Ferozepur News

ਮਯੰਕ ਦੇ ਜਨਮ ਦਿਨ ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮਯੰਕ ਫਾਊਂਡੇਸ਼ਨ ਦੀ ਵੈੱਬਸਾਈਟ  ਕੀਤੀ ਲਾਂਚ

ਮਯੰਕ ਦੇ ਜਨਮ ਦਿਨ ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮਯੰਕ ਫਾਊਂਡੇਸ਼ਨ ਦੀ ਵੈੱਬਸਾਈਟ  ਕੀਤੀ ਲਾਂਚ

ਫ਼ਿਰੋਜ਼ਪੁਰ, 22 ਨਵੰਬਰ 2019
      ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਮਯੰਕ ਫਾਊਂਡੇਸ਼ਨ ਦੇ ਸੱਦੇ ਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮਯੰਕ ਫਾਊਂਡੇਸ਼ਨ ਦੁਆਰਾ ਬਣਾਈ ਗਈ ਵੈੱਬਸਾਈਟ ਨੂੰ ਲਾਗ ਆਨ ਕਰਕੇ ਜਨਤਾ ਨੂੰ ਸਮਰਪਿਤ ਕੀਤਾ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਯੰਕ ਫਾਊਂਡੇਸ਼ਨ ਦਾ ਗਠਨ ਮਯੰਕ ਦੀਆਂ ਯਾਦਾਂ ਨੂੰ ਸਾਰਿਆਂ ਦੇ ਦਿਲਾਂ ਵਿੱਚ ਵਸਾ ਕੇ ਰੱਖਣ ਦੇ ਮਨੋਰਥ ਨਾਲ ਕੀਤਾ ਗਿਆ ਸੀ । ਮਯੰਕ ਫਾਊਂਡੇਸ਼ਨ ਇੱਕ ਐੱਨ.ਜੀ.ਓ. ਹੀ ਨਹੀਂ ਸਗੋਂ ਇੱਕ ਅਹਿਸਾਸ ਹੈ ਜੋ ਮਨੁੱਖਤਾ ਅਤੇ ਸਮਾਜ ਵਿੱਚ ਸਿੱਖਿਆ, ਖੇਡਾਂ ਤੇ ਸਮਾਜਿਕ ਖੇਤਰ ਦੇ ਸਭ ਮਸਲਿਆਂ ਬਾਰੇ ਕੰਮ ਕਰੇਗੀ ਜਿਸ ਨਾਲ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਹੋ ਸਕੇ । ਮਯੰਕ ਫਾਊਂਡੇਸ਼ਨ ਦਾ ਗਠਨ ਮਯੰਕ ਦੇ ਪਿਤਾ ਦੀਪਕ ਸ਼ਰਮਾ ਨੇ ਆਪਣੇ ਪਰਿਵਾਰ ਵਰਗੇ ਦੋਸਤਾਂ ਨਾਲ ਮਿਲ ਕੇ ਕੀਤਾ ਹੈ । ਫ਼ਿਰੋਜ਼ਪੁਰ ਸ਼ਹਿਰ ਦੀਆਂ ਮੁਸ਼ਕਲਾਂ ਅਤੇ ਬੁਰਾਈਆਂ ਨੂੰ ਦੂਰ ਕਰਨ ਲਈ ਆਪਣੇ ਸਾਰੇ ਮਿੱਤਰਾਂ ਨੂੰ ਇਸ ਫਾਊਂਡੇਸ਼ਨ ਰਾਹੀਂ ਜੋੜਿਆ ਹੈ।

         ਇਸ ਮੌਕੇ ਤੇ ਪ੍ਰਿੰਸੀਪਲ ਰਾਜੇਸ਼ ਮਹਿਤਾ, ਅਸ਼ੋਕ ਬਹਿਲ ਸੈਕਟਰੀ ਰੈੱਡ ਕਰਾਸ, ਡਾ. ਗ਼ਜ਼ਲਪਰੀਤ ਸਿੰਘ, ਰੰਜਨ ਸ਼ਰਮਾ, ਕਮਲ ਸ਼ਰਮਾ,  ਜਸਪਾਲ ਹਾਂਡਾ, ਗੁਰਚਰਨ ਸਿੰਘ ਅੱਪੂ, ਐਡਵੋਕੇਟ ਰਨਵਿਕ ਮਹਿਤਾ, ਅਨਿਲ ਪਲਟਾ,  ਸੰਦੀਪ ਕੰਬੋਜ,  ਸਵੀਟਨ ਅਰੋੜਾ, ਸੁਭੋਦ ਕੱਕੜ, ਐਡਵੋਕੇਟ ਰੋਹਿਤ ਗਰਗ, ਵਿਪੁਲ ਨਾਰੰਗ, ਅਮਿਤ ਅਰੋੜਾ, ਦੀਪਕ ਨਰੂਲਾ, ਅਭਿਸ਼ੇਕ ਗਰੋਵਰ, ਐਡਵੋਕੇਟ ਗੌਰਵ ਨੰਦਰਾਯੋਗ ਤੇ ਵਿਕਾਸ ਪਾਸੀ ਵੀ ਮੌਜੂਦ ਸਨ ।

Related Articles

Back to top button