Ferozepur News

ਫਿਰੋਜਪੁਰ ਪੁਲਿਸ ਅਤੇ ਬੀ.ਐਸ.ਐਫ. ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 22 ਕਿੱਲੋ 530 ਗ੍ਰਾਮ ਹੈਰੋਇੰਨ ਬਰਾਮਦ, 03 ਵਿਅਕਤੀ ਗ੍ਰਿਫ਼ਤਾਰ

ppਫਿਰੋਜ਼ਪੁਰ 22 ਦਸੰਬਰ(ਏ.ਸੀ.ਚਾਵਲਾ)ਸ.ਅਮਰ ਸਿੰਘ ਚਾਹਲ, ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਰਨਲ ਪੁਲਿਸ, ਫਿਰੋਜਪੁਰ ਰੇਂਜ ਅਤੇ  ਸ੍ਰੀ ਰਵੀ ਕਿਰਨ ਥਾਪਾ, ਡੀ.ਆਈ.ਜੀ. ਬੀ.ਐਸ.ਐਫ. ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ•ਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ, ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜਪੁਰ ਪੁਲਿਸ ਅਤੇ ਬੀ.ਐਸ.ਐਫ. ਦੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਪਾਕਿਸਤਾਨ ਕੰਡਿਆਲੀ ਤਾਰ ਤੋ ਪਾਈਪ ਰਾਹੀ ਕਰਾਸ ਹੋ ਕੇ ਸਮਗਲਿੰਗ ਹੋਈ 22 ਕਿੱਲੋ 530 ਗ੍ਰਾਮ ਹੈਰੋਇੰਨ ਬਰਾਮਦ ਕਰਕੇ 03 ਸਮੱਗਲਰ 1) ਹਰਭਜ਼ਨ ਸਿੰਘ ਉਰਫ਼ ਰਾਣਾ ਪੁੱਤਰ ਲਾਲ ਸਿੰਘ ਵਾਸੀ ਨਿਹਾਲਾ ਕਿਲਚਾ ਥਾਣਾ ਸਦਰ ਫਿਰੋਜਪੁਰ 2) ਰਿਸੀ ਬਾਂਬਰ ਪੁੱਤਰ ਸਮਸ਼ੇਰ ਸਿੰਘ ਬਾਂਬਰ ਵਾਸੀ ਜ਼ੀਰਕਪੁਰ 3) ਸੋਰਵ ਪੁੱਤਰ ਰਾਕੇਸ਼ ਕੁਮਾਰ ਵਾਸੀ ਫਿਲੌਰ ਜ਼ਿਲ•ਾ ਜਲੰਧਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ•ਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਫਿਰੋਜਪੁਰ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਨਵਾਂ ਬਾਰੇ ਕੇ ਚੌਂਕ ਮੌਜੂਦ ਸੀ ਜਿੱਥੇ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਫਿਰੋਜਪੁਰ ਸਮੇਤ ਪੁਲਿਸ ਪਾਰਟੀ ਵੀ ਹਾਜ਼ਰ ਸੀ ਜਿੰਨਾਂ ਪਾਸ ਇੱਕ ਖ਼ੁਫ਼ੀਆ ਇਤਲਾਹ ਮਿਲੀ ਕਿ ਹਰਭਜਨ ਸਿੰਘ ਉਰਫ਼ ਰਾਣਾ ਪੁੱਤਰ ਲਾਲ ਸਿੰਘ ਵਾਸੀ ਨਿਹਾਲਾ ਕਿਲਚਾ ਜਿਸ ਦੇ ਪਾਕਿਸਤਾਨ ਸਮੱਗਲਰਾਂ ਨਾਲ ਸਬੰਧ ਹਨ ਅਤੇ ਭਾਰਤ-ਪਾਕਿਸਤਾਨ ਬਾਰਡਰ ਪਰ ਲੱਗੀ ਕੰਡਿਆਲੀ ਤਾਰ ਤੋ ਪਾਕਿਸਤਾਨ ਵਾਲੇ ਪਾਸੇ ਤੋ ਭਾਰਤ ਵਾਲੇ ਪਾਸੇ ਹੈਰੋਇੰਨ ਥਰੋਅ ਕਰਾਉਂਦਾ ਹੈ ਅਤੇ ਕੰਡਿਆਲੀ ਤਾਰ ਤੋ ਪਲਾਸਟਿਕ ਪਾਈਪ ਰਾਹੀ ਵੀ ਹੈਰੋਇੰਨ ਦੀ ਡਲਿਵਰੀ ਲੈਦਾ ਹੈ ਅਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਅਗਲੀ ਪਾਰਟੀ ਮੇਨ ਸਮਗਲਰਾਂ ਨੂੰ ਸਪਲਾਈ ਕਰਦਾ ਹੈ। ਜੋ ਅੱਜ ਵੀ ਰਾਤ ਨੂੰ ਇਸ ਨੇ ਪਾਕਿਸਤਾਨ ਸਮਗਲਰਾਂ ਤੋ ਹੈਰੋਇੰਨ ਦੀ ਖੇਪ ਦੀ ਡਲਿਵਰੀ ਲੈਣੀ ਹੈ। ਜੇਕਰ ਰਾਤ ਨੂੰ ਬਾਰਡਰ ਏਰੀਆ ਵਿੱਚ ਨਾਕਾਬੰਦੀ ਕੀਤੀ ਜਾਵੇ ਤਾਂ ਇਸ ਪਾਸੋਂ ਡਲਿਵਰੀ ਕੀਤੀ ਹੋਈ ਹੈਰੋਇੰਨ ਦੀ ਖੇਪ ਦੀ ਭਾਰੀ ਮਾਤਰਾ ਵਿੱਚ ਬਰਾਮਦਗੀ ਹੋ ਸਕਦੀ ਹੈ। ਜੋ ਇਸ ਇਤਲਾਹ ਤੇ ਫਿਰੋਜਪੁਰ ਪੁਲਿਸ ਵੱਲੋਂ ਬੀ.ਐਸ.ਐਫ. ਦੇ ਨਾਲ ਤਾਲਮੇਲ ਕਰਕੇ ਸ੍ਰੀ ਐਸ.ਐਨ. ਦੂਬੇ ਡੀ.ਸੀ.ਜੀ. ਸਮੇਤ ਇੰਸਪੈਕਟਰ ਮੇਹਰ ਸਿੰਘ ਦੇ ਬੀ.ਐਸ.ਐਫ ਦੀ ਪਾਰਟੀ ਨਾਲ ਮਿਲ ਕੇ ਪਿੰਡ ਗੱਟੀ ਰਾਜੋ ਕੇ ਨਜ਼ਦੀਕ ਸਾਂਝਾ ਅਪਰੇਸ਼ਨ ਕਰਕੇ ਨਾਕਾਬੰਦੀ ਕੀਤੀ ਗਈ ਤਾਂ ਬਾਰਡਰ ਸਾਈਡ ਤੋ ਹਰਭਜ਼ਨ ਸਿੰਘ ਉਰਫ ਰਾਣਾ ਨੂੰ ਜਿਸ ਦੇ ਪਾਸ ਇੱਕ ਪਲਾਸਟਿਕ ਦੇ ਗੱਟੇ ਵਿੱਚ ਪਾਈ ਹੋਈ 22 ਪੈਕਟ ਹੈਰੋਇੰਨ ਬਰਾਮਦ ਕਰਕੇ ਕਾਬੂ ਕੀਤਾ ਗਿਆ ਜਿਸ ਪਾਸੋਂ ਪੁੱਛਗਿੱਛ ਕਰਨ ਤੇ ਇਸ ਦੇ ਦੋ ਹੋਰ ਸਾਥੀ ਰਿਸੀ ਉਰਫ਼ ਬਾਂਬਰ ਵਾਸੀ ਜ਼ੀਰਕਪੁਰ ਅਤੇ ਸੌਰਵ ਵਾਸੀ ਫਿਲੌਰ ਜੋ  ਕਿ ਗੱਡੀ ਐਕਸ.ਯੂ.ਵੀ. ਪੀ.ਬੀ-08-ਸੀ.ਐਚ-1110 ਪਰ ਇਸ ਪਾਸੋਂ ਇਹ ਹੈਰੋਇੰਨ ਦੀ ਡਲਿਵਰੀ ਲੈਣ ਆਏ ਸਨ ਜਿੰਨਾਂ ਨੂੰ ਬਾਰਡਰ ਰੋਡ ਕਿਲੇ ਵਾਲਾ ਚੌਂਕ ਨਜ਼ਦੀਕ ਤੋ ਕਾਬੂ ਕਰਕੇ ਇਹਨਾਂ ਪਾਸੋਂ 530 ਗ੍ਰਾਮ ਹੈਰੋਇੰਨ ਬਰਾਮਦ ਕੀਤੀ ਤੇ ਮੁਕੱਦਮਾ ਨੰਬਰ 325 ਮਿਤੀ 20-12-15 ਅ/ਧ 21/29/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਫਿਰੋਜਪੁਰ ਵਿੱਚ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਹਰਭਜ਼ਨ ਸਿੰਘ ਉਰਫ ਰਾਣਾ ਜੋ ਪਿੱਛਲੇ ਕਾਫੀ ਸਮੇਂ ਤੋ ਹੈਰੋਇੰਨ ਦਾ ਧੰਦਾ ਕਰਦਾ ਆ ਰਿਹਾ ਹੈ ਜਿਸ ਦੇ ਖ਼ਿਲਾਫ਼ ਪਹਿਲਾ ਵੀ ਮੁਕੱਦਮਾ ਨੰਬਰ 274 ਮਿਤੀ 01-09-14 ਅ/ਧ 21/25/29/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਫਿਰੋਜਪੁਰ ਜਿਸ ਵਿੱਚ ਅੱਧਾ ਕਿੱਲੋ ਹੈਰੋਇੰਨ ਬਰਾਮਦ ਹੋਈ ਸੀ ਦਰਜ ਹੈ। ਹਰਭਜ਼ਨ ਸਿੰਘ ਉਰਫ ਰਾਣਾ ਨੇ  ਪਾਕਿਸਤਾਨ ਵਿੱਚ ਬੈਠੇ ਸਮਗਲਰ ਹਾਜੀ ਨਾਲ ਟੈਲੀਫ਼ੋਨ ਤੇ  ਰਾਬਤਾ ਕਾਇਮ ਕਰਕੇ ਪਹਿਲਾ ਵੀ ਸਾਲ 2014 ਵਿੱਚ 18 ਕਿੱਲੋ ਅਤੇ 04 ਕਿੱਲੋ ਦੀ ਡਲਿਵਰੀ ਪਾਕਿਸਤਾਨ ਤੋ ਮੰਗਵਾਈ ਸੀ। ਜਿਸ ਦੀ ਅੱਗੇ ਤਰਨਤਾਰਨ, ਅੰਮ੍ਰਿਤਸਰ ਏਰੀਆ ਵਿੱਚ ਸਪਲਾਈ ਕੀਤੀ ਗਈ ਸੀ ਜਿੱਥੋਂ ਅੱਗੇ ਅੰਤਰਰਾਸ਼ਟਰੀ ਸਮਗਲਰਾਂ ਨੂੰ ਸਪਲਾਈ ਹੋਈ ਸੀ ਤੇ ਹੁਣ ਵੀ ਹਰਭਜ਼ਨ ਸਿੰਘ ਨੇ ਹਾਜੀ ਨਾਲ ਤਾਲਮੇਲ ਕਰਕੇ 22 ਕਿੱਲੋ ਹੈਰੋਇੰਨ ਦੀ ਡਲਿਵਰੀ ਪਾਈਪ ਰਾਹੀ ਬਾਰਡਰ ਪਾਰ ਤੋ ਕੰਡਿਆਲੀ ਤਾਰ ਵਿਚੋਂ ਦੀ ਮੰਗਵਾਈ ਸੀ ਜਿਸ ਵੱਲੋਂ ਇਹ ਸਪਲਾਈ ਅੱਗੇ ਸੌਰਵ ਅਤੇ ਰਿਸੀ ਬਾਂਬਰ ਨੂੰ ਦਿੱਤੀ ਜਾਣੀ ਸੀ ਤੇ ਅੱਗੇ ਦਿੱਲੀ, ਮੁੰਬਈ ਅਤੇ ਹੋਰ ਬਾਹਰਲੇ ਦੇਸਾਂ ਵਿੱਚ ਸਪਲਾਈ ਕੀਤੀ ਜਾਣੀ ਸੀ। ਜੋ ਇਹ ਸਪਲਾਈ ਕਿਹੜੇ ਅੰਤਰਰਾਸ਼ਟਰੀ ਸਮਗਲਰਾਂ ਅਤੇ ਕਿਸ-ਕਿਸ ਦੇਸਾਂ ਵਿੱਚ ਕੀਤੀ ਜਾਣੀ ਸੀ ਇਸ ਬਾਰੇ ਪੁੱਛਗਿੱਛ ਜਾਰੀ ਹੈ। ਇਸ ਬਾਰੇ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Back to top button