Ferozepur News

ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਦਿੱਤੀ ਗਈ ਮਹਾ ਹੜਤਾਲ ਦਾ ਕੀਤਾ ਗਿਆ ਸਮਰਥਨ

ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਦਿੱਤੀ ਗਈ ਮਹਾ ਹੜਤਾਲ ਦਾ ਕੀਤਾ ਗਿਆ ਸਮਰਥਨ

ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਦਿੱਤੀ ਗਈ ਮਹਾ ਹੜਤਾਲ ਦਾ ਕੀਤਾ ਗਿਆ ਸਮਰਥਨ

ਫਿਰੋਜਪੁ, 27-8-2026: ਅੱਜ ਸਿਵਲ ਹਸਪਤਾਲ ਫਿਰੋਜਪੁਰ ਵਿੱਖੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਦਿੱਤੀ ਮਹਾ ਹੜਤਾਲ ਦੀ ਕਾਲ ਦੇ ਸਮਰਥਨ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਇਕੱਠੇ ਹੋਕੇ ਰਵਿੰਦਰ ਲੂਥਰਾ, ਗੁਰਜੰਟ ਸਿੰਘ, ਰਾਜ ਕੁਮਾਰ ਕੁੱਕੜ ਅਤੇ ਕੰਤਾ ਰਾਣੀ ਦੀ ਅਗਵਾਈ ਵਿੱਚ ਰੋਹ ਭਰਪੂਰ ਰੈਲੀ ਕੀਤੀ ਗਈ ਰੈਲੀ ਉਪਰੰਤ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਪ੍ਰੈਸ ਦੇ ਸਾਂਝਾ ਬਿਆਨ ਜਾਰੀ ਕਰਦਿਆਂ ਅੰਕੁਸ਼ ਭੰਡਾਰੀ ਅਤੇ ਗੁਰਮੇਲ ਸਿੰਘ ਨੇ ਦੱਸਿਆ ਪੰਜਾਬ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ਼ ਵਾਅਦੇ ਕੀਤੇ ਸੀ ਜਿਵੇਂ ਕੀ ਆਊਟ ਸੋਰਸ ਡੇਲੀ ਵੇਜਿਜ਼ ਕੰਟਰੈਕਟ ਐਨ ਐਚ ਐਮ ਅਤੇ ਵੱਖ ਵੱਖ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਪਕਾ ਕੀਤਾ ਜਾਵੇਗਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਡੀ ਏ ਦੀਆਂ ਰੁਕੀਆਂ ਕਿਸ਼ਤਾਂ ਬਹਾਲ ਕਰਨਾ, ਪੇ ਕਮਿਸ਼ਨ ਦੀ ਰਿਪੋਰਟ ਨੂੰ ਇਨ ਬਿਨ ਲਾਗੂ ਕਰਨਾ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣਾ, 15/01/2015 ਅਤੇ 17/07/2020 ਵਾਲਾ ਪੱਤਰ ਰੱਦ ਕਰਨਾ ਆਦਿ ਮੰਗਾਂ ਨਾਲ ਹੀ ਇਹਨਾਂ ਇਹ ਵੀ ਦਸਿਆ ਕਿ ਪੰਜਾਬ ਸਰਕਾਰ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਆਏ ਡੀ ਏ ਦੇ ਫੈਸਲੇ ਨੂੰ ਛਿੱਕੇ ਟੰਗ ਦਿੱਤਾ ਹੈ। ਇਸ ਰੈਲੀ ਵਿਚ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਨਾਲ ਨਾਲ ਇਸਤਰੀ ਮੁਲਾਜ਼ਮਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਹਰਪ੍ਰੀਤ ਸਿੰਘ ਥਿੰਦ,ਰਾਕੇਸ਼ ਗਿੱਲ, ਜਗਤਾਰ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਨਵਿੰਦਰ ਸਿੰਘ, ਬਲਵੀਰ ਸਿੰਘ, ਨਰੇਸ਼ ਗਰਗ, ਸੁਤੰਤਰ ਸਿੰਘ, ਡਾਕਟਰ ਲਲਿਤ ਨਾਗਪਾਲ, ਡਾਕਟਰ ਹਰਪ੍ਰੀਤ ਸਿੰਘ,ਰਵਿੰਦਰ ਸ਼ਰਮਾ, ਮਨੋਜ ਗਰੋਵਰ, ਰਜਤ ਲੁਹੇਰਾ, ਅਰੁਣ ਸ਼ਰਮਾ, ਅਮਰਜੀਤ ਸਿੰਘ, ਰਾਧੇ ਸ਼ਾਮ, ਲਖਵਿੰਦਰ ਸਿੰਘ, ਵਿਸ਼ਾਲ ਗੁਪਤਾ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਪਰਵਿੰਦਰ ਸਿੰਘ, ਜਗਰੂਪ ਮਸੀਹ, ਨਰਿੰਦਰ ਨਾਥ, ਹੁਕਮ ਚੰਦ ਅਸ਼ੋਕ ਕੁਮਾਰ, ਪਿੰਕੀ ਗਿੱਲ, ਮੰਜੁਲਾ, ਭੁਪਿੰਦਰ ਕੌਰ, ਸਮੀਕਸ਼ਾ, ਪਰਮਜੀਤ, ਅਸ਼ੁ ਸ਼ਰਮਾ, ਹਰਮਿੰਦਰ ਕੌਰ, ਸ਼ਿਵਾਨੀ ਸ਼ੁੱਕਲਾ, ਅਮਨ, ਗਗਨਦੀਪ, ਇੰਦਰਜੀਤ ਕੌਰ, ਸੁਖਵਿੰਦਰ ਕੌਰ, ਗੁਰਮੀਤ ਕੌਰ, ਰਜਨੀ, ਸ਼ੀਲਾ, ਮਨਜੀਤ ਕੌਰ, ਜਸਪਾਲ ਕੌਰ, ਪਰਮਜੀਤ ਕੌਰ ਉਪਰੋਕਤ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਇਹ ਸੰਘਰਸ਼ 2027 ਦੀਆਂ ਚੋਣਾਂ ਲਈ ਨਿਰਣਾਯਕ ਸਾਬਿਤ ਹੋਣ ਗਿਆ।

Related Articles

Leave a Reply

Your email address will not be published. Required fields are marked *

Back to top button