Ferozepur News

ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਨਸ਼ਾ ਨਾ ਕਰਨ ਦੀ ਚੁੱਕੀ ਸਹੁੰ

DSC08771ਫਿਰੋਜ਼ਪੁਰ 26 ਜੂਨ (ਏ.ਸੀ.ਚਾਵਲਾ) ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ  ਸਿਵਲ ਪ੍ਰਸ਼ਾਸਨ ਅਤੇ  ਪੁਲਿਸ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਨਸ਼ਾ ਨਾ ਕਰਨ ਦੀ ਸਹੁੰ ਚੁੱਕੀ ਗਈ। ਇਸ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਅਤੇ ਜਿਲ•ਾ ਪੁਲਿਸ ਮੁੱਖੀ ਸ.ਹਰਦਿਆਲ ਸਿੰਘ ਮਾਨ ਨੇ ਕੀਤੀ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਕਿਹਾ  ਕਿ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਨਸ਼ਿਆਂ ਦੇ ਫੈਲ ਰਹੇ ਮੱਕੜਜਾਲ ਨੂੰ ਤੋੜਨ ਲਈ ਸੁਚੇਤ ਹੋਣਾ ਚਾਹੀਦਾ ਹੈ। ਉਨ•ਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਨਸ਼ੇ ਵਿਚ ਲੁਪਤ ਨੌਜਵਾਨ ਸਾਡੇ ਸਮਾਜ ਲਈ ਤਰਾਸਦੀ ਦਾ ਕਾਰਨ ਬਣਦੇ ਜਾ ਰਹੇ ਹਨ।  ਉਨ•ਾਂ ਕਿਹਾ ਕਿ ਨਸ਼ਿਆਂ ਦੇ ਸੇਵਨ ਨੂੰ ਰੋਕਣਾ ਬਹੁਤ ਜਰੂਰੀ ਹੈ ਕਿਉਂਕਿ ਨਸ਼ਿਆਂ ਦੇ ਆਦੀ ਵਿਅਕਤੀ ਸਮਾਜ ਲਈ ਘਾਤਕ ਸਿੱਧ ਹੋ ਸਕਦੇ ਹਨ ਕਿਉਂਕਿ ਨਸ਼ਾ ਕਰਕੇ ਉਹ ਆਪਣੇ ਹੋਸ਼-ਹਵਾਸ ਗੁਆ ਬੈਠਦੇ ਹਨ  ਅਤੇ ਨਸ਼ੇ ਦੀ ਲਤ ਵਿੱਚ ਕੋਈ ਵੀ ਗਲਤੀ ਕਰਕੇ ਕਿਸੇ ਵੀ ਇਨਸਾਨ ਨੂੰ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਹਨ। ਉਨ•ਾਂ ਕਿਹਾ ਕਿ ਜੇਕਰ ਪਰਿਵਾਰ ਦਾ ਇਕ ਮੈਂਬਰ ਵੀ ਨਸ਼ਿਆਂ ਦਾ ਆਦੀ ਹੋ ਜਾਵੇ ਤਾਂ ਉਹ ਸਮੁੱਚੇ ਪਰਿਵਾਰ ਅਤੇ ਸਮਾਜ ਲਈ ਸਰਾਪ ਬਣ ਜਾਂਦਾ ਹੈ, ਇਸ ਲਈ ਆਉਣ ਵਾਲੀ ਨੌਜਵਾਨ ਪੀੜ•ੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਤ ਕਰਨਾ ਅਤੇ ਨਸ਼ਿਆਂ ਦੇ ਆਦੀ ਹੋ ਚੁੱਕੇ ਯੁਵਕਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਨਾ ਇਸ ਅਭਿਆਨ ਦਾ ਮੁੱਖ ਮਕਸਦ ਹੈ। ਇਸ ਮੌਕ ਸ.ਹਰਦਿਆਲ ਸਿੰਘ ਮਾਨ ਜ਼ਿਲ•ਾ ਪੁਲਿਸ ਮੁੱਖ ਨੇ  ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨ ਸਾਡੇ ਸਮਾਜ ਲਈ ਤਰਾਸਦੀ ਦਾ ਕਾਰਨ ਬਣਦੇ ਜਾ ਰਹੇ ਹਨ। ਜਿਸ ਕਾਰਨ ਸਮਾਜ ਬਰਬਾਦੀ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ। ਉਨ•ਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਖੁੱਦ ਕਿਸੇ ਵੀ ਕਿਸਮ ਦਾ ਨਸ਼ਾ ਨਾ ਕਰਨ ਅਤੇ ਨਾ ਹੀ ਆਪਣੇ ਪਰਿਵਾਰ ਅਤੇ ਸਕੇ ਸਬੰਧੀਆਂ ਨੂੰ ਨਸ਼ਾ ਕਰਨ ਦੇਣ, ਉਨ•ਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀ ਆਪਣੇ ਸੰਪਰਕ ਵਿਚ ਆਉਣ ਵਾਲੇ ਨਸ਼ੱਈ ਵਿਅਕਤੀ ਨੂੰ ਘ੍ਰਿਣਾ ਦੀ ਨਜ਼ਰ ਨਾਲ ਨਾ ਦੇਖੀਏ ਬਲਕਿ ਉਸ ਨੂੰ ਆਪਣਾ ਇਲਾਜ ਕਰਵਾਉਣ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰੀਏ। ਉਨ•ਾਂ ਕਿਹਾ ਇਸ ਤਰ•ਾਂ ਦੇ ਲੋਕਾਂ ਨਾਲ ਬੁਰਾ ਸਲੂਕ ਕਰਨ ਦੀ ਥਾਂ ਨਸ਼ੇ ਦੇ ਚੁੰਗਲ ਵਿਚੋਂ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ। ਉਨ•ਾਂ ਕਿਹਾ ਕਿ ਨਸ਼ੇ ਤੋਂ ਪੀੜਤ ਵਿਅਕਤੀ ਨਾਲ ਨਫ਼ਰਤ ਕਰਨ ਦੀ ਬਜਾਏ ਉਸ ਨਾਲ ਸਨੇਹ ਭਰਪੂਰ ਵਿਹਾਰ ਕਰਕੇ ਉਸਨੂੰ ਸਮਾਜ ਨਾਲ ਜੋੜਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਇਸ ਸਬੰਧੀ ਸਾਨੂੰ ਸਭ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਉਨ•ਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨਾਲ ਵੀ ਮਿੱਤਰਤਾ ਪੂਰਵਕ ਵਿਹਾਰ ਕਰਦਿਆਂ ਉਨ•ਾਂ ਦੀ ਸਮੇਂ ਸਮੇਂ ਤੇ ਕਾਉਂਸਲਿੰਗ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ, ਸ੍ਰੀ ਮਨੀਸ਼ ਮੌਂਗਾ ਜਿਲ•ਾ ਖਜਾਨਾ ਅਫਸਰ, ਸ੍ਰੀ ਪ੍ਰਦੀਪ ਅਗਰਵਾਲ ਐਸ.ਐਮ.ਓ, ਜਿਲ•ਾ ਲੋਕ ਸੰਪਰਕ ਅਫਸਰ ਸ.ਅਮਰੀਕ ਸਿੰਘ,ਸ.ਅਮਰਜੀਤ ਸਿੰਘ ਡੀ.ਐਸ.ਪੀ, ਸ੍ਰੀ ਅਸ਼ੋਕ ਜ਼ਿੰਦਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

Related Articles

Back to top button