Ferozepur News

ਕਿਉਂ ਨਹੀਂ ਟਿਕਦੇ ਨਵੇਂ ਸਾਲ ਦੇ ਸੰਕਲਪ —  ਵਿਜੈ ਗਰਗ

' ਨਵਾਂ ਸਾਲ ' ਸ਼ਬਦ ਆਪਣੇ ਆਪ ਵਿੱਚ ਇਕੱਲਾ ਲੱਗਦਾ ਹੈ। ਇਸ ਵਿੱਚ ਸੰਪੂਰਨਤਾ ਓਦੋਂ ਆਉਂਦੀ ਹੈ, ਜਦੋਂ ਇਸ ਤੋਂ ਪਹਿਲਾਂ ਹੈਪੀ ਜਾਂ ਬਾਅਦ ਵਿੱਚ ਰੈਜ਼ੋਲੂਸ਼ਨ ਲਗਾ ਦਿੱਤੀ ਜਾਂਦੀ ਹੈ। ਰੈਜ਼ੋਲੂਸ਼ਨ ਮਤਲਬ ਸੰਕਲਪ ਦੇ ਨਾਮ ਤੇ ਛੋਟੇ-ਵੱਡੇ ਸਭ ਨਵੇਂ ਸਾਲ ਤੇ ਕੁੱਝ ਅਜਿਹੀ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਉਦਾਹਰਨ ਲਈ ਮੈਂ ਸੋਚ ਲਿਆ ਹੈ, ਇੱਕ ਤਾਰੀਖ ਤੋਂ ਮੈਂ ਰੋਜਾਨਾ ਕਸਰਤ ਕਰੂੰਗਾ। ਇਸ ਸਾਲ ਬਾਰ੍ਹਾਂ ਮਹੀਨੇ ਪੜ੍ਹਨਾ ਹੈ, ਤੇ ਟਾਪ ਕਰਨਾ ਹੈ..ਵਗੈਰਾ-ਵਗੈਰਾ।

ਨਵਾਂ ਸਾਲ ਜਿੰਦਗੀ ਨੂੰ ਨਵੇਂ ਤਰੀਕੇ ਨਾਲ ਸ਼ੁਰੂ ਕਰਨ ਦਾ ਚੰਗਾ ਮੌਕਾ ਹੁੰਦਾ ਹੈ। ਪਰ ਅਕਸਰ ਨਵੇਂ ਸਾਲ ਦੀ ਖੁਸ਼ੀ ਦੇ ਖਤਮ ਹੋਣ ਨਾਲ ਸੰਕਲਪ ਵੀ ਖਤਮ ਹੋ ਜਾਂਦਾ ਹੈ। ਜੇਕਰ ਤੁਸੀ ਵੀ ਨਵੇਂ ਸਾਲ ਤੇ ਕੋਈ ਕਸਮ ਲਈ ਹੈ ਤੇ ਉਹ ਕਸਮ ਕੁੱਝ ਦਿਨਾਂ ਵਿੱਚ ਟੁੱਟ ਜਾਵੇ ਤਾਂ ਦੁਖੀ ਹੋਣ ਦੀ ਜਰੂਰਤ ਨਹੀਂ। ਆਂਕੜੇ ਦਸਦੇ ਹਨ, ਕਿ ਦੁਨੀਆਂ ਵਿੱਚ 50 ਪ੍ਰਤੀਸ਼ਤ ਤੋਂ ਜ਼ਿਆਦਾ  ਲੋਕ ਨਵੇਂ ਸਾਲ ਤੇ ਕੋਈ ਨਾ ਕੋਈ ਸੰਕਲਪ ਲੈਂਦੇ ਹਨ ਤੇ ਇਹਨਾਂ ਵਿੱਚ ਪੂਰੇ ਹੋਣ ਵਾਲੇ ਸੰਕਲਪਾਂ ਦੀ ਗਿਣਤੀ ਨਾਂ ਦੇ ਬਰਾਬਰ ਹੁੰਦੀ ਹੈ। 

 ਕਨੇਡਾ ਦੀ ਕਾਰਲਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਟੀਮੋਥੀ ਪਾਇਕਲ ਆਪਣੇ ਬਲੋਗ ਵਿੱਚ ਲਿਖਦੇ ਹਨ, ਇਸ ਤਰਾਂ ਦੇ ਸੰਕਲਪਾਂ ਦਾ ਟੁੱਟਣਾ ਸਾਡੇ ਘਾਟੇ ਵਾਲੀ ਰੁਝਾਨ ਦਾ ਹੀ ਇੱਕ ਰੂਪ ਹੈ। 

     ਕੋਈ ਵੀ ਵਿਅਕਤੀ ਖੁਦ ਨੂੰ ਨਵੇਂ ਸਿਰੇ ਤੋਂ ਖੋਜਣ ਦਾ ਖਤਰਾ ਮੋਲ ਲੈਣ ਤੋਂ ਡਰਦਾ ਹੈ। ਉਹ ਕਿਸੇ ਵੀ ਤਰਾਂ ਦੇ ਬਦਲਾਵ ਤੋਂ ਬੱਚਣਾ ਚਾਹੁੰਦਾ ਹੈ। ਪਾਇਕਲ ਦਸਦੇ ਹਨ, ਕਿ ਉਸਦੇ ਮਿੱਤਰ ਪ੍ਰੋਫੈਸਰ ਪੀਟਰ ਹਰਮਨ ਨੇ ਇਸ ਤਰਾਂ ਦੇ ਸੰਕਲਪ ਨੂੰ 'ਫਾਲਸ ਹੋਪ ਸਿੰਡ੍ਰੋਮ' ਨਾਮ ਦਿੱਤਾ ਹੈ। ਉਸਦੇ ਅਨੁਸਾਰ ਲੋਕਾਂ ਦੇ ਸੰਕਲਪ ਇਸ ਕਾਰਨ ਟੁੱਟਦੇ ਹਨ, ਕਿਉਂਕਿ ਉਹਨਾਂ ਦੇ ਸੰਕਲਪ ਉਹਨਾਂ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ। ਜਦੋਂ ਉਹ ਇਹਨਾਂ ਸੰਕਲਪਾਂ ਦੀ ਪਾਲਣਾ ਕਰ ਰਹੇ ਹੁੰਦੇ ਹਨ, ਤਾਂ ਇਸ ਤਰਾਂ ਦੇ ਵਿਚਾਰ ਸਕਰਾਤਮਕ ਹੋਣ ਦਾ ਡਰ ਪੈਦਾ ਕਰਦੇ ਹਨ। ਆਦਰਸ਼ ਸੰਕਲਪ ਵਿਅਕਤੀ ਨੂੰ ਆਪਣੇ ਮੰਨ ਵਿੱਚ ਧਾਰਨੇ ਚਾਹੀਦੇ ਹਨ। ਇਸ ਲਈ ਨਵੇਂ ਸਿਰੇ ਤੋਂ ਸੋਚਣਾ ਸ਼ੁਰੂ ਕਰਨਾ ਪੈਂਦਾ ਹੈ। 

     ਵਿਗਿਆਨਿਕਾਂ ਦੇ ਅਨੁਸਾਰ ਦਿਮਾਗ ਦੇ ਐਮ.ਆਰ.ਆਈ ਸਕੈਨ ਤੋਂ ਪਤਾ ਚੱਲਦਾ ਹੈ, ਕਿ ਸਾਡੇ ਸੋਚਣ ਦਾ ਤਰੀਕਾ ਦਿਮਾਗ ਵਿੱਚ ਇੱਕ ਤੰਤਰਿਕਾ ਰਸਤਾ ਬਣਾ ਦਿੰਦਾ ਹੈ। ਸੰਕਲਪ ਕਾਇਮ ਰੱਖਣ ਲਈ ਜਰੂਰੀ ਹੈ, ਨਵੇਂ ਤਰੀਕੇ ਨਾਲ ਸੋਚਿਆ ਜਾਵੇ। ਨਵੇਂ ਸਾਲ ਤੇ ਲਏ ਜਾਣ ਵਾਲੇ ਸੰਕਲਪ , ਅਕਸਰ ਸੰਕਲਪ ਨਾ ਹੋ ਕੇ ਟੀਚੇ ਹੁੰਦੇ ਹਨ। ਇਹਨਾਂ ਟੀਚਿਆਂ ਨੂੰ ਹਾਸਿਲ ਕਰਨ ਲਈ ਇੱਕ ਨਿਰਧਾਰਿਤ ਸਮਾਂ ਹੁੰਦਾ ਹੈ। 31ਦਸੰਬਰ ਦੀ ਰਾਤ ਅਚਾਨਕ ਲਏ ਗਏ ਫੈਸਲਿਆਂ ਦੇ ਲਈ ਦਿਮਾਗ ਪੂਰੀ ਤਰਾਂ ਤਿਆਰ ਨਹੀਂ ਹੁੰਦਾ। ਇਸ ਲਈ ਜ਼ਿਆਦਾਤਰ ਟੀਚਿਆਂ ਦੇ ਸ਼ੁਰੂ ਹੋਣ ਦੇ ਨਾਲ ਹੀ ਖਤਮ ਹੋਣ ਦਾ ਕਾਊਂਡਾਊਨ ਸ਼ੁਰੂ ਹੋ ਜਾਂਦਾ ਹੈ।

Related Articles

Back to top button