Ferozepur News

ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਬਣਾਈ ਗਈ ਬਨੇਗਾ ਵਲੰਟੀਅਰ ਮਨੁੱਖੀ ਕੜੀ

ਭਗਤ ਸਿੰਘ ਦੇ ਨਾਮ ਤੇ ਰੁਜ਼ਗਾਰ ਗਰੰਟੀ ਕਾਨੂੰਨ ਬਣਵਾਉਣ ਲਈ ਵਿਧਾਨ ਸਭਾ ਮਾਰਚ ਕਰਨ ਦਾ ਐਲਾਨ

ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਬਣਾਈ ਗਈ ਬਨੇਗਾ ਵਲੰਟੀਅਰ ਮਨੁੱਖੀ ਕੜੀ

ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਬਣਾਈ ਗਈ ਬਨੇਗਾ ਵਲੰਟੀਅਰ ਮਨੁੱਖੀ ਕੜੀ

ਭਗਤ ਸਿੰਘ ਦੇ ਨਾਮ ਤੇ ਰੁਜ਼ਗਾਰ ਗਰੰਟੀ ਕਾਨੂੰਨ ਬਣਵਾਉਣ ਲਈ ਵਿਧਾਨ ਸਭਾ ਮਾਰਚ ਕਰਨ ਦਾ ਐਲਾਨ

ਹੁਸੈਨੀਵਾਲਾ/ਫਿਰੋਜ਼ਪੁਰ 23 ਮਾਰਚ, 2026: ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਅੱਜ ਇਥੇ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦੀ ਸਮਾਰਕ ਤੇ ਫੁੱਲਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂ ਵਾਲਾ ਸੂਬਾ ਸਕੱਤਰ ਸੁਖਵਿੰਦਰ ਸਿੰਘ ਮਲੋਟ ਦੀ ਅਗਵਾਈ ਵਿੱਚ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਸੈਂਕੜੇ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲੀ ਬਨੇਗਾ ਟੀ ਸ਼ਰਟ ਪਹਿਨ ਕੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਇੱਕ ਵਿਸ਼ੇਸ਼ ਬਨੇਗਾ ਵਲੰਟੀਅਰ ਮਨੁੱਖੀ ਕੜੀ ਬਣਾ ਕੇ ਵਿਲੱਖਣ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਇਸ ਮੌਕੇ ਕਾਮਰੇਡ ਜਗਰੂਪ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਉਹਨਾਂ ਦੇ ਸ਼ਹਾਦਤ ਦਿਵਸ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਅਦੁੱਤੀ ਕੁਰਬਾਨੀ ਨੇ ਦੇਸ਼ ਦੀ ਗੁਲਾਮ ਫਿਜ਼ਾ ਵਿੱਚ ਆਜ਼ਾਦੀ ਦੀ ਨਵੀਂ ਰੂਹ ਫੂਕੀ ਅਤੇ ਜਵਾਨੀ ਨੂੰ ਇਨਕਲਾਬ ਦੇ ਰਾਹ ਤੋਰਿਆ। ਉਹਨਾਂ ਦੀ ਵਿਚਾਰਧਾਰਕ ਪਰਪੱਕਤਾ ਨੇ ਉਹਨਾਂ ਨੂੰ ਇਨਕਲਾਬ ਦੇ ਕੁਰਬਾਨੀਆਂ ਭਰੇ ਰਾਹ ਤੇ ਸਾਬਤ ਕਦਮੀ ਅੱਗੇ ਵਧਣ ਦੀ ਊਰਜਾ ਦਿੱਤੀ। ਜਵਾਨੀ ਨੂੰ ਅਜਿਹੀਆਂ ਕੁਰਬਾਨੀਆਂ ਤੋਂ ਸਬਕ ਲੈਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਿਨਾਂ ਮੁੱਖ ਮੁੱਦਿਆਂ ਨੂੰ ਲੈ ਕੇ 1997 ਵਿੱਚ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ ਉਹਨਾਂ ਵਿੱਚੋਂ ਇੱਕ ਮੁੱਖ ਮਕਸਦ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਕ ਕੱਦ ਨੂੰ ਦੇਸ਼ ਸਮੇਤ ਦੁਨੀਆਂ ਵਿੱਚ ਉੱਚਾ ਹੋਰ ਉੱਚਾ ਕਰਨਾ ਸੀ ਅਤੇ ਅੱਜ ਜਦੋਂ ਉਹਨਾਂ ਦੇ ਸ਼ਹਾਦਤ ਦਿਹਾੜੇ ਮੌਕੇ ਪੰਜਾਬ ਦੇਸ਼ ਸਮੇਤ ਦੁਨੀਆਂ ਨੇ ਵੱਧ ਤੋਂ ਵੱਧ ਦੇਸ਼ਾਂ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ ਤਾਂ ਇਸ ਗੱਲ ਦਾ ਸਿਹਰਾ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦੇ ਸਮੁੱਚੀ ਲੀਡਰਸ਼ਿਪ (ਮੁੱਢਲੀ ਅਤੇ ਮੌਜੂਦਾ ) ਦੇ ਸਿਰ ਜਾਂਦਾ ਹੈ ਜਿਨਾਂ ਦੇ ਅਣਥੱਕ ਯਤਨਾਂ ਅਤੇ ਬੇਰੋਕ ਸਰਗਰਮੀ ਸਦਕਾ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਅਤੇ ਖਾਸ ਕਰ ਉਹਨਾਂ ਦੇ ਜਨਮਦਿਨ ਨੂੰ ਤਿਉਹਾਰ ਵਾਂਗੂ ਮਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਮੌਕੇ ਮੌਕੇ ਸੰਬੋਧਨ ਕਰਦਿਆਂ ਕਰਮਵੀਰ ਬੱਧਣੀ ਅਤੇ ਰਮਨ ਕੁਮਾਰ ਧਰਮੂਵਾਲਾ ਨੇ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ 2014 ਨੂੰ ਅੱਜ ਦੇ ਦਿਨ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਪਾਰਲੀਮੈਂਟ ਵਿੱਚੋਂ ਪਾਸ ਕਰਵਾਉਣ ਲਈ ਸੰਘਰਸ਼ ਦਾ ਆਗਾਜ਼ ਇਸੇ ਜਗ੍ਹਾ ਤੋਂ ਹੀ ਕੀਤਾ ਸੀ ਅਤੇ ਅੱਜ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੁੰਦਾ ਹੈਂ ਕਿ ਅੱਜ ਦੇਸ਼ ਦੀ ਬੇਰੁਜ਼ਗਾਰ ਜਵਾਨੀ ਕੰਨਿਆਂ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਬਨੇਗਾ ਦੀ ਪ੍ਰਾਪਤੀ ਲਈ ਸੰਘਰਸ਼ ਦੇ ਮੈਦਾਨ ਵਿੱਚ ਆ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਹਰ ਇਕ ਧਿਰ ਬਨੇਗਾ ਤੋਂ ਬਹੁਤ ਵੱਡੀ ਉਮੀਦ ਰੱਖਦੀ ਹੈ।

ਇਸ ਮੌਕੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਸੁੱਖਵਿੰਦਰ ਮਲੋਟ ਨੇ ਕਿਹਾ ਅੱਜ ਜਦੋਂ ਇਕ ਪਾਸੇ ਏ. ਆਈ. ਨੇ ਉਤਪਾਦਨ ਦੇ ਖੇਤਰ ਵਿੱਚ ਇਨਕਲਾਬ ਲਿਆ ਕੇ ਰੁਜ਼ਗਾਰ ਦੇ ਮੌਜੂਦਾ ਢਾਂਚੇ ਨੂੰ ਉਥਲ ਪੁਥਲ ਕਰ ਦਿੱਤਾ ਹੈ ਤਾਂ ਸਮਾਜ ਕੋਲ ਇਕੋ ਇਕ ਸਿਧਾਂਤਕ ਹੱਲ ਹੈਂ ਕਿ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਬਨੇਗਾ ਪ੍ਰਾਪਤ ਕੀਤਾ ਜਾਵੇ ਅਤੇ ਕੰਮ ਸਮਾਂ ਦੀ ਕਾਨੂੰਨੀ ਸੀਮਾ 8 ਤੋਂ ਘਟਾ ਕੇ ਛੇ ਘੰਟੇ ਕੀਤੀ ਜਾਵੇ। ਆਗੂਆਂ ਨੇ ਸਮੁੱਚੇ ਤੌਰ ਤੇ ਐਲਾਨ ਕਰਦਿਆਂ ਕਿਹਾ ਰੁਜ਼ਗਾਰ ਦੀ ਗਰੰਟੀ ਕਰਦੇ ਬਨੇਗਾ ਕਾਨੂੰਨ ਨੂੰ ਪਾਸ ਕਰਵਾਉਣ ਲਈ, ਹਰ ਇਕ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਲੈਣ ਲਈ ਅਤੇ ਮੁਫ਼ਤ ਮੈਡੀਕਲ ਸਹੂਲਤਾਂ ਲਈ ਅਗਾਮੀ ਵਿਧਾਨ ਸਭਾ ਸੈਸ਼ਨ ਮੌਕੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਵਿਧਾਨ ਸਭਾ ਮਾਰਚ ਕੀਤਾ ਜਾਵੇਗਾ। ਜਿਸ ਜਲਦੀ ਹੀ ਰੂਪ ਰੇਖਾ ਬਣਾਈ ਜਾਵੇਗੀ।

ਇਸ ਮੌਕੇ ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਕੌਸਲ ਮੈਂਬਰ ਵਿਸ਼ਾਲ ਵਲਟੋਹਾ, ਰਮਨਦੀਪ ਕੌਰ ਮੁਕਤਸਰ, ਬੋਹੜ੍ਹ ਬੁੱਟਰ, ਸਟਾਲਿਨ ਲਮੋਚੜ, ਰੋਹਿਤ ਕੁਮਾਰ ਮੁਕਤਸਰ, ਰਾਜਵਿੰਦਰ ਨੌਲਾਂ, ਬਲਵਿੰਦਰ ਘੁਬਾਇਆ, ਸੋਨਾ ਧੁਨਕੀਆਂ, ਚਰਨਜੀਤ ਚਮੇਲੀ, ਸੰਦੀਪ ਜੋਧਾ, ਕੁਲਬੀਰ ਵਲਟੋਹਾ, ਕੁਲਬੀਰ ਮਹੇਸਰੀ, ਹਰਜੀਤ ਢੰਡੀਆ, ਸੁਮਿਤਰਾ ਫਾਜ਼ਿਲਕਾ, ਅਜੀਤ ਢੰਡੀਆ ਨੇ ਵੀ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button