Ferozepur News

ਪੀ. ਏ. ਯੂ.-ਕੇ. ਵੀ. ਕੇ. ਵੱਲੋਂ  ਮੋਟੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਧਾਊ ਉਤਪਾਦਾਂ ਬਾਰੇ ਸਿਖਲਾਈ ਕੈਂਪ ਆਯੋਜਿਤ

ਪੀ. ਏ. ਯੂ.-ਕੇ. ਵੀ. ਕੇ. ਵੱਲੋਂ  ਮੋਟੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਧਾਊ ਉਤਪਾਦਾਂ ਬਾਰੇ ਸਿਖਲਾਈ ਕੈਂਪ ਆਯੋਜਿਤ

ਪੀ. ਏ. ਯੂ.-ਕੇ. ਵੀ. ਕੇ. ਵੱਲੋਂ  ਮੋਟੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਧਾਊ ਉਤਪਾਦਾਂ ਬਾਰੇ ਸਿਖਲਾਈ ਕੈਂਪ ਆਯੋਜਿਤ

ਫ਼ਿਰੋਜ਼ਪੁਰ, 22 ਮਈ, 2026:

ਪੇਂਡੂ ਮਹਿਲਾਵਾਂ ਨੂੰ ਮੋਟੇ ਅਨਾਜਾਂ ਦੀ ਮਹੱਤਤਾ, ਪ੍ਰੋਸੈਸਿੰਗ ਅਤੇ ਮੁੱਲ ਵਧਾਊ ਉਤਪਾਦਾਂ ਬਾਰੇ ਜਾਗਰੂਕ ਕਰਨ ਲਈ ਪੀ ਏ ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਕੱਬਰਵੱਛਾ ਵਿਖੇ ਸਿਖਲਾਈ ਕੈਂਪ ਲਗਾਇਆ ਗਿਆ।

ਇਸ ਮੌਕੇ ਡਾ. ਗੁਰਮੇਲ ਸਿੰਘ ਸੰਧੂ ਡਿਪਟੀ ਡਾਇਰੈਕਟਰ, ਕੇ.ਵੀ.ਕੇ. ਨੇ ਕਿਹਾ ਕਿ ਸਾਡੇ ਪੁਰਖਿਆਂ ਵੱਲੋਂ ਵਰਤੇ ਜਾਂਦੇ ਮੋਟੇ ਅਨਾਜ ਅੱਜ ਦੇ ਸਮੇਂ ਵਿੱਚ ਦੁਬਾਰਾ ਪ੍ਰਸਿੱਧ ਹੋ ਰਹੇ ਹਨ ਕਿਉਂਕਿ ਇਹ ਸਿਹਤ ਲਈ ਬਹੁਤ ਲਾਭਕਾਰੀ ਹਨ। ਉਨ੍ਹਾਂ ਦੱਸਿਆ ਕਿ ਰਾਗੀ, ਜਵਾਰ, ਕੁਟਕੀ ਅਤੇ ਹੋਰ ਮੋਟੇ ਅਨਾਜ ਗਰਮੀ ਦੇ ਮੌਸਮ ਵਿੱਚ ਸਰੀਰ ਨੂੰ ਠੰਡਕ ਅਤੇ ਤਾਕਤ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ ਵਿੱਚ ਵੀ ਮਦਦਗਾਰ ਹੁੰਦੇ ਹਨ। ਉਨ੍ਹਾਂ ਨੇ ਪੁਰਾਣੀਆਂ ਭੋਜਨ ਸੰਭਾਲ ਤਕਨੀਕਾਂ ਅਤੇ ਰਵਾਇਤੀ ਖਾਣ-ਪੀਣ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ।

ਡਾ. ਦਿਵਿਆ ਜੈਨ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਮੋਟੇ ਅਨਾਜਾਂ ਤੋਂ ਬਣਾਏ ਜਾਣ ਵਾਲੇ ਵੱਖ-ਵੱਖ ਪੌਸ਼ਟਿਕ ਪਕਵਾਨਾਂ ਬਾਰੇ ਵਿਹਾਰਕ ਸਿਖਲਾਈ ਦਿੱਤੀ। ਉਨ੍ਹਾਂ ਨੇ ਰਾਗੀ ਲੱਡੂ, ਜਵਾਰ ਚੀਲਾ, ਬਾਜਰੇ ਦੀ ਖੀਰ, ਕੁਟਕੀ ਉਪਮਾ ਅਤੇ ਹੋਰ ਸਿਹਤ ਲਈ ਲਾਹੇਵੰਦ ਪਕਵਾਨ ਬਣਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੋਟੇ ਅਨਾਜਾਂ ਦੀ ਵਰਤੋਂ ਨਾਲ ਘਰੇਲੂ ਖੁਰਾਕ ਨੂੰ ਹੋਰ ਪੌਸ਼ਟਿਕ ਅਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੇ.ਵੀ.ਕੇ., ਫ਼ਿਰੋਜ਼ਪੁਰ ਵੱਲੋਂ ਪੇਂਡੂ ਮਹਿਲਾਵਾਂ ਲਈ ਵੱਖ-ਵੱਖ ਸਿੱਖਲਾਈ ਕੋਰਸ ਚਲਾਏ ਜਾਂਦੇ ਹਨ ਤਾਂ ਜੋ ਮਹਿਲਾਵਾਂ ਨੂੰ ਆਤਮਨਿਰਭਰ ਬਣਾਇਆ ਜਾ ਸਕੇ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਉਨ੍ਹਾਂ ਨੇ ਮਹਿਲਾਵਾਂ ਨੂੰ ਸਵੈ ਸਹਾਇਤਾ ਸਮੂਹ (ਸੈਲਫ਼ ਹੈਲਪ ਗਰੁੱਪ) ਬਣਾਕੇ ਛੋਟੇ ਪੱਧਰ ’ਤੇ ਘਰੇਲੂ ਉੱਦਮ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ।

ਕੈਂਪ ਦੌਰਾਨ ਡਾ. ਬੀ.ਐਸ ਸੇਖੋਂ ਨੇ ਸਾਉਣੀ ਦੀਆਂ ਫਸਲਾਂ, ਫਲਾਂ ਅਤੇ ਸਬਜ਼ੀਆਂ ਵਿੱਚ ਸੁਚੱਜੇ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਮਹਿਲਾਵਾਂ ਨੇ ਮੋਟੇ ਅਨਾਜਾਂ ਸਬੰਧੀ ਦਿੱਤੀ ਜਾਣਕਾਰੀ ਵਿੱਚ ਵੱਡੀ ਦਿਲਚਸਪੀ ਦਿਖਾਈ।

Related Articles

Leave a Reply

Your email address will not be published. Required fields are marked *

Back to top button