Ferozepur News

ਕਿਸਾਨ ਨੇ ਸੁਨਿਆਰੇ ਅਤੇ ਫਾਇਨਾਂਸਰ ਤੋਂ ਤੰਗ ਆ ਕੇ ਨਹਿਰ ਵਿਚ ਮਾਰੀ ਛਾਲ

ਗੁਰੂਹਰਸਹਾਏ, 30 ਦਸੰਬਰ ( ਪਰਮਪਾਲ ਗੁਲਾਟੀ)- ਨਜ਼ਦੀਕੀ ਪਿੰਡ ਗਜ਼ਨੀ ਵਾਲਾ ਦੇ ਇਕ ਕਿਸਾਨ ਨੇ ਸੁਨਿਆਰੇ ਅਤੇ ਫਾਇਨਾਂਸਰ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਦੀਪ ਸਿੰਘ ਵਾਲਾ ਤੋਂ ਲੰਘਣ ਵਾਲੀ ਨਹਿਰ ਵਿਚ ਛਲਾਂਗ ਮਾਰ ਦਿੱਤੀ ਅਤੇ ਗੋਤਾਖੋਰ ਕਿਸਾਨ ਦੀ ਤਲਾਸ਼ ਕਰ ਰਹੇ ਹਨ। ਨਹਿਰ ਦੇ ਕਿਸਾਨੇ ਤੋਂ ਕਿਸਾਨ ਦੀ ਮੋਟਰਸਾਈਕਲ, ਚੱਪਲ ਅਤੇ ਸੁਸਾਈਡ ਨੋਟ ਬਰਾਮਦ ਹੋਇਆ ਹੈ। ਸੁਸਾਈਡ ਨੋਟ ਵਿਚ ਗੁਰੂਹਰਸਹਾਏ ਦੇ ਇੱਕ ਸੁਨਿਆਰੇ ਅਤੇ ਮਮਦੋਟ ਦੇ ਇਕ ਫਾਈਨਾਂਸਰ ਦਾ ਨਾਮ ਲਿਖ ਦਿੱਤਾ ਹੈ। ਉਧਰ, ਇਸ ਮਾਮਲੇ ਦੀ ਜਾਂਚ-ਪੜ•ਤਾਲ ਸਾਦਿਕ ਪੁਲਸ ਕਰ ਰਹੀ ਹੈ। ਪੁਲਸ ਮੁਤਾਬਿਕ ਕਿਸਾਨ ਸੂਬਾ ਸਿੰਘ ਪੁੱਤਰ ਬੰਤਾ ਸਿੰਘ ਨਿਵਾਸੀ ਪਿੰਡ ਗਜਨੀ ਵਾਲਾ ਨੇ ਗੁਰੂਹਰਸਹਾਏ ਦੇ ਇਕ ਸੁਨਿਆਰੇ ਕੋਲ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ 8 ਲੱਖ ਰੁਪਏ ਦਾ ਕਰਜਾ ਲਿਆ ਸੀ। ਕਿਸਾਨ ਸੂਬਾ ਸਿੰਘ ਨੇ ਕਰਜਾ ਵਾਪਸ ਵੀ ਕਰ ਦਿੱਤਾ ਪਰੰਤੂ ਸੁਨਿਆਰਾ ਅਤੇ ਫਾਈਨਾਂਸਰ ਉਸਦੇ ਸੋਨੇ ਦੇ ਗਹਿਣੇ ਵਾਪਸ ਮੋੜ ਨਹੀਂ ਰਹੇ ਸਨ ਅਤੇ ਉਹਨਾਂ ਦੋਵਾਂ ਨੇ ਵਿਆਜ ਲਗਾ ਕੇ ਉਸਦੇ 17 ਲੱਖ ਰੁਪਏ ਬਣਾ ਦਿੱਤੇ ਸਨ। ਸੁਨਿਆਰਾ ਅਤੇ ਫਾਇਨਾਂਸਰ ਸੂਬਾ ਸਿੰਘ ਤੋਂ ਵਾਰ-ਵਾਰ ਬਾਕੀ ਪੈਸੇ ਮੰਗ ਕੇ ਪ੍ਰੇਸ਼ਾਨ ਕਰ ਰਹੇ ਸਨ ਅਤੇ ਗਹਿਣੇ ਵੀ ਨਹੀਂ ਮੋੜ ਰਹੇ ਸਨ, ਜਿਸ ਕਾਰਨ ਸੂਬਾ ਸਿੰਘ ਬਹੁਤ ਪ੍ਰੇਸ਼ਾਨ ਸੀ। ਬੀਤੇ ਦਿਨ ਸ਼ੁੱਕਰਵਾਰ ਨੂੰ ਸੂਬਾ ਸਿੰਘ ਘਰੋਂ ਮੋਟਰਸਾਈਕਲ ਤੇ ਚਲਾ ਗਿਆ ਪਰੰਤੂ ਵਾਪਸ ਘਰ ਨਹੀਂ ਮੁੜਿਆ ਅਤੇ ਜਦੋਂ ਘਰ ਦੇ ਮੈਂਬਰਾਂ ਨੇ ਉਸਦੀ ਤਲਾਸ਼ ਸ਼ੁਰੂ ਕੀਤੀ ਤਾਂ ਪਿੰਡ ਦੀਪ ਸਿੰਘ ਵਾਲਾ ਕੋਲੋਂ ਲੰਘਣ ਵਾਲੀ ਨਹਿਰ ਦੇ ਕਿਨਾਰੇ ਤੋਂ ਸੂਬਾ ਸਿੰਘ ਦੀ ਮੋਟਰਸਾਈਕਲ, ਚੱਪਲ ਅਤੇ ਇੱਕ ਸੁਸਾਈਡ ਨੋਟ ਬਰਾਮਦ ਹੋਇਆ। ਨਹਿਰ ਵਿਚ ਗੋਤਾਖੋਰ ਉਸਦੀ ਤਲਾਸ਼ ਕਰ ਰਹੇ ਹਨ ਪਰੰਤੂ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਪੁਲਸ ਸੁਸਾਈਡ ਨੋਟ ਵਿਚ ਜਿਨ•ਾਂ ਕਥਿਤ ਦੋਸ਼ੀਆਂ ਦੇ ਨਾਮ ਲਿਖੇ ਹਨ ਉਨ•ਾਂ ਪਾਸੋਂ ਪੁੱਛਗਿੱਛ ਕਰ ਰਹੀ ਹੈ। 

Related Articles

Back to top button