Ferozepur News

ਜਿਲ•ਾ ਫਿਰੋਜ਼ਪੁਰ ਦੇ 15 ਵਿਦਿਆਰਥੀਆਂ ਦੀ ਅਮੈਰਿਕਨ ਇੰਡੀਆ ਫਾਊਂਡੇਸ਼ਨ ਵੱਲੋਂ ਸਕਾਲਰਸ਼ਿਪ ਲਈ ਚੋਣ: ਆਵਾ

deo
ਫਿਰੋਜ਼ਪੁਰ 11 ਫਰਵਰੀ( ਏ.ਸੀ.ਚਾਵਲਾ)ਅਮੈਰਿਕਨ ਇੰਡੀਆ ਫਾਊਂਡੇਸ਼ਨ ਵੱਲੋਂ ਸਾਲ 2013-14 ਵਿੱਚ ਪੰਜਾਬ ਵਿੱਚੋਂ   ਸਿੱਖਿਆ ਦੇ ਖੇਤਰ ਵਿਚ ਮੱਲਾ ਮਾਰਨ ਵਾਲੇ 142 ਵਿਦਿਆਰਥੀਆਂ ਨੂੰ  ਸਕਾਲਰਸ਼ਿਪ ਲਈ ਚੁਣਿਆ ਗਿਆ। ਜਿਸ ਵਿੱਚ ਅਮੈਰਿਕਨ ਇੰਡੀਆ ਫਾਊਂਡੇਸ਼ਨ ਵੱਲੋਂ ਜਿਲ•ਾ ਫਿਰੋਜ਼ਪੁਰ ਦੇ 15 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਹਨਾਂ ਵਿਦਿਆਰਥੀਆਂ ਨੂੰ ਪਹਿਲੀ ਕਿਸ਼ਤ 6000/- ਰੁਪਏ ਜਨਵਰੀ 2013 ਵਿੱਚ ਦਿੱਤੀ ਗਈ। ਦੂਸਰੀ ਅਤੇ ਤੀਸਰੀ ਕਿਸ਼ਤ 12000 ਰੁਪਏ ਅੱਜ ਜਿਲਾ ਸਿੱਖਿਆ ਅਫਸਰ (ਸੈ) ਫਿਰੋਜ਼ਪੁਰ ਸ੍ਰ ਜਗਸੀਰ ਸਿੰਘ ਆਵਾ ਅਤੇ ਸ੍ਰੀ ਪ੍ਰਦੀਪ ਕੁਮਾਰ ਦਿਓੜਾ ਉੱਪ ਜਿਲ•ਾ ਸਿੱਖਿਆ ਅਫਸਰ ਦੁਆਰਾ ਸਬੰਧਿਤ ਸਕੂਲ ਅਧਿਆਪਕਾਂ ਅਤੇ ਮਾਪਿਆਂ ਦੀ ਹਾਜਰੀ ਵਿੱਚ ਦਿੱਤੀ ਗਈ। ਇਹ ਉਪਰਾਲਾ ਅਮੈਰਿਕਨ ਇੰਡੀਆ ਫਾਊਂਡੇਸ਼ਨ ਵੱਲੋਂ ਡੀ.ਈ ਪ੍ਰੋਗਰਾਮ ਤਹਿਤ ਕੀਤਾ ਗਿਆ।  ਜਿਲ•ਾ ਸਿੱਖਿਆ ਅਫਸਰ (ਸੈ) ਸ੍ਰ ਜਗਸੀਰ ਸਿੰਘ ਆਵਾ ਨੇ ਏ.ਆਈ ਐਫ ਦੇ ਨੁਮਾਇੰਦਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਆਉਣ ਵਾਲੇ ਭਵਿੱਖ ਵਿਚ ਮਿਹਨਤ ਨਾਲ ਪੜ•ਾਈ ਕਰਨ &#39ਤੇ ਜ਼ੋਰ ਦਿੱਤਾ । ਇਸ ਸਮੇਂ ਅਮੈਰਿਕਨ ਇੰਡੀਆ ਫਾਊਂਡੇਸ਼ਨ  ਦੇ ਸ਼੍ਰੀ ਸੰਤੋਸ਼ ਸਿੰਘ (ਪ੍ਰੋਗਰਾਮ ਮੈਨੇਜਰ), ਸ਼੍ਰੀ ਪ੍ਰਮੋਦ ਕੁਮਾਰ ਕੋਆਰਡੀਨੇਟਰ ਅਤੇ ਸ਼੍ਰੀ ਹਰਜਿੰਦਰ ਸਿੰਘ ਜੋਨਲ ਕੋਆਰਡੀਨੇਟਰ ਵੀ ਹਾਜ਼ਰ ਸਨ।

Related Articles

Back to top button