ਪਰਦੀਪ ਧਵਨ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਸਰਬ ਸੰਮਤੀ ਨਾਲ ਸਾਲ 2026-27 ਲਈ ਫਿਰ ਪਰਧਾਨ ਚੁਣੇ ਗਏ

ਪਰਦੀਪ ਧਵਨ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਸਰਬ ਸੰਮਤੀ ਨਾਲ ਸਾਲ 2026-27 ਲਈ ਫਿਰ ਪਰਧਾਨ ਚੁਣੇ ਗਏ
ਫਿਰੋਜ਼ਪੁਰ, ਮਾਰਚ 31, 2026: ਫ਼ਿਰੋਜ਼ਪੁਰ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਬਾਗਬਾਨ ਕੰਪਲੈਕਸ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਵਿਖ਼ੇ ਪ੍ਰਦੀਪ ਧਵਨ ਪਰਧਾਨ ਜੀ ਦੀ ਆਗਿਆ ਨਾਲ ਹੋਈ।ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਫ਼ੋਰਮ ਦੇ ਮੈਬਰ ਸ਼ਾਮਿਲ ਹੋਏ।
ਇਸ ਕਮੇਟੀ ਦੇ ਇਕ ਸਾਲ ਪੂਰਾ ਹੋਣ ਤੇ ਜਨਰਲ ਸਕੱਤਰ ਮੋਹਿੰਦਰ ਸਿੰਘ ਧਾਲੀਵਾਲ ਨੇ ਸਾਰੇ ਸਾਲ ਦੀ ਕਾਰਗੁਜਾਰੀ ਸਬੰਧੀਂ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਨੂੰ ਸਾਰੇ ਹਾਜਰ ਮੈਂਬਰਾਨ ਸਾਹਿਬਾਨ ਨੇ ਬਹੁਤ ਧਿਆਨ ਨਾਲ ਸੁਣਿਆ ਅਤੇ ਹੱਥ ਖੜ੍ਹੇ ਕਰ ਕੇ ਪਰਵਾਨ ਕੀਤਾ। ਅੱਜ ਦੀ ਮੀਟਿੰਗ ਵਿੱਚ ਅਮਨਦੀਪ ਹਸਪਤਾਲ ਫਿਰੋਜਪੁਰ ਦੇ ਡਾਕਟਰ ਚੇਤਨ ਕੁਮਾਰ ਜੀ ਨੇ ਬਿਮਾਰੀਆਂ ਵੱਧਣ ਦੇ ਕਾਰਣ, ਸਮੇਂ ਸਿਰ ਸਰੀਰ ਦੀ ਚੈਕ ਅਪ , ਖਾਣ ਪੀਣ ਦਾ ਧਿਆਨ , ਸੈਰ ਕਰਨ ਅਤੇ ਯੋਗਾ ਕਰਨ ਤੇ ਜ਼ੋਰ ਦਿੱਤਾ। ਇਸ ਸਮੇਂ ਫੋਰਮ ਦੇ ਮੈਂਬਰ ਸਾਹਿਬਾਨ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਡਾਕਟਰ ਚੇਤਨ ਕੁਮਾਰ ਜੀ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਿਤੇ।
ਇਸ ਮੌਕੇ ਮਹੀਨਾ ਨਵੰਬਰ 2025, ਦਸੰਬਰ2025, ਜਨਵਰੀ 2026, ਫਰਵਰੀ 2026ਅਤੇ ਮਾਰਚ 2026ਦੇ ਜਨਮ ਦਿਵਸ ਵਾਲ਼ੇ ਮੈਬਰ ਸਾਹਿਬਾਨ ਨੂ ਗਿਫ਼ਟ ਦਿੱਤੇ ਗਏ। ਇਸ ਮੌਕੇ ਸ਼੍ਰੀ ਮਦਨ ਲਾਲ ਤਿਵਾੜੀ, ਸ਼੍ਰੀ ਸ਼ਿਵ ਦਰਸ਼ਨਕੁਮਾਰ , ਸ਼੍ਰੀ ਪਰੇਮ ਨਾਥ ਰਸੀਆ , ਡਾਕਟਰ ਸੁਰਿੰਦਰ ਸਿੰਘ, ਐਸ ਪੀ ਖੇੜਾ ਚੇਅਰਮੈਨ ਆਦਿ ਨੇ ਸੰਬੋਧਨ ਕੀਤਾ ਅਤੇ ਗੀਤ ਸੰਗੀਤ ਨਾਲ ਮਨੋਰੰਜਨ ਕੀਤਾ। ਪਰਧਾਨ ਸ਼੍ਰੀ ਪਰਦੀਪ ਧਵਨ ਜੀ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਸਵਾਲਾਂ ਦੇ ਜਵਾਬ ਦਿੱਤੇ।
ਇਸ ਮੌਕੇ ਸਾਲ 2026-27 ਲਈ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੀ ਚੋਣ ਲਈ ਸ਼੍ਰੀ ਐਸ ਪੀ ਖੇੜਾ ਚੇਅਰਮੈਨ ਵੱਲੋਂ ਪ੍ਰਧਾਨਗੀ ਲਈ ਸ਼੍ਰੀ ਪਰਦੀਪ ਧਵਨ ਦਾ ਨਾਮ ਪ੍ਰਪੋਜ਼ ਕੀਤਾ ਜਿਸ ਨੂੰ ਸਾਰੇ ਹਾਜਰ ਮੈਂਬਰਾਨ ਸਾਹਿਬਾਨ ਨੇ ਤਾੜੀਆਂ ਨਾਲ ਮਨਜੂਰੀ ਦਿੱਤੀ। ਬਾਕੀ ਕਾਰਜਕਾਰਨੀ ਚੁਣਨ ਦੇ ਅਧਿਕਾਰ ਪਰਧਾਨ ਪਰਦੀਪ ਧਵਨ ਨੂੰ ਦਿੱਤੇ ਗਏ ਜਿਸ ਦਾ ਐਲਾਨ ਸੀਨੀਅਰ ਸਾਥੀਆਂ ਦੀ ਰਾਏ ਨਾਲ਼ ਬਾਦ ਵਿੱਚ ਕੀਤਾ ਜਾਵੇਗਾ। ਅੰਤ ਵਿੱਚ ਬਿਮਾਰ ਮੈਬਰ ਸਾਹਿਬਾਨ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਅਤੇ ਸਾਰੇ ਹਾਜਰ ਮੈਂਬਰਾਨ ਸਾਹਿਬਾਨ ਦਾ ਸਰਬਸੰਮਤੀ ਨਾਲ ਚੋਣ ਲਈ ਧੰਨਵਾਦ ਕੀਤਾ ਗਿਆ।





