Ferozepur News

ਬਾਹਰਲੀਆਂ ਸਟੇਟਾਂ ਵਿਚ ਸਿੱਖਾਂ ਤੇ ਹੋ ਰਹੀਆਂ ਜਿਆਦਤੀਆਂ ਚਿੰਤਜਨਕ, ਜਥੇਬੰਦੀਆਂ ਤੇ ਕਿਸਾਨ ਯੂਨੀਅਨਾਂ ਵੱਲੋਂ ਫਿਰੋਜ਼ਪੁਰ ਵਿੱਚ ਰੋਸ ਮਾਰਚ, ਡੀ.ਸੀ. ਨੂੰ ਸੌਂਪਿਆ ਮੰਗ ਪੱਤਰ”

ਬਾਹਰਲੀਆਂ ਸਟੇਟਾਂ ਵਿਚ ਸਿੱਖਾਂ ਤੇ ਹੋ ਰਹੀਆਂ ਜਿਆਦਤੀਆਂ ਚਿੰਤਜਨਕ, ਜਥੇਬੰਦੀਆਂ ਤੇ ਕਿਸਾਨ ਯੂਨੀਅਨਾਂ ਵੱਲੋਂ ਫਿਰੋਜ਼ਪੁਰ ਵਿੱਚ ਰੋਸ ਮਾਰਚ, ਡੀ.ਸੀ. ਨੂੰ ਸੌਂਪਿਆ ਮੰਗ ਪੱਤਰ"

ਬਾਹਰਲੀਆਂ ਸਟੇਟਾਂ ਵਿਚ ਸਿੱਖਾਂ ਤੇ ਹੋ ਰਹੀਆਂ ਜਿਆਦਤੀਆਂ ਚਿੰਤਜਨਕ, ਜਥੇਬੰਦੀਆਂ ਤੇ ਕਿਸਾਨ ਯੂਨੀਅਨਾਂ ਵੱਲੋਂ ਫਿਰੋਜ਼ਪੁਰ ਵਿੱਚ ਰੋਸ ਮਾਰਚ, ਡੀ.ਸੀ. ਨੂੰ ਸੌਂਪਿਆ ਮੰਗ ਪੱਤਰ”

ਫਿਰੋਜਪੁਰ ਜੂਨ 2026: ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸਮੂਹ ਸਿੱਖ ਜੰਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋ ਡਿਪਟੀ ਕਮਿਸਨਰ ਫਿਰੋਜਪੁਰ ਨੂੰ ਮੰਗ ਪੱਤਰ ਦਿੱਤਾ ਗਿਆ | ਅੱਜ ਇਸ ਰੋਸ ਮਾਰਚ ਵਿੱਚ ਭਾਰੀ ਇਕੱਠ ਖਾਲਸਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ ਵਿਖੇ ਹੋਇਆ।

ਸਿੱਖ ਸੰਗਤਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਸੀ ਕਿ ਜਦੋ ਸਿੰਘ ਆਪਣੇ ਧਾਰਮਿਕ ਤੀਰਥਾਂ ਦੇ ਦਰਸ਼ਨ ਕਰਨ ਲਈ ਉਤਰਾਖੰਡ, ਹਿਮਾਚਲ, ਨਾਂਦੇੜ ਸਾਹਿਬ ਜਾਂਦੇ ਹਨ ਤਾਂ ਸਿਖਾਂ ਦਾ ਧਾਰਮਿਕ ਚਿੰਨ੍ਹ ਕਿਰਪਾਨ,ਕੜਾ, ਨਿਸ਼ਾਨ ਸਾਹਿਬ, ਦਸਤਾਰ ਦੀ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੀ ਜਾਂਦੀ ਹੈ। ਸਿੱਖ ਨੌਜਵਾਨਾਂ ਨਾਲ਼ ਕੁੱਟ ਮਾਰ ਕੀਤੀ ਜਾਂਦੀ ਹੈ, ਜਿਸ ਨੂੰ ਸਿੱਖ ਕਦੀਂ ਵੀ ਬਰਦਾਸ਼ਤ ਨਹੀਂ ਕਰਨਗੇ, ਸਿਖਾਂ ਦੇ ਇਹ ਧਾਰਮਿਕ ਚਿੰਨ੍ਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਬਖ਼ਸ਼ੇ ਸਨ, ਸਾਡੇ ਸਿਵਧਾਨ ਵਿੱਚ ਵੀ ਸਿੱਖਾਂ ਨੂੰ ਵੱਡੀ ਕਿਰਪਾਨ ਰੱਖਣ ਦੀ ਇਜਾਜ਼ਤ ਮਿਲੀ ਹੋਈ ਹੈ। ਇਸੇ ਕਿਰਪਾਨ ਨਾਲ਼ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 80ਪ੍ਰਤੀਸਤ ਕੁਰਬਾਨੀਆਂ ਦਿੱਤੀਆਂ ਹਨ।ਅਤੇ ਇਸ ਕਿਰਪਾਨ ਨਾਲ ਮੁਗਲਾਂ ਤੋ ਇਹਨਾਂ ਦੀਆਂ ਲੜਕੀਆਂ ਮੁਗਲਾਂ ਤੋ ਸਿੱਖ ਛੁਡਾ ਕੀ ਲਿਆਏ ਸੀ |ਸਿੱਖਾਂ ਨਾਲ ਹੋ ਰਹੇਂ ਜ਼ੁਲਮ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅੱਜ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਨੇ ਫਿਰੋਜ਼ਪੁਰ ਵਿਖੇ ਰੋਸ਼ ਮਾਰਚ ਕੱਢ ਕੇ ਪ੍ਰਦਰਸਨ ਕੀਤਾ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਹੀਂ ਉਤਰਾਖੰਡ, ਹਿਮਾਚਲ ਪ੍ਰਦੇਸ਼ ਆਦਿਕ ਦੇ ਮੁੱਖ ਮੰਤਰੀਆਂ ਨੂੰ ਸਿਖਾਂ ਨਾਲ ਹੋ ਰਹੀਆਂ ਜਿਆਦਤੀਆਂ ਨੂੰ ਰੋਕਣ ਲਈ ਸੁਨੇਹਾ ਭੇਜਿਆ। ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸਮੂਹ ਜਥੇਬੰਦੀਆਂ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਕਿ ਪੰਥ, ਪੰਜਾਬ ਅਤੇ ਕਿਸਾਨ ਹਿੱਤਾਂ ਰਾਖੀ ਲਈ ਸਾਂਝੇ ਤੌਰ ਤੇ ਪ੍ਰੋਗਰਾਮਾ ਕੀਤੇ ਜਾਣ ਗੇ ।

ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਆਗੂ ਹਰਜਿੰਦਰ ਸਿੰਘ ਅਕਾਲੀ ਦਲ ਵਾਰਿਸ ਪੰਜਾਬ, ਗੁਰਚਰਨ ਸਿੰਘ ਭੁੱਲਰ ਅਕਾਲੀ ਦਲ ਅੰਮ੍ਰਿਤਸਰ, ਡਾਕਟਰ ਮੁਖਤਿਆਰ ਸਿੰਘ ਭੁੱਲਰ, ਅਕਾਲੀ ਦਲ ਪੁਨਰ ਸੁਰਜੀਤ, ਭਾਈ ਬਲਕਾਰ ਸਿੰਘ ਆਗੂ ਪੰਜ ਪਿਆਰੇ, ਦਵਿੰਦਰ ਸਿੰਘ ਸੇਖੋਂ ਅਤੇ ਮਾਨ ਸਿੰਘ ਕਿਲੀ ਮਿਸਾਲ ਸਤਿਲੁਜ, ਕੁਲਵੰਤ ਸਿੰਘ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ, ਹਿਮੰਤ ਸਿੰਘ ਏਕ ਨੂਰ ਖਾਲਸਾ ਫੌਜ, ਜਸਪਾਲ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਬਾਬਾ ਬੋਹੜ ਸਿੰਘ ਤੂਤ, ਸੁਬੇਦਾਰ ਚਰਨ ਸਿੰਘ ਕੀਰਤੀ ਚੱਕਰ, ਜਸਬੀਰ ਸਿੰਘ ਭੁੱਲਰ, ਡਾ ਮੋਹਨ ਸਿੰਘ ਲਾਲਕਾ, ਗੁਰਦੀਪ ਸਿੰਘ, ਕੁਲਵੰਤ ਸਿੰਘ,ਗਿਆਨ ਸਿੰਘ ਮੰਡ, ਬਾਬਾ ਸਤਿਨਾਮ ਸਿੰਘ ਵੱਲੀਆ ਇੰਟਰਨੈਸ਼ਨਲ ਪੰਥਕ ਦਲ, ਸਰਦਾਰ ਅਵਤਾਰ ਸਿੰਘ ਮਹਿਮਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਖੋਸਾ ਪ੍ਰਮਜੀਤ ਸਿੰਘ ਬਜੀਦਪੁਰ,ਕਿਸਾਨ ਬਚਾਓ ਮੋਰਚਾ ਗੋਮਾ ਸਿੰਘ,ਕਰਨੈਲ ਸਿੰਘ ਭਾਵੜਾ, ਹਰਦੇਵ ਸਿੰਘ ਹਾਮਦ, ਕੁਲਵੰਤ ਸਿੰਘ ਸੈਦੋਕੇ ਰੁਹੇਲਾ, ਬਲਜਿੰਦਰ ਸਿੰਘ ਮੈਨੇਜਰ, ਬੂਟਾ ਸਿੰਘ ਕਰੀ ਕਲਾਂ, ਲਖਵਿੰਦਰ ਸਿੰਘ ਸੁਪਰ, ਪਰਗਟ ਸਿੰਘ ਵਾਹਕੇ, ਸੁੱਚਾ ਸਿੰਘ.ਆਦਿ ਸੰਗਤਾਂ ਸਮੇਤ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button