Ferozepur News

ਦੇਵ ਸਮਾਜ ਸਿੱਖਿਆ ਸੰਸਥਾਨ ਫਿਰੋਜ਼ਪੁਰ ਵਿੱਚ ਧਰਮ ਵਿਕਾਸਾਲਯ ਸਤਿਸੰਗ ਅਤੇ ਸਤਿਧਰਮ ਬੋਧ ਉਤਸਵ ਮਨਾਇਆ

ਦੇਵ ਸਮਾਜ ਸਿੱਖਿਆ ਸੰਸਥਾਨ ਫਿਰੋਜ਼ਪੁਰ ਵਿੱਚ ਧਰਮ ਵਿਕਾਸਾਲਯ ਸਤਿਸੰਗ ਅਤੇ ਸਤਿਧਰਮ ਬੋਧ ਉਤਸਵ ਮਨਾਇਆ

ਦੇਵ ਸਮਾਜ ਸਿੱਖਿਆ ਸੰਸਥਾਨ ਫਿਰੋਜ਼ਪੁਰ ਵਿੱਚ ਧਰਮ ਵਿਕਾਸਾਲਯ ਸਤਿਸੰਗ ਅਤੇ ਸਤਿਧਰਮ ਬੋਧ ਉਤਸਵ ਮਨਾਇਆ

ਫਿਰੋਜ਼ਪੁਰ, 21-8-2026: ਦੇਵ ਸਮਾਜ ਸਿੱਖਿਆ ਸੰਸਥਾਨ, ਫਿਰੋਜ਼ਪੁਰ ਵਿਖੇ ਮਿਤੀ 19-20 ਅਗਸਤ 2026 ਨੂੰ ਧਰਮ ਵਿਕਾਸਾਲਯ ਸਤਿਸੰਗ/ਅਧਿਵੇਸ਼ਨ ਦਾ ਆਯੋਜਨ ਕੀਤਾ ਗਿਆ। ਦੇਵ ਸਮਾਜ ਇੱਕ ਵਿਗਿਆਨਕ ਧਰਮ ਹੈ, ਜਿਸ ਦੀ ਸਥਾਪਨਾ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਨੇ 18 ਫਰਵਰੀ 1887 ਨੂੰ ਕੀਤੀ। ਭਗਵਾਨ ਦੇਵ ਆਤਮਾ ਜੀ ਦੁਆਰਾ ਰਚਿਤ ਚਾਰ ਦੇਵ ਸ਼ਾਸਤਰਾਂ ਤੋਂ ਆਤਮਾ ਦਾ ਗਿਆਨ ਅਤੇ ਬੋਧ ਪ੍ਰਾਪਤ ਹੁੰਦਾ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਕਿ ਮਨੁੱਖ ਆਪਣੇ ਨੀਚ ਅਨੁਰਾਗਾਂ ਅਤੇ ਨੀਚ ਗਤੀਆਂ ਤੋਂ ਮੁਕਤੀ ਕਿਵੇਂ ਪ੍ਰਾਪਤ ਕਰ ਸਕਦਾ ਹੈ ਅਤੇ ਸੇਵਾਕਾਰੀ ਜੀਵਨ ਕਿਵੇਂ ਬਤੀਤ ਕਰ ਸਕਦਾ ਹੈ, ਦੇਵ ਸਮਾਜ ਦੀ ਕਾਰਜਪ੍ਰਣਾਲੀ ਅਨੁਸਾਰ ਇਨ੍ਹਾਂ ਸਤਿਸੰਗਾਂ ਅਤੇ ਉਤਸਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਦੇਵ ਸਮਾਜ ਸਿੱਖਿਆ ਸੰਸਥਾਨ, ਫਿਰੋਜ਼ਪੁਰ ਵਿਖੇ 19-20 ਅਗਸਤ 2026 ਨੂੰ ਧਰਮ ਵਿਕਾਸਾਲਯ ਸਤਿਸੰਗ ਅਤੇ 21-22 ਅਗਸਤ ਨੂੰ ਸਤਿਧਰਮ ਬੋਧ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਪਹਿਲਾ ਦਿਨ — 19 ਅਗਸਤ 2026, ਬੁੱਧਵਾਰ

19 ਅਗਸਤ ਨੂੰ ਦੇਵ ਸਮਾਜ ਪ੍ਰਬੰਧ ਪਰਿਸ਼ਦ ਦੀ ਪ੍ਰਧਾਨ ਅਤੇ ਦੇਵ ਸਮਾਜ ਕਾਲਜ ਸਿੱਖਿਆ ਸੰਸਥਾਨ, ਫਿਰੋਜ਼ਪੁਰ ਦੀ ਚੇਅਰਪਰਸਨ, ਪ੍ਰੋ. (ਡਾ.) ਅਗਨੀਜ਼ ਢਿੱਲੋਂ, ਸਕੱਤਰ ਦੇਵ ਸਮਾਜ ਵੱਲੋਂ ਭਗਵਾਨ ਦੇਵ ਆਤਮਾ ਜੀ ਦੁਆਰਾ ਰਚਿਤ ਸ਼ਾਸਤਰ (ਗ੍ਰੰਥ) ਦੇਵ ਭਾਵ ਖੰਡ-2’ ਦਾ ਅਧਿਐਨ ਅਤੇ ਵਿਆਖਿਆ ਕੀਤੀ ਗਈ।

ਇਸ ਮੌਕੇ ਦੇਵ ਸਮਾਜ ਕਾਲਜ ਪ੍ਰਬੰਧ ਕਮੇਟੀ ਦੇ ਕਾਊਂਸਲਰ ਸ਼੍ਰੀ ਰਾਮਬਿਲਾਸ ਪਾਂਡੇ, ਸ਼੍ਰੀ ਮਨੋਜ ਮਦਾਨ, ਸ਼੍ਰੀ ਜਗਦੀਸ਼ ਰਾਏ ਗਾਬਾ, ਸ਼੍ਰੀ ਮਾਨਵਿੰਦਰ ਸਿੰਘ ਮਾਂਗਟ, ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਮੁੱਖ ਦਫ਼ਤਰ, ਸੈਕਟਰ 36-ਬੀ, ਚੰਡੀਗੜ੍ਹ, ਪ੍ਰਤੀਨਿਧੀ ਸਭਾ ਦੇ ਮੈਂਬਰ ਤੋਂ ਇਲਾਵਾ ਦਿੱਲੀ, ਪਲਵਲ, ਰਾਜਸਥਾਨ ਅਤੇ ਪੰਜਾਬ ਤੋਂ ਦੇਵ ਸਮਾਜ ਨਾਲ ਸੰਬੰਧਿਤ ਧਰਮ-ਪ੍ਰੇਮੀ ਅਤੇ ਸ਼ਰਧਾਲੂ ਵੀ ਸ਼ਾਮਲ ਹੋਏ।

ਦੇਵ ਸ਼ਾਸਤਰ ਦੇ ਦੂਜੇ ਖੰਡ ਵਿੱਚ ਸੱਚੇ ਗਿਆਨ ਦੀ ਪ੍ਰਾਪਤੀ ਲਈ 8 ਪ੍ਰਕਾਰ ਦੇ ਬੋਧਾਂ ਅਤੇ 4 ਪ੍ਰਕਾਰ ਦੇ ਅਨੁਰਾਗਾਂ ਦੀ ਲੋੜ, ਮਨੁੱਖੀ ਜਗਤ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਮਿਥਿਆਵਾਂ ਦੀ ਉਤਪੱਤੀ, ਉਨ੍ਹਾਂ ਦੇ ਕਾਰਨਾਂ ਅਤੇ ਇਨ੍ਹਾਂ ਮਿਥਿਆਵਾਂ ਤੋਂ ਮੁਕਤੀ ਤੇ ਧਰਮ-ਮੂਲਕ ਵਿਸ਼ਵਾਸਾਂ ਦੀ ਪਰਖ ਲਈ ਚਾਰ ਕਸੌਟੀਆਂ ਦਾ ਵਰਣਨ ਕੀਤਾ ਗਿਆ ਹੈ। ਡਾ. ਅਗਨੀਜ਼ ਢਿੱਲੋਂ ਜੀ ਵੱਲੋਂ ਕੀਤੀ ਗਈ ਵਿਆਖਿਆ ਤੋਂ ਸਾਰੇ ਭਾਗੀਦਾਰਾਂ ਨੂੰ ਬਹੁਤ ਲਾਭ ਪ੍ਰਾਪਤ ਹੋਇਆ।

ਦੂਜਾ ਦਿਨ — 20 ਅਗਸਤ 2026

20 ਅਗਸਤ 2026 ਨੂੰ ਮਨੁੱਖੀ ਆਤਮਾ ਦੇ ਸਬੰਧ ਵਿੱਚ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਦੁਆਰਾ ਖੋਜੇ ਗਏ ਚਾਰ ਮਹਾਤੱਤਾਂ ਦਾ ਅਧਿਐਨ ਅਤੇ ਵਿਆਖਿਆ ਕੀਤੀ ਗਈ। ਇਸ ਦੌਰਾਨ ਦੱਸਿਆ ਗਿਆ ਕਿ ਮਨੁੱਖ ਦੇ ਜੀਵਨ ਵਿੱਚ ਉਸ ਦੀ ਗਠਨ ਪ੍ਰਾਪਤ ਜੀਵਨੀ ਸ਼ਕਤੀ ਦਾ ਨਾਮ ਹੀ ਆਤਮਾ ਹੈ, ਜਿਸ ਦਾ ਉਸ ਦੇ ਸਰੀਰ ਨਾਲ ਬਹੁਤ ਹੀ ਗੂੜ੍ਹਾ ਅਤੇ ਨੇੜਲਾ ਸਬੰਧ ਹੈ।

ਮਨੁੱਖ ਦੀਆਂ ਪਤਨਕਾਰੀ ਅਤੇ ਵਿਨਾਸ਼ਕਾਰੀ ਗਤੀਆਂ, ਜਿਨ੍ਹਾਂ ਨੂੰ ਦੇਵ ਸਮਾਜ ਦੀ ਭਾਸ਼ਾ ਵਿੱਚ ਨੀਚ ਅਨੁਰਾਗ ਅਤੇ ਨੀਚ ਘ੍ਰਿਣਾਵਾਂ ਕਿਹਾ ਜਾਂਦਾ ਹੈ ਅਤੇ ਜੋ ਉਸ ਦੇ ਅਸਤਿਤਵ ਦਾ ਨਾਸ਼ ਕਰਦੀਆਂ ਹਨ, ਉਨ੍ਹਾਂ ਉੱਤੇ ਬਹੁਤ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਆਤਮਾ ਦੇ ਸਬੰਧ ਵਿੱਚ ਫੈਲੀਆਂ ਵੱਖ-ਵੱਖ ਮਿਥਿਆਵਾਂ ਅਤੇ ਆਤਮਾ ਦੀਆਂ ਇਨ੍ਹਾਂ ਪਤਨਕਾਰੀ ਗਤੀਆਂ ਤੋਂ ਮੁਕਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ।

ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਦੁਆਰਾ ਦਰਸਾਏ ਗਏ ਸਿਧਾਂਤਾਂ ਦਾ ਗਹਿਰਾਈ ਨਾਲ ਵਰਣਨ ਕਰਦਿਆਂ ਸਤਿਸੰਗ ਵਿੱਚ ਸ਼ਾਮਿਲ ਸਾਰੇ ਸ਼ਰਧਾਲੂਆਂ ਅਤੇ ਭਾਗੀਦਾਰਾਂ ਨੂੰ ਆਤਮਿਕ ਗਿਆਨ ਅਤੇ ਸੱਚੇ ਜੀਵਨ-ਮਾਰਗ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button