Ferozepur News

ਫ਼ਿਰੋਜ਼ਪੁਰ ਵਿਖੇ ਅੱਜ ਤੋਂ ਆਰੰਭ ਹੋਵੇਗੀ ਪੰਜਾਬ ਰਾਜ ਸਬ ਜੂਨੀਅਰ ਸਵੀਮਿੰਗ ਚੈਂਪੀਅਨਸ਼ਿਪ

ਫ਼ਿਰੋਜ਼ਪੁਰ 25 ਮਈ 2018 ( Vikramditya Sharma )  ਪੰਜਾਬ ਸਵੀਮਿੰਗ ਐਸੋਸੀਏਸ਼ਨ ਵੱਲੋਂ 32ਵੀਂ ਪੰਜਾਬ ਰਾਜ ਸਬ ਜੂਨੀਅਰ ਸਵੀਮਿੰਗ ਚੈਂਪੀਅਨਸ਼ਿਪ 26 ਅਤੇ 27 ਮਈ ਨੂੰ ਡੀ.ਪੀ.ਐੱਸ (ਦਿੱਲੀ ਪਬਲਿਕ ਸਕੂਲ) ਫ਼ਰੀਦਕੋਟ ਰੋਡ ਫ਼ਿਰੋਜ਼ਪੁਰ ਦੇ ਤੈਰਾਕੀ ਤਾਲ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਰਾਜ ਭਰ ਤੋਂ ਗਰੁੱਪ 999 ਅਤੇ 9ੜ ਦੇ ਕਰੀਬ 200 ਤੈਰਾਕ ਭਾਗ ਲੈਣਗੇ।  ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੂਚ ਅਤੇ ਸਕੱਤਰ ਤਰਲੋਚਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਰਾਜ ਪੱਧਰੀ ਤੈਰਾਕੀ ਪ੍ਰਤੀਯੋਗਤਾ ਦਾ ਉਦਘਾਟਨ 26 ਮਈ 2018 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਆਪਣੇ ਕਰ ਕਮਲਾਂ ਨਾਲ ਕਰਨਗੇ ਜਦ ਕਿ ਨਰਿੰਦਰਪਾਲ ਸਿੰਘ ਸਿੱਧੂ ਏ.ਆਈ.ਜੀ. (ਕਾਊਂਟਰ ਇੰਟੈਲੀਜੈਂਸ) ਫ਼ਿਰੋਜ਼ਪੁਰ ਸਮਾਗਮ ਦੀ ਪ੍ਰਧਾਨਗੀ ਕਰਨਗੇ।
  ਪ੍ਰਧਾਨ ਸੁਰਿੰਦਰਪਾਲ ਸਿੰਘ ਸੂਚ ਅਤੇ ਸਕੱਤਰ ਤਰਲੋਚਨ ਭੁੱਲਰ ਨੇ ਦੱਸਿਆ ਕਿ ਇਸ ਰਾਜ ਪੱਧਰੀ ਪ੍ਰਤੀਯੋਗਤਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮੁੱਚੀ ਚੈਂਪੀਅਨਸ਼ਿਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਭਰ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਸਕੂਲ ਕੈਂਪਸ ਵਿਚ ਹੀ ਰਹਿਣ ਆਦਿ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੈਰਾਕੀ ਕੋਚ ਗਗਨ ਮਾਟਾ, ਸੁਰੇਸ਼ ਮਾਟਾ, ਵੀ.ਕੇ ਸ਼ਰਮਾ, ਸੰਜੀਵ ਗੁਲ੍ਹਾਟੀ, ਤੇਜਿੰਦਰ ਪਾਲ ਸਿੰਘ, ਸਟੇਟ ਅਵਾਰਡੀ ਗੁਰਿੰਦਰ ਸਿੰਘ, ਸੰਜੇ ਗੁਪਤਾ, ਜਰਨੈਲ ਸਿੰਘ, ਇਕਬਾਲ ਸਿੰਘ ਪਾਲ, ਹਰਪ੍ਰੀਤ ਭੁੱਲਰ, ਨਵਨੀਤ ਭੁੱਲਰ, ਗੁਰਨਾਮ ਸਿੰਘ, ਮੇਹਰਦੀਪ ਸਿੰਘ, ਹਰਿੰਦਰ ਭੁੱਲਰ, ਤਰਲੋਕ ਜਿੰਦਲ, ਸੰਜੀਵ ਦੇਵੜਾ, ਰਾਜ ਬਹਾਦਰ ਸਿੰਘ, ਮੈਡਮ ਨੀਰਜ ਦੇਵੜਾ, ਮੈਡਮ ਜਸਵੀਰ ਕੌਰ ਆਦਿ ਐਸੋਸੀਏਸ਼ਨ ਦੇ ਮੈਂਬਰ ਅਤੇ ਨੁਮਾਇੰਦੇ ਹਾਜ਼ਰ ਸਨ।
 
 

Related Articles

Back to top button