Ferozepur News

ਅਖੌਤੀ ਕਾਰ ਸੇਵਾ ਵਾਲੇ ਕਣਕ ਚੁੱਕਣ ਆਏ ਗੱਡੀ ਛੱਡ ਭੱਜ ਨਿਕਲੇ

ਅਖੌਤੀ ਕਾਰ ਸੇਵਾ ਵਾਲੇ ਕਣਕ ਚੁੱਕਣ ਆਏ ਗੱਡੀ ਛੱਡ ਭੱਜ ਨਿਕਲੇ

Kar Sewa
ਗੁਰੂਹਰਸਹਾਏ, 5 ਮਈ (ਪਰਮਪਾਲ ਗੁਲਾਟੀ)- ਪਿੰਡਾਂ &#39ਚ ਕਾਰ ਸੇਵਾ ਦੇ ਨਾਂਅ &#39ਤੇ ਉਗਰਾਹੀ ਕਰਨ ਵਾਲਿਆ ਅਖੋਤੀ  ਬਾਬਿਆਂ ਵਲੋਂ ਇਕ ਕਿਸਾਨ ਦੇ ਘਰੋਂ ਰਾਤ ਵੇਲੇ ਕਣਕ ਦੀਆ ਬੋਰੀਆਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਹਿੰਦਰਾ ਕੈਂਪਰ ਖੁੱਲ•ੀ ਬਾਡੀ ਵਾਲੀ ਗੱਡੀ ਜਿਸ ਦਾ ਨੰਬਰ ਪੀ.ਬੀ 19-ਡੀ 2314 &#39ਤੇ ਕਰੀਬ ਰਾਤ ਦੋ ਵਜੇ ਪਿੰਡ ਮੋਠਾਂ ਵਾਲੇ ਦੇ ਕਿਸਾਨ ਦਿਲਬਾਗ ਸਿੰਘ ਦੇ ਘਰ ਅੱਗਿਉ ਬੋਰੀਆਂ &#39ਚ ਪਈ ਕਣਕ ਗੱਡੀ &#39ਚ ਲੱਦ ਰਹੇ ਸਨ, ਕਿਸਾਨ ਵਲੋਂ ਕਣਕ ਦੀ ਰਾਖੀ ਕੀਤੀ ਜਾ ਰਹੀ ਸੀ, ਜਦ ਕਿਸਾਨ ਨੂੰ ਕਣਕ ਦੀਆ ਬੋਰੀਆਂ ਕੋਲ ਗੱਡੀ ਖੜੀ ਦਿੱਸੀ ਤਾਂ ਉਸਨੇ ਆਪਣੇ ਪਰਿਵਾਰਿਕ ਮੈਬਰਾਂ ਨੂੰ ਉਠਾਇਆਂ ਅਤੇ ਏਨੇ ਚਿਰ ਨੂੰ ਕਣਕ ਚੋਰੀ ਕਰਨ ਆਏ ਅਖੋਤੀ ਬਾਬੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਕਿਸਾਨ ਨੇ ਆਪਣੀ ਲਾਇਸੰਸੀ 315 ਬੋਰ ਦੀ ਰਾਇਫਲ ਨਾਲ ਦੋ ਫਾਇਰ ਕੀਤੇ ਜੋ ਗੱਡੀ ਦੇ ਬੋਰਨੇਟ ਨੂੰ ਲੱਗੇ। ਗੱਡੀ ਡਰਾਇਵਰ ਨੇ ਆਪਣੇ ਸੰਤੁਲਨ ਖੋਹਦਿਆਂ ਗੱਡੀ ਸਫੈਦੇ &#39ਚ ਜਾ ਵੱਜੀ, ਜਿਸ ਗੱਡੀ ਛੱਡ ਕੇ ਅਖੋਤੀ ਕਾਰ ਸੇਵਾ ਵਾਲੇ ਭੱਜ ਨਿਕਲੇ ਸਬੰਧਿਤ ਕਿਸਾਨ ਨੇ ਦੱਸਿਆਂ ਕਿ ਰਾਤ ਸਮੇਂ ਇਸ ਦੀ ਸੂਚਨਾ ਅਸੀਂ ਪੀ.ਸੀ.ਆਰ &#39ਤੇ ਦਿੱਤੀ ਅਤੇ ਸਬੰਧਿਤ ਥਾਣੇ ਦੀ ਪੁਲਿਸ ਘਟਨਾ ਸਥਾਨ ਤੇ ਪੁੱਜੀ ਤੇ ਜਾਇਜਾ ਲਿਆ। ਇਸ ਘਟਨਾ ਸਬੰਧੀ ਚਮਕੋਰ ਸਿੰਘ, ਨਿਰਭੈ ਸਿੰਘ, ਗੁਰਬੰਸ ਸਿੰਘ, ਸੁਰਿੰਦਰ ਸਿੰਘ, ਰਾਜਵੰਤ ਸਿੰਘ, ਗੁਰਵਿੰਦਰ ਸਿੰਘ ਬਰਾੜ ਆਦਿ ਕਿਸਾਨਾਂ ਨੇ ਦੱਸਿਆਂ ਕਿ ਇਸ ਤੋਂ ਪਹਿਲਾ ਵੀ ਸਾਡੀ ਇਸੇ ਜਗ•ਾ ਤੋਂ 5 ਦਿਨ ਪਹਿਲਾਂ ਆੜਤੀਏ ਵਲੋਂ ਤੋਲੀਆ 42 ਬੌਰੀਆਂ 50 ਕਿਲੋ ਭਰਤੀ ਵਾਲੀਆਂ ਚੋਰੀ ਹੋ ਗਈਆ ਸਨ। ਜਿਸ ਤੋਂ ਚੋਕਸ ਹੋ ਕੇ ਅਸੀਂ ਰਾਖੀ &#39ਚ ਸੀ ਤੇ ਅੱਜ ਇਹ ਘਟਨਾ ਵਾਪਰ ਗਈ ਕਿਸਾਨਾਂ ਨੇ ਪਹਿਲਾ ਚੋਰੀ ਹੋਈਆ ਬੋਰੀਆਂ ਵੀ ਇਹਨਾਂ ਵਲੋਂ ਚੁੱਕਣ ਜਾਣ ਦਾ ਖਦਸ਼ਾ ਜਾਹਿਰ ਕੀਤਾ ਜੋ ਇਹਨਾਂ ਵਲੋਂ ਗੱਡੀ ਛੱਡੀ ਗਈ, ਉਸ ਉੱਪਰ ਕਾਰ ਸੇਵਾ &#39ਧੰਨ ਧੰਨ ਬਾਬਾ ਬੀਰ ਸਿੰਘ ਸ਼ਹੀਦ ਗੁਰਦੁਆਰਾ ਗੁਪਤ ਸਾਹਿਬ ਪਿੰਡ ਮੂਠਿਆ ਵਾਲੀ ਬੇੜੀ ਪੱਤਣ&#39 ਲਿਖਿਆ ਹੋਇਆਂ ਹੈ। ਇਸ ਤੋਂ ਇਲਾਵਾ ਗੱਡੀ ਵਿੱਚ 4 ਬੋਰੀਆ ਕਣਕ, ਫੁੱਲੀਆਂ ਵਾਲਾ ਪ੍ਰਸ਼ਾਦ , ਖੂੰਡਾ, ਬਾਬਿਆਂ ਦੇ ਪਹਿਰਾਵੇ ਵਾਲੇ ਕੱਪੜੇ 

Related Articles

Back to top button