“ਦ ਗ੍ਰੀਨ ਕਾਰਨਿਵਲ” ਤਹਿਤ ਮਯੰਕ ਫਾਊਂਡੇਸ਼ਨ ਵੱਲੋਂ ਕਿਚਨ ਗਾਰਡਨਿੰਗ ‘ਤੇ ਹੈਂਡਸ-ਆਨ ਟ੍ਰੇਨਿੰਗ ਦਾ ਆਯੋਜਨ

“ਦ ਗ੍ਰੀਨ ਕਾਰਨਿਵਲ” ਤਹਿਤ ਮਯੰਕ ਫਾਊਂਡੇਸ਼ਨ ਵੱਲੋਂ ਕਿਚਨ ਗਾਰਡਨਿੰਗ ‘ਤੇ ਹੈਂਡਸ-ਆਨ ਟ੍ਰੇਨਿੰਗ ਦਾ ਆਯੋਜਨ
ਫਿਰੋਜ਼ਪੁਰ, 27 ਮਾਰਚ, 2026: ਮਯੰਕ ਫਾਊਂਡੇਸ਼ਨ ਵੱਲੋਂ ਆਪਣੇ ਪ੍ਰਮੁੱਖ ਵਾਤਾਵਰਣੀ ਅਭਿਆਨ ‘ਦ ਗ੍ਰੀਨ ਕਾਰਨਿਵਲ’ ਤਹਿਤ ਕਿਚਨ ਗਾਰਡਨਿੰਗ ‘ਤੇ ਹੈਂਡਸ-ਆਨ ਟ੍ਰੇਨਿੰਗ ਵਰਕਸ਼ਾਪ ਦਾ ਸਫਲ ਆਯੋਜਨ ਕਿਸਾਨ ਪਲਾਂਟ ਨਰਸਰੀ, ਫਿਰੋਜ਼ਸ਼ਾਹ ਵਿੱਚ ਕੀਤਾ ਗਿਆ।
ਕਾਰਜਕ੍ਰਮ ਦੀ ਸ਼ੁਰੂਆਤ ਦੀਪ ਪ੍ਰਜੱਜਵਲਨ ਨਾਲ ਕੀਤੀ ਗਈ। ਪ੍ਰੋਜੈਕਟ ਚੇਅਰਮੈਨ ਕਮਲ ਸ਼ਰਮਾ ਅਤੇ ਦੀਪਕ ਸ਼ਰਮਾ ਵੱਲੋਂ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ।
ਟੈਕਨੀਕਲ ਸੈਸ਼ਨ ਦਾ ਸੰਚਾਲਨ ਸ਼੍ਰੀ ਪਰਦੀਪ ਸਿੰਘ, ਹੋਰਟੀਕਲਚਰ ਅਫਸਰ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਕਿਚਨ ਗਾਰਡਨਿੰਗ ਦੇ ਮਹੱਤਵ, ਤਰੀਕਿਆਂ ਅਤੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਕਿਸਾਨ ਪਲਾਂਟ ਨਰਸਰੀ ਦੇ ਪ੍ਰਮੋਟਰ ਸ਼੍ਰੀ ਨਿਸ਼ਾਨ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਿਚਨ ਗਾਰਡਨ ਤਿਆਰ ਕਰਨ ਦੀ ਪ੍ਰਕਿਰਿਆ ਦਾ ਪ੍ਰੈਕਟੀਕਲ ਡੈਮੋ ਦਿੱਤਾ ਗਿਆ ਅਤੇ ਭਾਗੀਦਾਰਾਂ ਨੂੰ ਹੱਥੋਂ-ਹੱਥ ਸਿਖਲਾਈ ਪ੍ਰਦਾਨ ਕੀਤੀ ਗਈ।
ਇਸ ਵਰਕਸ਼ਾਪ ਵਿੱਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਅਤੇ ਫਿਰੋਜ਼ਪੁਰ ਗਰੁੱਪ ਆਫ ਕਾਲਜਜ਼ ਦੇ 125 ਵਿਦਿਆਰਥੀਆਂ ਨੇ ਆਪਣੇ ਫੈਕਲਟੀ ਮੈਂਬਰਾਂ ਸਮੇਤ ਜੋਸ਼ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਟ੍ਰੇਨਿੰਗ ਦੌਰਾਨ ਸਰਗਰਮ ਭਾਗੀਦਾਰੀ ਦਿਖਾਈ ਅਤੇ ਵਾਤਾਵਰਣ ਸੰਰੱਖਣ ਬਾਰੇ ਪ੍ਰਯੋਗਾਤਮਕ ਗਿਆਨ ਹਾਸਲ ਕੀਤਾ।
ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼ਿਵੋਮ ਵਸ਼ਿਸ਼ਟ, ਮੈਨੇਜਿੰਗ ਡਾਇਰੈਕਟਰ, ਫਿਰੋਜ਼ਪੁਰ ਗਰੁੱਪ ਆਫ ਕਾਲਜਜ਼ ਅਤੇ ਹਰਮਨ ਸਿੰਘ ਸੰਧੂ, ਪ੍ਰਿੰਸੀਪਲ ਹਾਜ਼ਰ ਰਹੇ। ਉਨ੍ਹਾਂ ਨੇ ਮਯੰਕ ਫਾਊਂਡੇਸ਼ਨ ਦੇ ਇਸ ਯਤਨ ਦੀ ਭਰਪੂਰ ਸਰਾਹਨਾ ਕੀਤੀ। ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਯਾਦਗਾਰੀ ਤੌਰ ‘ਤੇ ਪੌਧਿਆਂ ਦੇ ਪਲਾਂਟਰ ਭੇਟ ਕੀਤੇ ਗਏ, ਤਾਂ ਜੋ ਉਹ ਆਪਣੇ ਘਰਾਂ ਵਿੱਚ ਹਰੇ-ਭਰੇ ਉਪਰਾਲਿਆਂ ਨੂੰ ਅੱਗੇ ਵਧਾ ਸਕਣ।
ਇਹ ਵਰਕਸ਼ਾਪ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਨੂੰ ਭਾਰਤ ਸਰਕਾਰ ਦੇ ਪਰਿਆਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਹੈ। ਮਯੰਕ ਫਾਊਂਡੇਸ਼ਨ ਅਗਾਂਹ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਵਾਤਾਵਰਣ ਸੁਰੱਖਿਆ ਅਤੇ ਸਥਿਰ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਦਾ ਰਹੇਗਾ।





