ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਇੰਜ ਅਤੇ ਇਲੈਕਟ੍ਰੀਕਲ ਇੰਜ ਵਲੋਂ ਸੰਯੁਕਤ ਤਕਨੀਕੀ ਵਰਕਸ਼ਾਪ ਸਫਲਤਾਪੂਰਵਕ ਸੰਪੰਨ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਇੰਜ ਅਤੇ ਇਲੈਕਟ੍ਰੀਕਲ ਇੰਜ ਵਲੋਂ ਸੰਯੁਕਤ ਤਕਨੀਕੀ ਵਰਕਸ਼ਾਪ ਸਫਲਤਾਪੂਰਵਕ ਸੰਪੰਨ
ਫ਼ਿਰੋਜ਼ਪੁਰ, 16-4-2026: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗਾਂ ਵੱਲੋਂ ਸਾਂਝੇ ਤੌਰ ‘ਤੇ “ਸਰਕਟ ਡਿਜ਼ਾਈਨ, ਸਿਮੂਲੇਸ਼ਨ ਅਤੇ ਟੈਸਟਿੰਗ ਯੂਜ਼ਿੰਗ ਫ੍ਰੀ ਸਿਮੂਲੇਸ਼ਨ ਸਾਫਟਵੇਅਰ” ਵਿਸ਼ੇ ‘ਤੇ ਇੱਕ ਰੋਜ਼ਾ ਇੰਟਰਐਕਟਿਵ ਲਰਨਿੰਗ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਮਾਨਯੋਗ ਵਾਈਸ-ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਹ ਪ੍ਰੋਗਰਾਮ ਅੰਤਰ-ਵਿਭਾਗੀ ਅਕਾਦਮਿਕ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ।
ਪ੍ਰੋਗਰਾਮ ਦੀ ਸ਼ੁਰੂਆਤ ਕੋ-ਕੋਆਰਡੀਨੇਟਰ ਸ਼੍ਰੀਮਤੀ ਨਵਦੀਪ ਕੌਰ ਝੱਜ (ਸਹਾਇਕ ਪ੍ਰੋਫੈਸਰ, ) ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੁੱਖ ਬੁਲਾਰੇ ਡਾ. ਬਲਵਿੰਦਰ ਸਿੰਘ ਧਾਲੀਵਾਲ ( ਨਿੱਤਰ , ਚੰਡੀਗੜ੍ਹ) ਦੀ ਜਾਣ-ਪਛਾਣ ਕਰਵਾਈ। ਰਜਿਸਟਰਾਰ ਡਾ. ਰਾਜੀਵ ਅਰੋੜਾ ਅਤੇ ਡਾ. ਵਿਕਰਮ ਮੁਤਨੇਜਾ (ਵਿਭਾਗ ਮੁਖੀ,) ਨੇ ਮੁੱਖ ਬੁਲਾਰੇ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ। ਉਨ੍ਹਾਂ ਨੇ ਡਾ. ਧਾਲੀਵਾਲ ਦਾ ਕੈਂਪਸ ਪਹੁੰਚਣ ਅਤੇ ਵਿਦਿਆਰਥੀਆਂ ਤੇ ਫੈਕਲਟੀ ਨਾਲ ਆਪਣਾ ਵਿਸ਼ਾਲ ਤਜ਼ਰਬਾ ਸਾਂਝਾ ਕਰਨ ਲਈ ਧੰਨਵਾਦ ਕੀਤਾ।
ਉਦਘਾਟਨੀ ਸੈਸ਼ਨ ਦੌਰਾਨ ਰਜਿਸਟਰਾਰ ਡਾ. ਰਾਜੀਵ ਅਰੋੜਾ ਅਤੇ ਵਿਭਾਗੀ ਮੁਖੀ ਡਾ. ਵਿਕਰਮ ਮੁਤਨੇਜਾ ਵਿਦਿਆਰਥੀਆਂ ਦੇ ਰੂਬਰੂ ਹੋਏ । ਓਹਨਾ ਬਹੁ-ਪੱਖੀ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਸਾਧਨਾਂ ਦੀ ਵਰਤੋਂ ਕਰਦਿਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲੀ ਮਾਨਸਿਕਤਾ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਵਰਕਸ਼ਾਪ ਦੌਰਾਨ ਡਾ. ਬਲਵਿੰਦਰ ਸਿੰਘ ਧਾਲੀਵਾਲ ਨੇ ਸਰਕਟ ਡਿਜ਼ਾਈਨ ਦੇ ਬੁਨਿਆਦੀ ਸਿਧਾਂਤ, ਮੁਫਤ ਸਿਮੂਲੇਸ਼ਨ ਸਾਫਟਵੇਅਰਾਂ ਦੀ ਜਾਣਕਾਰੀ, ਟੈਸਟਿੰਗ ਅਤੇ ਡੀਬਗਿੰਗ ਤਕਨੀਕਾਂ ਅਤੇ ਅਸਲ-ਦੁਨੀਆ ਵਿੱਚ ਇਨ੍ਹਾਂ ਦੀ ਵਰਤੋਂ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ। ਦਿਨ ਦਾ ਮੁੱਖ ਆਕਰਸ਼ਣ “ਹੈਂਡਜ਼-ਆਨ ਪ੍ਰੈਕਟੀਕਲ ਸੈਸ਼ਨ” ਰਿਹਾ, ਜਿੱਥੇ ਵਿਦਿਆਰਥੀਆਂ ਨੇ ਓਪਨ-ਸੋਰਸ ਪਲੇਟਫਾਰਮਾਂ ‘ਤੇ ਖੁਦ ਸਰਕਟ ਡਿਜ਼ਾਈਨ ਕਰਨ ਅਤੇ ਟੈਸਟ ਕਰਨ ਦਾ ਤਜ਼ਰਬਾ ਹਾਸਲ ਕੀਤਾ।
ਵਰਕਸ਼ਾਪ ਦੇ ਅੰਤ ਵਿੱਚ ਡਾ. ਬਲਵਿੰਦਰ ਸਿੰਘ ਧਾਲੀਵਾਲ ਨੂੰ ਯੂਨੀਵਰਸਿਟੀ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰਜਿਸਟਰਾਰ ਡਾ. ਰਾਜੀਵ ਅਰੋੜਾ, ਕਨਵੀਨਰ ਡਾ. ਵਿਕਰਮ ਮੁਤਨੇਜਾ, ਕੋਆਰਡੀਨੇਟਰ ਡਾ. ਜਸਵਿੰਦਰ ਕੌਰ, ਕੋ-ਕੋਆਰਡੀਨੇਟਰ ਸ਼੍ਰੀਮਤੀ ਨਵਦੀਪ ਕੌਰ ਝੱਜ, ਸ਼੍ਰੀਮਤੀ ਮਨਿੰਦਰ ਕੌਰ ਅਤੇ ਡਾ. ਰਜਨੀ , ਸ਼੍ਰੀਮਤੀ ਨਵਨੀਤ ਕੌਰ, ਸ਼੍ਰੀ ਇੰਦਰਜੀਤ ਸਿੰਘ ਗਿੱਲ, ਸ਼੍ਰੀ ਚਕਸ਼ੂ ਗੋਇਲ, ਸ਼੍ਰੀ ਰਵੀ ਕਾਂਤ ਗਰੋਵਰ ਤੋ ਇਲਾਵਾ ਭਾਰੀ ਗਿਣਤੀ ਵਿੱਚ ਵਿਦਿਆਰਥੀ ਫੈਕਲਟੀ ਅਤੇ ਸਟਾਫ ਮੈਂਬਰ ਵੀ ਹਾਜ਼ਰ ਰਹੇ ।
ਕੈਂਪਸ ਪੀ ਆਰ ਓ ਯਸ਼ਪਾਲ ਨੇ ਦਸਿਆ ਕਿ ਮੰਚ ਸੰਚਾਲਨ ਸ਼੍ਰੀਮਤੀ ਨਵਦੀਪ ਕੌਰ ਝੱਜ ਵੱਲੋਂ ਬਾਖੂਬੀ ਕੀਤਾ ਗਿਆ। ਅੰਤ ਵਿੱਚ ਡਾ. ਵਿਕਰਮ ਮੁਤਨੇਜਾ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਡਾ. ਧਾਲੀਵਾਲ ਦਾ ਆਪਣੇ ਰੁੱਝੇ ਹੋਏ ਸ਼ਡਿਊਲ ਵਿੱਚੋਂ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਤਕਨੀਕੀ ਸਿਖਲਾਈ ਦੇਣ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਇਸ ਸਾਂਝੇ ਉਪਰਾਲੇ ਨੂੰ ਸਫਲ ਬਣਾਉਣ ਲਈ ਸਾਰੀਆਂ ਸ਼ਖਸੀਅਤਾਂ ਅਤੇ ਭਾਗੀਦਾਰਾਂ ਦਾ ਵੀ ਧੰਨਵਾਦ ਕੀਤਾ।






