Ferozepur News

ਟ੍ਰੇਨ ਵਿੱਚ ਭੁੱਲਿਆ ਕੀਮਤੀ ਬੈਗ GRP ਫਿਰੋਜ਼ਪੁਰ ਨੇ ਮਾਲਕ ਤੱਕ ਸਹੀ ਸਲਾਮਤ ਪਹੁੰਚਾਇਆ

ਟ੍ਰੇਨ ਵਿੱਚ ਭੁੱਲਿਆ ਕੀਮਤੀ ਬੈਗ GRP ਫਿਰੋਜ਼ਪੁਰ ਨੇ ਮਾਲਕ ਤੱਕ ਸਹੀ ਸਲਾਮਤ ਪਹੁੰਚਾਇਆ

ਟ੍ਰੇਨ ਵਿੱਚ ਭੁੱਲਿਆ ਕੀਮਤੀ ਬੈਗ GRP ਫਿਰੋਜ਼ਪੁਰ ਨੇ ਮਾਲਕ ਤੱਕ ਸਹੀ ਸਲਾਮਤ ਪਹੁੰਚਾਇਆ

ਫਿਰੋਜ਼ਪੁਰ: 12-4-2026:  ਮਾਣਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਰੇਲਵੇ ਪੰਜਾਬ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਉੱਪ ਕਪਤਾਨ ਪੁਲਿਸ ਜੀ.ਆਰ.ਪੀ. ਜ਼ੋਨਲ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਥਾਣਾ ਰੇਲਵੇ ਪੁਲਿਸ ਫਿਰੋਜ਼ਪੁਰ ਦੀ ਟੀਮ ਵੱਲੋਂ ਮੁਸਾਫ਼ਰਾਂ ਦੀ ਸੁਰੱਖਿਆ ਅਤੇ ਸੇਵਾ ਦੀ ਇੱਕ ਸ਼ਾਨਦਾਰ ਮਿਸਾਲ ਪੇਸ਼ ਕੀਤੀ ਗਈ ਹੈ।

ਪੁਲਿਸ ਵੱਲੋਂ ਰੁਟੀਨ ਚੈਕਿੰਗ ਦੌਰਾਨ ਇੱਕ ਕੀਮਤੀ ਬੈਗ ਬਰਾਮਦ ਕਰਕੇ ਉਸ ਦੇ ਅਸਲ ਮਾਲਕ ਤੱਕ ਸਹੀ ਸਲਾਮਤ ਪਹੁੰਚਾਇਆ ਗਿਆ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਸੱਤਿਆ ਪ੍ਰਕਾਸ਼ ਵਰਮਾ ਆਪਣੀ ਪਤਨੀ ਸ਼ੀਲਮ ਨਾਲ ਟ੍ਰੇਨ ਨੰਬਰ 13307 (ਧੰਨਬਾਦ) ਵਿੱਚ ਸਫਰ ਕਰ ਰਹੇ ਸਨ। ਉਹ ਢੰਡਾਰੀ ਕਲਾਂ ਸਟੇਸ਼ਨ ‘ਤੇ ਉਤਰ ਗਏ, ਜਿੱਥੇ ਉਤਰਦੇ ਸਮੇਂ ਉਹਨਾਂ ਤੋਂ ਇੱਕ ਬੈਗ ਟ੍ਰੇਨ ਵਿੱਚ ਹੀ ਰਹਿ ਗਿਆ। ਇਸ ਸਬੰਧੀ ਸੱਤਿਆ ਪ੍ਰਕਾਸ਼ ਵਰਮਾ ਨੇ ਤੁਰੰਤ ਰੇਲਵੇ ਹੈਲਪਲਾਈਨ 139 ‘ਤੇ ਸ਼ਿਕਾਇਤ ਦਰਜ ਕਰਵਾਈ।

ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਜੀ.ਆਰ.ਪੀ. ਫਿਰੋਜ਼ਪੁਰ ਦੇ ASI ਵਧਾਵਾ ਸਿੰਘ, ਕਾਂਸਟੇਬਲ ਸੁਨਿਲ ਕੁਮਾਰ, ਐਲ/ਐਚਸੀ ਪਰਵਿੰਦਰ ਕੌਰ ਅਤੇ PHG ਕਰਮਚਾਰੀ ਹਰੀਸ਼ ਕੁਮਾਰ, ਅਜੈ ਕੁਮਾਰ ਤੇ ਬਲਵਿੰਦਰ ਸਿੰਘ ਨੇ ਚੈਕਿੰਗ ਦੌਰਾਨ ਬੈਗ ਬਰਾਮਦ ਕਰ ਲਿਆ। ਪੂਰੀ ਤਸਦੀਕ ਤੋਂ ਬਾਅਦ ਇਹ ਬੈਗ ਬਿਲਕੁਲ ਸਹੀ ਹਾਲਤ ਵਿੱਚ ਮਾਲਕ ਨੂੰ ਵਾਪਸ ਸੌਂਪ ਦਿੱਤਾ ਗਿਆ।

ਬੈਗ ਵਿੱਚ 7000 ਰੁਪਏ ਨਗਦ, 2 ਸੋਨੇ ਦੇ ਝੁਮਕੇ, ਇੱਕ ਮੰਗਲ ਸੂਤਰ ਅਤੇ ਕੱਪੜੇ ਸ਼ਾਮਲ ਸਨ।

ਆਪਣਾ ਗੁਆਚਿਆ ਸਮਾਨ ਵਾਪਸ ਮਿਲਣ ‘ਤੇ ਸੱਤਿਆ ਪ੍ਰਕਾਸ਼ ਵਰਮਾ ਨੇ ਜੀ.ਆਰ.ਪੀ. ਫਿਰੋਜ਼ਪੁਰ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੁਲਿਸ ਦੀ ਇਸ ਸੇਵਾ ਭਾਵਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।

Related Articles

Leave a Reply

Your email address will not be published. Required fields are marked *

Back to top button