Ferozepur News

ਬੀਐੱਸਐੱਨਐੱਲ ਵੱਲੋਂ ਰੁਜ਼ਗਾਰ ਦੇ ਨਵੇਂ ਮੌਕੇ -ਡੀਐੱਸਏ ਬਣ ਕੇ ਕਮਿਸ਼ਨ ਕਮਾਉਣ ਦਾ ਸੁਨਹਿਰੀ ਮੌਕਾ

-ਪੇਂਡੂ ਖੇਤਰਾਂ ਵਿੱਚ ਬ੍ਰਾਡਬੈਂਡ ਕਨੈਕਟੀਵਿਟੀ ਮਜ਼ਬੂਤ, ਮੁਫ਼ਤ ਓਟੀਟੀ ਅਤੇ ਲਾਈਵ ਟੀਵੀ ਚੈਨਲਾਂ ਦਾ ਮਿਲੇਗਾ ਲਾਭ

ਬੀਐੱਸਐੱਨਐੱਲ ਵੱਲੋਂ ਰੁਜ਼ਗਾਰ ਦੇ ਨਵੇਂ ਮੌਕੇ
-ਡੀਐੱਸਏ ਬਣ ਕੇ ਕਮਿਸ਼ਨ ਕਮਾਉਣ ਦਾ ਸੁਨਹਿਰੀ ਮੌਕਾ
-ਪੇਂਡੂ ਖੇਤਰਾਂ ਵਿੱਚ ਬ੍ਰਾਡਬੈਂਡ ਕਨੈਕਟੀਵਿਟੀ ਮਜ਼ਬੂਤ, ਮੁਫ਼ਤ ਓਟੀਟੀ ਅਤੇ ਲਾਈਵ ਟੀਵੀ ਚੈਨਲਾਂ ਦਾ ਮਿਲੇਗਾ ਲਾਭ

ਫਿਰੋਜ਼ਪੁਰ 16 ਜੂਨ, 2026:  ਭਾਰਤ ਸੰਚਾਰ ਨਿਗਮ ਲਿਮਟਿਡ ਫਿਰੋਜ਼ਪੁਰ ਵੱਲੋਂ ਸਥਾਨਕ ਦੁਕਾਨਦਾਰਾਂ, ਮੋਬਾਈਲ ਰਿਟੇਲਰਾਂ, ਸੀਐੱਸਸੀ ਆਪਰੇਟਰਾਂ ਅਤੇ ਨੌਜਵਾਨ ਉੱਦਮੀਆਂ ਨੂੰ ਆਪਣੇ ਰਿਟੇਲ ਨੈੱਟਵਰਕ ਨਾਲ ‘ਡਾਇਰੈਕਟ ਸੇਲਿੰਗ ਏਜੰਟ’ ਵਜੋਂ ਜੋੜਨ ਲਈ ਇਕ ਵਿਸ਼ੇਸ਼ ਨਾਮਾਂਕਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬ ਵਿਚ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਬੀਐੱਸਐੱਨਐੱਲ ਦੇ ਨੈੱਟਵਰਕ ਦਾ ਹੇਠਲੇ ਪੱਧਰ ਤੱਕ ਵਿਸਥਾਰ ਕਰਨਾ ਹੈ।

ਬੀਐੱਸਐੱਨਐੱਲ ਦੇ ਏਜੀਐੱਮ (ਐੱਮਆਈਐੱਸ/ਲੀਗਲ) ਗੁਰਪ੍ਰੀਤ ਸਿੰਘ ਪਲਾਹਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਕੰਪਨੀ ਦੇ ਸਵਦੇਸ਼ੀ 4 ਜੀ ਨੈੱਟਵਰਕ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦਰਮਿਆਨ ਇਹ ਮੁਹਿੰਮ ਲੋਕਾਂ ਲਈ ਕਮਾਈ ਦਾ ਇਕ ਵਧੀਆ ਜ਼ਰੀਆ ਬਣੇਗੀ। ਨਵੇਂ ਜੁੜਨ ਵਾਲੇ ਡੀਐੱਸਏ ਬੀਐੱਸਐੱਨਐੱਲ ਦੇ ਸਿਮ ਕਾਰਡ ਵੇਚ ਕੇ, ਮੋਬਾਇਲ ਨੰਬਰ ਪੋਰਟੇਬਿਲਿਟੀ ਦੀ ਸਹੂਲਤ ਪ੍ਰਦਾਨ ਕਰਕੇ ਅਤੇ ਪ੍ਰੀਪੇਡ ਰੀਚਾਰਜ ਰਾਹੀਂ ਆਕਰਸ਼ਕ ਕਮਿਸ਼ਨ ਕਮਾ ਸਕਦੇ ਹਨ।

ਇਸ ਸਕੀਮ ਵਿਚ ਹਿੱਸਾ ਲੈਣ ਦੇ ਇੱਛੁਕ ਬਿਨੈਕਾਰ ਆਪਣੇ ਨਜ਼ਦੀਕੀ ਬੀਐੱਸਐੱਨਐੱਲ ਦਫ਼ਤਰ ਜਾਂ ਗਾਹਕ ਸੇਵਾ ਕੇਂਦਰ (ਸੀਐੱਸਸੀ) ਵਿਖੇ ਜਾ ਕੇ ਆਪਣਾ ਨਾਮਾਂਕਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਬੀਐੱਸਐੱਨਐੱਲ ਵੱਲੋਂ ‘ਭਾਰਤਨੈੱਟ’ ਪ੍ਰੋਜੈਕਟ ਰਾਹੀਂ ਪੇਂਡੂ ਖੇਤਰਾਂ ਵਿਚ ਹਾਈ-ਸਪੀਡ ਇੰਟਰਨੈੱਟ ਯਾਨੀ ਬ੍ਰਾਡਬੈਂਡ ਕਨੈਕਟੀਵਿਟੀ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਰਿਹਾ ਹੈ।

ਪੇਂਡੂ ਖੇਤਰਾਂ ਦੇ ਲੋਕਾਂ ਦੀ ਸਹੂਲਤ ਲਈ ਐੱਫਟੀਟੀਐੱਚ (ਫਾਈਬਰ ਟੂ ਦਿ ਹੋਮ) ਕਨੈਕਸ਼ਨ ਬੁੱਕ ਕਰਨ ਵਾਸਤੇ ਇਕ ਵਿਸ਼ੇਸ਼ ਅਤੇ ਸਮਰਪਿਤ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤਨੈੱਟ ਦੇ ਗਾਹਕਾਂ ਨੂੰ ‘ਡਬਲਯੂਏਵੀਈਐੱਸ’ ਪਲੇਟਫਾਰਮ ਦੀ ਸਮੱਗਰੀ ਅਤੇ 400 ਤੋਂ ਵੱਧ ਲਾਈਵ ਟੀਵੀ ਚੈਨਲਾਂ ਦੀ ਮੁਫ਼ਤ ਪਹੁੰਚ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਕਈ ਨਵੇਂ ਅਤੇ ਆਕਰਸ਼ਕ ਐਡ-ਆਨ (ਓਟੀਟੀ) ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਸੀਮਤ ਸਮੇਂ ਲਈ ਬੰਦ ਹੋ ਚੁੱਕੇ ਪੁਰਾਣੇ ਬੀਐੱਸਐੱਨਐੱਲ ਨੰਬਰਾਂ (ਬੀਐੱਨਯੂ) ਨੂੰ ਦੁਬਾਰਾ ਚਾਲੂ ਕਰਨ ਲਈ ਇਕ ਬੇਹੱਦ ਆਕਰਸ਼ਕ ‘ਘਰ ਵਾਪਸੀ ਯੋਜਨਾ’ ਵੀ ਉਪਲਬੱਧ ਕਰਵਾਈ ਗਈ ਹੈ। ਬੀਐੱਸਐੱਨਐੱਲ ਪੰਜਾਬ ਵਿਚ ਸਥਾਨਕ ਪੱਧਰ ’ਤੇ ਕਾਰੋਬਾਰ ਵਧਾਉਣ ਅਤੇ ਡਿਜੀਟਲ ਕਨੈਕਟੀਵਿਟੀ ਨੂੰ ਘਰ-ਘਰ ਪਹੁੰਚਾਉਣ ਲਈ ‘ਭਾਰਤਨੈੱਟ ਉੱਦਮੀਆਂ’ ਦੇ ਨਾਮਾਂਕਨ ਨੂੰ ਵੀ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ ਤਾਂ ਜੋ ਪੇਂਡੂ ਅਰਥਚਾਰੇ ਨੂੰ ਹੁਲਾਰਾ ਮਿਲ ਸਕੇ।

Related Articles

Leave a Reply

Your email address will not be published. Required fields are marked *

Back to top button