Ferozepur News

ਮੀਡੀਆ ਨੂੰ ਸੀਮਤ ਕਰਨ ਦੇ ਦੋਸ਼ਾਂ ’ਤੇ ਪੱਤਰਕਾਰਾਂ ਦਾ ਰੋਸ, ਹੁਸੈਨੀਵਾਲਾ ’ਚ CM ਪ੍ਰੋਗਰਾਮ ਦੀ ਕਵਰੇਜ ਨਹੀਂ ਕੀਤੀ

ਚੌਥੇ ਥੰਮ੍ਹ ਨੂੰ ਕਵਰੇਜ ਦੀ ਆਜ਼ਾਦੀ ਕਿਉਂ ਨਹੀਂ?’

ਮੀਡੀਆ ਨੂੰ ਸੀਮਤ ਕਰਨ ਦੇ ਦੋਸ਼ਾਂ ’ਤੇ ਪੱਤਰਕਾਰਾਂ ਦਾ ਰੋਸ, ਹੁਸੈਨੀਵਾਲਾ ’ਚ CM ਪ੍ਰੋਗਰਾਮ ਦੀ ਕਵਰੇਜ ਨਹੀਂ ਕੀਤੀ
ਚੌਥੇ ਥੰਮ੍ਹ ਨੂੰ ਕਵਰੇਜ ਦੀ ਆਜ਼ਾਦੀ ਕਿਉਂ ਨਹੀਂ?’
ਮੀਡੀਆ ਨੂੰ ਸੀਮਤ ਕਰਨ ਦੇ ਦੋਸ਼ਾਂ ’ਤੇ ਪੱਤਰਕਾਰਾਂ ਦਾ ਰੋਸ, ਹੁਸੈਨੀਵਾਲਾ ’ਚ CM ਪ੍ਰੋਗਰਾਮ ਦੀ ਕਵਰੇਜ ਨਹੀਂ ਕੀਤੀ
ਫਿਰੋਜ਼ਪੁਰ, 15-8-2026: ਹੁਸੈਨੀਵਾਲਾ ਸ਼ਹੀਦੀ ਸਮਾਰਕ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਮੌਕੇ ਮੀਡੀਆ ਕਵਰੇਜ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਪੱਤਰਕਾਰਾਂ ਦਾ ਇਲਜ਼ਾਮ ਹੈ ਕਿ ਫਿਰੋਜ਼ਪੁਰ ਦੇ ਮੀਡੀਆ ਨੂੰ ਇੱਕ ਥਾਂ ‘ਤੇ ਇਕੱਠਾ ਕਰਕੇ ਸਰਕਾਰੀ ਬੱਸ ਰਾਹੀਂ ਮੌਕੇ ‘ਤੇ ਲਿਜਾਇਆ ਗਿਆ ਅਤੇ ਉੱਥੇ ਚਾਰੋਂ ਪਾਸੇ ਪੁਲਿਸ ਦਾ ਘੇਰਾ ਲਗਾ ਕੇ ਮੀਡੀਆ ਨੂੰ ਇੱਕ ਨਿਰਧਾਰਤ ਜਗ੍ਹਾ ‘ਤੇ ਹੀ ਬਿਠਾ ਦਿੱਤਾ ਗਿਆ।
‘ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ’
ਪੱਤਰਕਾਰਾਂ ਮੁਤਾਬਕ ਉਨ੍ਹਾਂ ਨੂੰ ਮੌਕੇ ਤੋਂ ਆਪਣੀ ਮਰਜ਼ੀ ਨਾਲ ਵੀਡੀਓ ਸ਼ਾਟਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਨੂੰ ਲੈ ਕੇ ਮੀਡੀਆ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਫਿਰੋਜ਼ਪੁਰ ਦਾ ਸਾਰਾ ਮੀਡੀਆ ਕਵਰੇਜ ਦਾ ਵਿਰੋਧ ਕਰਦਿਆਂ ਮੌਕੇ ਤੋਂ ਉੱਠ ਕੇ ਚਲਾ ਗਿਆ। ਪੱਤਰਕਾਰਾਂ ਨੇ ਸਵਾਲ ਚੁੱਕਿਆ ਕਿ ਜੇਕਰ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਹੀ ਕਵਰੇਜ ਦੀ ਆਜ਼ਾਦੀ ਨਾ ਮਿਲੇ ਤਾਂ ਫਿਰ ਆਮ ਲੋਕਾਂ ਦੀ ਅਵਾਜ਼ ਕੌਣ ਚੁੱਕੇਗਾ ?
‘ਅਸੀਂ ਅੱਤਵਾਦੀ ਨਹੀਂ ਹਾਂ’
ਫਿਰੋਜ਼ਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਗੌਰਵ ਮਾਣਕ ਨੇ ਕਿਹਾ ਕਿ “ਪਹਿਲਾਂ ਤਾਂ ਸਾਡੀਆਂ ਕਾਰਾਂ 1 ਕਿੱਲੋਮੀਟਰ ਦੂਰ ਪਾਰਕ ਕਰਵਾ ਦਿੱਤੀਆਂ, ਜਦੋਂ ਇੱਕ ਕਿੱਲੋਮੀਟਰ ਪੈਦਲ ਤੁਰ ਕੇ ਆਏ ਹਾਂ। ਫਿਰ ਆਉਂਦੇ ਹੀ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਸਾਨੂੰ ਇੱਕ ਥਾਂ ਉੱਤੇ ਬਿਠਾ ਦਿੱਤਾ ਅਤੇ ਸੁਰੱਖਿਆ ਕਰਮੀ ਸਾਨੂੰ ਘੇਰਾ ਪਾ ਕੇ ਖੜ੍ਹੇ ਹੋ ਗਏ। ਅਸੀਂ ਪੱਤਰਕਾਰ ਹਾਂ ਕੋਈ ਅੱਤਵਾਦੀ ਨਹੀਂ ਹਾਂ, ਜੋ ਇਸ ਤਰ੍ਹਾਂ ਦਾ ਸਲੂਕ ਸਾਡੇ ਨਾਲ ਕੀਤਾ ਜਾ ਰਿਹਾ ਹੈ। ਅਸੀਂ ਪ੍ਰੋਗਰਾਮ ਛੱਡ ਕੇ ਚਲੇ ਹਾਂ ਇਸ ਨੂੰ ਬਾਈਕਾਟ ਸਮਝੋਂ ਜਾਂ ਕੁਝ ਵੀ ਅਸੀਂ ਇਸ ਪ੍ਰੋਗਰਾਮ ਦੀ ਕਵਰੇਜ਼ ਨਹੀਂ ਕਰਾਂਗੇ।”
ਸਾਡੇ ਨਾਲ ਧੱਕੇਸ਼ਾਹੀ ਕੀਤੀ
ਪ੍ਰਧਾਨ ਗੌਰਵ ਮਾਣਕ ਨੇ ਕਿਹਾ “ਜਦੋਂ ਅਕਾਲੀਆਂ ਜਾਂ ਕਾਂਗਰਸੀਆਂ ਦੀ ਸਰਕਾਰ ਹੁੰਦੀ ਸੀ ਤਾਂ ਭਗਵੰਤ ਮਾਨ ਉਨ੍ਹਾਂ ਉੱਤੇ ਤੰਜ ਕੱਸਦੇ ਹੁੰਦੇ ਸੀ ਕਿ ਇਹ 2 ਕਰੋੜ ਦੀਆਂ ਗੱਡੀਆਂ ਵਿੱਚ ਬੈਠ ਕੇ ਚਲੇ ਜਾਂਦੇ ਹਨ, ਸੁਰੱਖਿਆ ਉੱਤੇ ਕਰੋੜਾ ਰੁਪਏ ਖਬਰ ਕਰਦੇ ਹਨ। ਹੁਣ ਜਦੋਂ ਆਪਣੀ ਵਾਰੀ ਆਈ ਤਾਂ ਇਹ ਉਹ ਕਰ ਰਹੇ ਹਨ ਜੋ ਉਸ ਸਮੇਂ ਨਹੀਂ ਹੋਇਆ। ਪਹਿਲੀਆਂ ਸਰਕਾਰਾਂ ਵਿੱਚ ਪੱਤਰਕਾਰਾਂ ਨਾਲ ਧੱਕਾ ਨਹੀਂ ਹੁੰਦਾ ਸੀ ਜੋ ਹੁਣ ਹੋ ਰਿਹਾ ਹੈ। ਸੁਰੱਖਿਆ ਲਈ ਇਹ ਸਾਡੀ ਚੈਕਿੰਗ ਕਰ ਸਕਦੇ ਹਨ ਪਰ ਸਾਡੇ ਨਾਲ ਧੱਕੇਸ਼ਾਹੀ ਨਹੀਂ ਕਰ ਸਕਦੇ ਹਨ।”

Related Articles

Leave a Reply

Your email address will not be published. Required fields are marked *

Back to top button