Ferozepur News

ਪੰਜਾਬ ਵਿੱਚ ਲੋਕਤੰਤਰ ਖਤਮ ਹੋ ਚੁੱਕਾ : ਗੁਰਚਰਨ ਸਿੰਘ ਭੁੱਲਰ

ਪੰਜਾਬ ਵਿੱਚ ਲੋਕਤੰਤਰ ਖਤਮ ਹੋ ਚੁੱਕਾ : ਗੁਰਚਰਨ ਸਿੰਘ ਭੁੱਲਰਪੰਜਾਬ ਵਿੱਚ ਲੋਕਤੰਤਰ ਖਤਮ ਹੋ ਚੁੱਕਾ: ਗੁਰਚਰਨ ਸਿੰਘ ਭੁੱਲਰ

ਫਿਰੋਜ਼ਪੁਰ, ਮਈ 2026 : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਅਤੇ ਪੀਏਸੀ ਮੈਂਬਰ ਗੁਰਚਰਨ ਸਿੰਘ ਭੁੱਲਰ ਦੇ ਘਰ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ “ਗੈਂਗਸਟਰ ਕਲਚਰ” ਵਿੱਚ ਤਬਦੀਲ ਹੋ ਚੁੱਕੀ ਹੈ ਅਤੇ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਹਾਸਲ ਕਰਨ ਲਈ ਰਾਜਨੀਤਿਕ ਪਾਰਟੀਆਂ ਆਪਣੇ ਹੀ ਵਰਕਰਾਂ ਨੂੰ ਆਪਸੀ ਟਕਰਾਅ ਵੱਲ ਧੱਕ ਰਹੀਆਂ ਹਨ, ਜਦਕਿ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਆਪਸੀ ਸਹਿਮਤੀ ਅਤੇ ਭਾਈਚਾਰੇ ਨਾਲ ਹੁੰਦੀਆਂ ਸਨ ਅਤੇ ਇੱਜ਼ਤਦਾਰ ਲੋਕਾਂ ਨੂੰ ਪਿੰਡ ਦੀ ਸੇਵਾ ਦਾ ਮੌਕਾ ਮਿਲਦਾ ਸੀ, ਪਰ ਹੁਣ ਪਿੰਡਾਂ ਦੀ ਪਰਿਵਾਰਕ ਸਾਂਝ ਅਤੇ ਭਾਈਚਾਰਾ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਚੋਣ ਪ੍ਰਕਿਰਿਆ ਵਿੱਚ ਧੱਕੇਸ਼ਾਹੀ, ਬੂਥ ਕੈਪਚਰਿੰਗ ਅਤੇ ਕਾਗਜ਼ ਰੱਦ ਕਰਨ ਵਰਗੀਆਂ ਕਾਰਵਾਈਆਂ ਆਮ ਹੋ ਚੁੱਕੀਆਂ ਹਨ।

ਭੁੱਲਰ ਨੇ ਕਿਹਾ ਕਿ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਸਮੇਤ ਪਿਛਲੇ ਲੰਮੇ ਸਮੇਂ ਤੋਂ ਸੱਤਾ ਵਿੱਚ ਰਹੀਆਂ ਪਾਰਟੀਆਂ ਨੇ ਲੋਕਾਂ ਦਾ ਜੀਵਨ ਮੁਸ਼ਕਿਲ ਬਣਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਸਿਆਸੀ ਆਗੂਆਂ ਦੀ ਸਿਫ਼ਾਰਸ਼ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਕਈ ਅਧਿਕਾਰੀ ਸੰਵਿਧਾਨਕ ਜ਼ਿੰਮੇਵਾਰੀਆਂ ਦੀ ਬਜਾਏ ਸਿਆਸੀ ਆਗੂਆਂ ਦੀ ਸੇਵਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਗੁੰਡਾਗਰਦੀ ਦਾ “ਨੰਗਾ ਨਾਚ” ਹੋ ਰਿਹਾ ਹੈ ਅਤੇ ਇਨਸਾਫ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਕਾਰਨ ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਪਰ ਸਰਕਾਰ ਸਿਰਫ਼ ਇਸ਼ਤਿਹਾਰਾਂ ਰਾਹੀਂ “ਨਸ਼ਾ ਮੁਕਤ ਪੰਜਾਬ” ਦਾ ਦਾਅਵਾ ਕਰ ਰਹੀ ਹੈ।

ਮੀਟਿੰਗ ਦੌਰਾਨ ਤੇਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ ਪੰਜਾਬ, ਜਸਵੰਤ ਸਿੰਘ ਮੀਡੀਆ ਇੰਚਾਰਜ, ਸੁਖਦੇਵ ਸਿੰਘ ਵੇਹੜੀ, ਮੇਹਰ ਸਿੰਘ ਸਰਕਲ ਪ੍ਰਧਾਨ ਮਮਦੋਟ, ਜਗਜੀਤ ਸਿੰਘ ਛੂਛਕ ਅਤੇ ਸੁਖਚੈਨ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਪੰਜਾਬ ਦੇ ਹਾਲਾਤਾਂ ‘ਤੇ ਚਿੰਤਾ ਪ੍ਰਗਟ ਕੀਤੀ।

Related Articles

Leave a Reply

Your email address will not be published. Required fields are marked *

Back to top button