Ferozepur News

ਰਿਸ਼ਤੇ ਲਈ ਲੜਕੀ ਦੇਖਣ ਗਿਆ ਪਰਿਵਾਰ ਹੋਇਆ ਠੱਗੀ ਦਾ ਸ਼ਿਕਾਰ

ਰਿਸ਼ਤੇ ਲਈ ਲੜਕੀ ਦੇਖਣ ਗਿਆ ਪਰਿਵਾਰ ਹੋਇਆ ਠੱਗੀ ਦਾ ਸ਼ਿਕਾਰ
– ਲੜਕੀ ਦਿਖਾਉਣ ਦੇ ਬਹਾਨੇ ਬੁਲਾ ਕੇ ਅਣਪਛਾਤਾ ਵਿਅਕਤੀ ਮੋਬਾਇਲ ਲੈ ਕੇ ਹੋਇਆ ਰਫੂ ਚੱਕਰ

ਗੁਰਹਰਸਹਾਏ, 10 ਫਰਵਰੀ (ਪਰਮਪਾਲ ਗੁਲਾਟੀ)- ਰਿਸ਼ਤੇ ਲਈ ਲੜਕੀ ਵੇਖਣ ਗਿਆ ਪਰਿਵਾਰ ਲੜਕੀ ਵੇਖਣ ਤੋਂ ਪਹਿਲਾ ਹੀ ਠੱਗੀ ਦਾ ਸ਼ਿਕਾਰ ਹੋ ਗਿਆ ਅਤੇ ਕਿਸੇ ਅਣਪਛਾਤੇ ਵਿਅਕਤੀ ਹੱਥ ਆਪਣਾ 10 ਹਜ਼ਾਰ ਦੀ ਕੀਮਤ ਵਾਲਾ ਮੋਬਾਇਲ ਲੁਟਾ ਕੇ ਬਰੰਗ ਘਰ ਪਰਤ ਆਇਆ। ਇਸ ਸਬੰਧੀ ਆਪਣੀ ਹੱਡਬੀਤੀ ਸੁਣਾਉਂਦਿਆ ਗੁਰੂਹਰਸਹਾਏ ਵਾਸੀ ਹਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਛੋਟੇ ਭਰਾ ਦੇ ਵਿਆਹ ਲਈ ਕੁਝ ਦਿਨ ਪਹਿਲਾਂ ਅਖ਼ਬਾਰ ਰਾਹੀਂ ਲੜਕੀ ਦੀ ਲੋੜ ਸਬੰਧੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਸੀ। ਇਸ਼ਤਿਹਾਰ ਤੋਂ ਬਾਅਦ ਸੈਂਕੜੇ ਫੋਨ ਸਾਨੂੰ ਵੱਖ-ਵੱਖ ਲੋਕਾਂ ਦੇ ਰਿਸ਼ਤੇ ਸਬੰਧੀ ਆਉਣੇ ਸ਼ੁਰੂ ਹੋ ਗਏ, ਜਿਸ ਦੌਰਾਨ ਇਕ ਫੋਨ ਸਾਨੂੰ ਲੁਧਿਆਣਾ ਨੇੜੇ ਸਾਹਨੇਵਾਲ ਤੋਂ ਆਇਆ। ਉਹਨਾਂ ਨਾਲ ਸਾਡੀ ਰਿਸ਼ਤੇ ਸਬੰਧੀ ਪੂਰੀ ਗੱਲਬਾਤ ਹੋ ਗਈ। ਫੋਨ &#39ਤੇ ਅਸੀਂ ਲੜਕੀ ਪਰਿਵਾਰ ਨਾਲ ਲੜਕੀ ਵੇਖਣ ਲਈ ਸਮਾਂ ਤੇ ਜਗ•ਾਂ ਤੈਅ ਕਰ ਲਈ ਹੈ। ਹਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕੇ ਲੜਕੀ ਪਰਿਵਾਰ ਵਲੋਂ ਦੱਸੇ ਗਏ ਪਤੇ ਅਨੁਸਾਰ ਅਸੀਂ ਮਿੱਥੀ ਹੋਈ ਜਗ•ਾਂ ਲੁਧਿਆਣਾ ਦੇ ਸਮਰਾਲਾ ਚੌਂਕ &#39ਤੇ ਪਹੁੰਚ ਗਏ ਅਤੇ ਉਥੋਂ ਹੀ ਇਕ ਵਿਅਕਤੀ ਜਿਸ ਨਾਲ ਸਾਡੀ ਫੋਨ &#39ਤੇ ਗੱਲਬਾਤ ਹੋਈ ਸੀ ਉਹ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੁਧਿਆਣਾ ਦੇ ਜਮਾਲਪੁਰ ਚੋਂਕ ਵਿਚ ਗੁਰਦੁਆਰਾ ਕੁਟੀਆ ਸਾਹਿਬ ਵਿਖੇ ਲੈ ਗਿਆ। ਉਥੇ ਲਿਜਾ ਕੇ ਉਸਨੇ ਸਾਨੂੰ ਗੁਰਦੁਆਰਾ ਸਾਹਿਬ ਅੰਦਰ ਬਿਠਾ ਦਿੱਤਾ ਅਤੇ ਕਹਿਣ ਲੱਗਾ ਕਿ ਸਾਡੇ ਪਰਿਵਾਰਿਕ ਮੈਂਬਰ ਲੜਕੀ ਨਾਲ ਆ ਰਹੇ ਹਨ। ਪੰਜ-ਸੱਤ ਮਿੰਟ ਰੁਕ ਕੇ ਉਸ ਵਿਅਕਤੀ ਨੇ ਕਿਹਾ ਕਿ ਮੈਂ ਫੋਨ ਕਰਕੇ ਉਨ•ਾਂ ਨੂੰ ਜਲਦੀ ਬਲਾਉਂਦਾ ਹਾਂ ਪਰ ਮੇਰੇ ਮੋਬਾਇਲ ਦੀ ਬੈਟਰੀ ਖ਼ਤਮ ਹੋ ਗਈ ਹੈ ਤੁਸੀਂ ਆਪਣਾ ਮੋਬਾਇਲ ਦਿਓ ਮੈਂ ਫੋਨ ਕਰਦਾ ਹਾਂ। ਉਸਦੀ ਮੰਗ &#39ਤੇ ਅਸੀਂ ਆਪਣਾ ਕਰੀਬ 10 ਹਜ਼ਾਰ ਰੁਪਏ ਕੀਮਤ ਵਾਲਾ ਮੋਬਾਇਲ ਜੇ-2 ਸੈਮਸੰਗ ਉਸਨੂੰ ਦੇ ਦਿੱਤਾ, ਉਹ ਵਿਅਕਤੀ ਮੋਬਾਇਲ ਰਾਹੀਂ ਗੱਲਾਂ ਕਰਦਾ-ਕਰਦਾ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਕੇ ਆਪਣਾ ਮੋਟਰਸਾਈਕਲ ਭਜਾ ਕੇ ਰਫੂ ਚੱਕਰ ਹੋ ਗਿਆ। ਠੱਗੀ ਦਾ ਸ਼ਿਕਾਰ ਹੋਏ ਹਰਪ੍ਰੀਤ ਸਿੰਘ ਸੋਢੀ ਨੇ ਅੱਗੇ ਦੱਸਿਆ ਕਿ ਅਸੀਂ ਉਥੇ ਪਤੀ-ਪਤਨੀ ਨੇ ਕਾਫ਼ੀ ਉਡੀਕ ਤੋਂ ਬਾਅਦ ਗੁਰਦੁਆਰੇ ਦੇ ਗੰ੍ਰਥੀ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਰ ਅਸੀਂ ਨਾਲ ਲੱਗਦੇ ਜਮਾਲਪੁਰ ਥਾਣੇ ਜਾ ਕੇ ਆਪਣੀ ਹੱਡਬੀਤੀ ਪੁਲਸ ਨੂੰ ਸੁਣਾਈ ਤਾਂ ਉਹਨਾਂ ਨੇ ਕਿਹਾ ਕਿ ਇਹ ਠੱਗੀਆਂ ਇਥੇ ਰੋਜ਼ਾਨਾਂ ਵਾਂਗ ਹੁੰਦੀਆਂ ਰਹਿੰਦੀਆ ਹਨ ਅਤੇ ਸਾਡੀ ਗੱਲ ਨਾ ਸੁਣਨ &#39ਤੇ ਅਸੀਂ ਵਾਪਸ ਗੁਰੂਹਰਸਹਾਏ ਆ ਗਏ ਅਤੇ ਆਪਣੇ-ਆਪ ਨੂੰ ਠੱਗਿਆ ਜਿਹਾ ਮਹਿਸੂਸ ਕੀਤਾ। ਹਰਪ੍ਰੀਤ ਸਿੰਘ ਸੋਢੀ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਬੰਧੀ ਮੈਂ ਪੁਲਸ ਹੈਲੇਪਲਾਈਨ ਨੰਬਰ &#39ਤੇ ਵੀ ਸੂਚਿਤ ਕੀਤਾ ਕਿ ਉਸ ਵਿਅਕਤੀ ਦਾ ਮੋਬਾਇਲ ਨੰਬਰ ਚੱਲ ਰਿਹਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਉਸਨੇ ਦੱਸਿਆ  ਕਿ ਪੁਲਸ ਚਾਹੇ ਤਾਂ ਚੱਲ ਰਹੇ ਨੰਬਰ ਨੂੰ ਟਰੈਸ ਕਰਕੇ ਠੱਗੀਆਂ ਰੋਕਣ ਲਈ ਉਸ ਵਿਅਕਤੀ ਨੂੰ ਫੜ• ਸਕਦੀ ਹੈ ਤਾਂ ਜੋ ਅਜਿਹੇ ਠੱਗ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਨਾ ਬਣਾ ਸਕਣ।

Related Articles

Back to top button