਬ ਕਰਨ। ਇਸ ਮੌਕੇ ਸ਼ਵਿੰਦਰ ਸਿੰਘ ਰੋੜਾਂਵਾਲਾ, ਬਲਤੇਜ ਸਿੰਘ ਧੀਰਾ ਪੱਤਰਾ, ਮਨਜੀਤ ਸਿੰਘ ਮਹਿਮਾ, ਅਮਰਜੀਤ ਸਿੰਘ ਸਿੰਘ ਮਹਿਮਾ, ਰਾਜਦੀਪ ਸਿੰਘ ਰੋਮੀ ਭੁੱਲਰ ਮਲੋਟ, ਬਲਜੀਤ ਸਿੰਘ ਕਰਾਈਵਾਲਾ, ਸੀਮੂ ਪਾਸੀ, ਅਮਨ ਦੁੱਗਲ, ਸੋਨੂੰ ਮੋਂਗਾ, ਆਤਮਜੀਤ ਸਿੰਘ ਡੇਵਿਡ ਸਮੇਤ ਕਈ ਹੋਰ ਹਾਜਰ ਸਨ। 

Related Articles

Back to top button