Ferozepur News

ਕੋਵਿਡ19 ਦੀ ਸਥਿਤੀ ਦੇ ਬਾਵਜੂਦ ਕਣਕ ਦੀ ਵਧੀਆ ਖ਼ਰੀਦ ਪ੍ਰਕ੍ਰਿਆ ਹੋਣ ਤੇ ਵਿਧਾਇਕ ਪਿੰਕੀ ਨੇ ਡੀਐਫਐਸਸੀ, ਡੀਐਮਓ ਸਮੇਤ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

ਕਿਹਾ, ਇਤਿਹਾਸ ਚ ਪਹਿਲੀ ਵਾਰ ਕਣਕ ਦੀ ਖਰੀਦ ਪ੍ਰਕਿਆ ਜਲਦੀ ਤੇ ਵਧੀਆ ਤਰੀਕੇ ਨਾਲ ਹੋਈ, 1352 ਕਰੋੜ ਰੁਪਏ ਦੀ ਕਿਸਾਨਾਂ ਨੂੰ ਹੋਈ ਅਦਾਇਗੀ

ਫਿਰੋਜ਼ਪੁਰ 18 ਮਈ 2020 ਕਣਕ ਦੀ ਵਧੀਆ ਖ਼ਰੀਦ ਪ੍ਰਕ੍ਰਿਆ ਲਈ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ, ਜ਼ਿਲ੍ਹਾ ਮੰਡੀ ਅਫਸਰ, ਫੂਡ ਇੰਸਪੇਕਟਰ, ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ ਨਾਲ ਮੰਡੀਆਂ ਵਿਚ ਕੰਮ ਕਰਨ ਵਾਲੇ ਮਜ਼ਦੁਰਾਂ ਨੂੰ ਸਨਮਾਨਿਤ ਕੀਤਾ।

ਵਿਧਾਇਕ ਪਿੰਕੀ ਨੇ ਕਿਹਾ ਕਿ ਕੋਵਿਡ19 ਦੀ ਸਥਿਤੀ ਹੋਣ ਦੇ ਬਾਵਜੂਦ ਕਣਕ ਦੀ ਖਰੀਦ ਦੀ ਪ੍ਰਕ੍ਰਿਆ ਬਹੁਤ ਹੀ ਵਧੀਆ ਢੰਗ ਨਾਲ ਸੰਪਨ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇਸ ਪ੍ਰਕ੍ਰਿਆ ਵਿਚ ਜੁਟੇ ਅਧਿਕਾਰੀਆਂ/ਕਰਮਚਾਰੀਆਂ ਕਾਰਨ ਹੀ ਹੋਇਆ ਹੈ। ਵਿਧਾਇਕ ਪਿੰਕੀ ਨੇ ਕਿਹਾ ਕਿ ਕੋਵਿਡ19 ਦੀ ਸਥਿਤੀ ਵਿਚ ਜਿੱਥੇ ਸਾਰੇ ਲੋਕਾਂ ਲਈ ਘਰ ਰਹਿਣਾ ਲਾਜਮੀ ਸੀ ਉਥੇ ਹੀ ਦਫਤਰ ਖੁਰਾਕ ਅਤੇ ਸਿਵਲ ਸਪਲਾਈ, ਜ਼ਿਲ੍ਹਾ ਮੰਡੀ ਅਫਸਰ ਆਦਿ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਫਰੰਟ ਲਾਈਨ ਤੇ ਕੰਮ ਕਰ ਰਹੇ ਸਨ। ਜਿਨ੍ਹਾਂ ਦੀ ਮਿਹਨਤ ਸਦਕਾਂ ਹੀ ਕਣਕ ਦੀ ਖਰੀਦ ਦੀ ਪ੍ਰਕ੍ਰਿਆ ਸੁਰੱਖਿਅਤ ਪ੍ਰਬੰਧਾ ਹੇਠ ਵਧੀਆ ਤਰੀਕੇ ਨਾਲ ਸੰਪਨ ਹੋਈ ਹੈ। ਇਸ ਤੋਂ ਇਲਾਵਾ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੇ ਕੋਰੋਨਾ ਵਾਇਰਸ ਦੀ ਸਥਿਤੀ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਕਣਕ, ਦਾਲ ਆਦਿ ਹੋਰ ਰਾਸ਼ਨ ਵੀ ਵੰਡਿਆ ਹੈ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇਨ੍ਹਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕੋਰੋਨਾ ਵਾਇਰਸ ਕਾਰਨ ਇੰਨੀ ਗੰਭੀਰ ਸਥਿਤੀ ਹੋਣ ਦੇ ਬਾਵਜੂਦ ਵੀ ਸਮੂਹ ਪ੍ਰਕ੍ਰਿਆ ਜਲਦੀ ਤੇ ਵਧੀਆ ਢੰਗ ਨਾਲ ਮੁਕੰਮਲ ਹੋਈ ਹੈ ਤੇ ਕਿਸੇ ਵੀ ਕੰਮ ਵਿਚ ਕੋਈ ਮੁਸ਼ਕਲ ਨਹੀਂ ਆਈ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਦੌਰਾਨ ਬਾਰਦਾਨਾ, ਲੇਬਰ  ਆਦਿ ਕਿਸੇ ਵੀ ਚੀਜ ਦੀ ਕੋਈ ਮੁਸ਼ਕਲ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 1352 ਕਰੋੜ ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ ਜੋ ਕਿ ਕਣਕ ਦੀ ਖਰੀਦ ਦਾ ਕੁੱਲ 93 ਫੀਸਦੀ ਬਣਦਾ ਹੈ। ਉਨ੍ਹਾਂ ਇਸ ਪ੍ਰਕਿਆ ਵਿਚ ਕੰਮ ਕਰਨ ਵਾਲੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਆੜਤੀਆ ਤਿਲਕ ਰਾਜ, ਕੁਲਦੀਪ ਗੱਖੜ, ਅਮਰੀਕ ਬਰਾੜ, ਸੁਖਦੇਵ ਵਿਰਕ, ਕੇਵਲ ਮੌਂਗਾ, ਅਜੈ ਧਵਨ, ਪਵਨ ਮਿੱਤਲ, ਕੁਲਭੂਸ਼ਨ ਆਦਿ ਹਾਜ਼ਰ ਸਨ।

Related Articles

Leave a Comment

Back to top button
Close