Ferozepur News

ਫਰੀਡਮ ਫਾਇਟਰ ਫਿਰੋਜ਼ਪੁਰ ਦੀ ਸੰਸਥਾ 196 ਦੀ ਮੀਟਿੰਗ ਜਿਲ੍ਹਾ ਪ੍ਰਸ਼ਾਸ਼ਨ ਨਾਲ ਹੋਈ

ਫਰੀਡਮ ਫਾਇਟਰ ਪਰਿਵਾਰਾ ਨੇ ਮੁੱਖ ਮੰਤਰੀ ਨਾਲ ਸੰਸਥਾਂ ਦੇ ਸੁਬਾ ਆਗੁਆਂ ਨਾਲ ਮੀਟਿੰਗ ਲਈ 14 ਅਗਸਤ ਨੂੰ ਰੱਖੀ ਮੰਗ

ਫਰੀਡਮ ਫਾਇਟਰ ਫਿਰੋਜ਼ਪੁਰ ਦੀ ਸੰਸਥਾ 196 ਦੀ ਮੀਟਿੰਗ ਜਿਲ੍ਹਾ ਪ੍ਰਸ਼ਾਸ਼ਨ ਨਾਲ ਹੋਈ

ਫਰੀਡਮ ਫਾਇਟਰ ਫਿਰੋਜ਼ਪੁਰ ਦੀ ਸੰਸਥਾ 196 ਦੀ ਮੀਟਿੰਗ ਜਿਲ੍ਹਾ ਪ੍ਰਸ਼ਾਸ਼ਨ ਨਾਲ ਹੋਈ
ਫਰੀਡਮ ਫਾਇਟਰ ਪਰਿਵਾਰਾ ਨੇ ਮੁੱਖ ਮੰਤਰੀ ਨਾਲ ਸੰਸਥਾਂ ਦੇ ਸੁਬਾ ਆਗੁਆਂ ਨਾਲ ਮੀਟਿੰਗ ਲਈ 14 ਅਗਸਤ ਨੂੰ ਰੱਖੀ ਮੰਗ

ਫਿਰੋਜ਼ਪੁਰ 11 ਅਗਸਤ, 2026: ਫਰੀਡਮ ਫਾਇਟਰ, ਉਤਰਾਧਿਕਾਰੀ ਸੰਸਥਾਂ ਰਜਿ 196 ਫਿਰੋਜ਼ਪੁਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੁਬਾ ਸਰਪ੍ਰਸਤ ਹਰਿੰਦਰ ਪਾਲ ਸਿੰਘ ਖਾਲਸਾ ਸੰਗਰੂਰ, ਸੁਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ ਅਤੇ ਮਾਸਟਰ ਗੁਰਚਰਨ ਸਿੰਘ ਬਰਗਾੜੀ ਨੇ ਸ਼ਮੁਲੀਅਤ ਕੀਤੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ ਡੀ ਸੀ ਮੈਡਮ ਡਾਕਟਰ ਅਮਨਦੀਪ ਕੌਰ ਨੇ ਫਰੀਡਮ

ਫਾਇਟਰ ਪ੍ਰੀਵਾਰਾ ਦੀਆਂ ਮੁਸਕਲਾਂ ਸੁਣੀਆਂ ਸੁਬਾ ਸਰਪ੍ਰਸਤ ਅਤੇ ਸੁਬਾ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਫਿਰੋਜ਼ਪੁਰ ਜ਼ਿਲੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਬਾ ਪੱਧਰੀ ਸਮਾਗਮ 15 ਅਗਸਤ ਨੂੰ ਝੰਡਾ ਝੁਲਾਉਣਗੇ ਉਨ੍ਹਾਂ ਮੰਗ ਕੀਤੀ ਕਿ ਸੁਬਾ ਕਮੈਟੀ ਦੇ ਆਗੂ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਇੱਕ ਦਿਨ ਪਹਿਲਾਂ 14 ਤਾਰੀਖ ਨੂੰ ਜਾ 15 ਅਗਸਤ ਨੂੰ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਜੀ ਨਾਲ ਮੁਲਾਕਾਤ ਕਰਵਾਵੇ ਤਾਂ ਜੋਂ ਅਸੀਂ ਫਰੀਡਮ ਫਾਇਟਰ ਪਰਿਵਾਰਾ ਦੀਆਂ ਮੁਸਕਲਾਂ ਵਾਰੇ ਦੱਸ ਸਕੀਏ

ਇਸ ਮੌਕੇ ਜੋਨ ਇੰਚਾਰਜ ਰਾਮ ਸਿੰਘ ਮੀਡਾ ਨੇ ਫਰੀਡਮ ਫਾਇਟਰ ਪਰਿਵਾਰਾ ਦੀਆਂ ਆ ਰਹੀਆਂ ਮੁਸਕਲਾਂ ਵਾਰੇ ਏ ਡੀ ਸੀ ਮੈਡਮ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਏ ਡੀ ਸੀ ਮੈਡਮ ਨੇ ਬਹੁਤ ਹੀ ਨਿਮਰਤਾ ਸਹਿਤ ਸਾਰੀਆਂ ਮੰਗਾਂ ਵਿਸਥਾਰ ਨਾਲ ਸੁਣੀਆਂ ਤੇ ਜਲਦੀ ਹੀ ਜ਼ਿਲੇ ਨਾਲ ਸਬੰਧਤ ਮੰਗਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ 15 ਅਗਸਤ ਤੋਂ ਬਾਅਦ ਸਾਰੇ ਮਹਿਕਮੇ ਦੇ ਅਧਿਕਾਰੀਆ ਨੂੰ 21 ਅਗਸਤ ਨੂੰ ਬੁਲਾਕੇ ਦੁਆਰਾ ਮੀਟਿੰਗ ਦਾ ਸੱਦਾ ਦਿੱਤਾ ਤਾਂ ਜੋਂ ਸਬੰਧਤ ਮਹਿਕਮੇ ਦੀਆਂ ਮੁਸਕਲਾਂ ਤੁਰੰਤ ਹੱਲ ਹੋ ਸਕਣ.

ਇਸ ਮੌਕੇ ਸਤਨਾਮ ਸਿੰਘ ਲਹਿਰੀ,ਇਕਵਾਰ ਸਿੰਘ ਸੰਧੂ, ਰਣਜੀਤ ਸਿੰਘ ਸੁਖਦੇਵ ਸਿੰਘ, ਬਲਵਿੰਦਰ ਸਿੰਘ ਮਹਿਲ ਸਿੰਘ, ਗੁਰਨਾਮ ਸਿੰਘ ਲੈਹਰਾ ਪਰਮਜੀਤ ਕੌਰ ਕਮਾਲਕੇ,ਪਿਰਤਪਾਲ ਸਿੰਘ ਭੰਗੂ ਰਾਜਵਿੰਦਰ ਕੌਰ, ਗੁਰਮੀਤ ਸਿੰਘ , ਬਲਵਿੰਦਰ ਸਿੰਘ,ਹਰੀ ਸਿੰਘ ਤੋਂ ਇਲਾਵਾ ਫਿਰੋਜ਼ਪੁਰ ਦੇ ਫਰੀਡਮ ਫਾਇਟਰ ਵਾਰਸ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button