Ferozepur News

ਪੀ.ਏ.ਯੂ.–ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਨੇ ਵਿਗਿਆਨਕ ਮਧੂ ਮੱਖੀ ਪਾਲਣ ਬਾਰੇ ਪੰਜ ਰੋਜ਼ਾ ਸਿਖਲਾਈ ਦਿੱਤੀ

ਪੀ.ਏ.ਯੂ.–ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਨੇ ਵਿਗਿਆਨਕ ਮਧੂ ਮੱਖੀ ਪਾਲਣ ਬਾਰੇ ਪੰਜ ਰੋਜ਼ਾ ਸਿਖਲਾਈ ਦਿੱਤੀ

ਪੀ.ਏ.ਯੂ.–ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਨੇ ਵਿਗਿਆਨਕ ਮਧੂ ਮੱਖੀ ਪਾਲਣ ਬਾਰੇ ਪੰਜ ਰੋਜ਼ਾ ਸਿਖਲਾਈ ਦਿੱਤੀ

ਫਿਰੋਜ਼ਪੁਰ, 10-3-2026: ਪੀਏਯੂ–ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ “ਮਧੂ ਮੱਖੀ ਪਾਲਣ, ਸ਼ਹਿਦ ਪ੍ਰੋਸੈਸਿੰਗ ਅਤੇ ਮਾਰਕੀਟਿੰਗ” ਵਿਸ਼ੇ ’ਤੇ 02-03-2026 ਤੋਂ 09-03-2026 ਤੱਕ ਪੰਜ ਦਿਨਾਂ ਕਿੱਤਾ ਮੁੱਖੀ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ 29 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਸਿਖਲਾਈ ਦੇ ਸ਼ੁਰੂ ਵਿੱਚ ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ, ਕੇ.ਵੀ.ਕੇ. ਫਿਰੋਜ਼ਪੁਰ ਨੇ ਸਿਖਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਲਈ ਮਧੂ ਮੱਖੀ ਪਾਲਣ ਦੀ ਸਹਾਇਕ ਧੰਦੇ ਵਜੋਂ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿਖਆਰਥੀਆਂ ਨੂੰ ਘਰੇਲੂ ਲੋੜਾਂ ਲਈ ਸ਼ਹਿਦ ਪ੍ਰਾਪਤ ਕਰਨ ਅਤੇ ਆਮਦਨ ਵਧਾਉਣ ਲਈ ਛੋਟੇ ਪੱਧਰ ’ਤੇ ਮਧੂ ਮੱਖੀ ਪਾਲਣ ਅਪਣਾਉਣ ਲਈ ਪ੍ਰੇਰਿਤ ਕੀਤਾ। ਸਿਖਲਾਈ ਦੀ ਸ਼ੁਰੂਆਤ ਵਿੱਚ ਸਿਖਆਰਥੀਆਂ ਨੂੰ ਇਸ ਕਿੱਤੇ ਬਾਰੇ ਮੁੱਢਲੀ ਜਾਣਕਾਰੀ ਦਾ ਪਤਾ ਕਰਨ ਲਈ ਪ੍ਰੀ-ਟੈਸਟ ਵੀ ਲਿਆ ਗਿਆ।

ਸਿਖਲਾਈ ਦੌਰਾਨ ਡਾ. ਸਿਮਰਨਜੀਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਮਧੂ ਮੱਖੀ ਪਾਲਣ ਕਿੱਤੇ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਵਿੱਚ ਮਧੂ ਮੱਖੀਆਂ ਦੀਆਂ ਵੱਖ-ਵੱਖ ਕਿਸਮਾਂ, ਛੱਤੇ ਦੀ ਬਣਤਰ, ਮੌਸਮੀ ਪ੍ਰਬੰਧਨ, ਮਧੂ ਮੱਖੀਆਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਪ੍ਰਬੰਧਨ ਅਤੇ ਮਧੂ ਮੱਖੀ ਪਾਲਣ ਵਿੱਚ ਵਰਤੇ ਜਾਣ ਵਾਲੇ ਸਾਮਾਨ ਬਾਰੇ ਜਾਣਕਾਰੀ ਸ਼ਾਮਿਲ ਸੀ। ਇਸ ਤੋਂ ਇਲਾਵਾ ਸਾਫ਼-ਸੁਥਰੇ ਅਤੇ ਵਿਗਿਆਨਕ ਢੰਗ ਨਾਲ ਸ਼ਹਿਦ ਕੱਢਣ, ਮਾਰਕੀਟਿੰਗ ਅਤੇ ਮਧੂ ਮੱਖੀ ਪਾਲਣ ਵਿੱਚ ਵਿਭਿੰਨਤਾ ਬਾਰੇ ਵੀ ਦੱਸਿਆ ਗਿਆ। ਸਿਖਲਾਈ ਦੌਰਾਨ ਸਫ਼ਲ ਮਧੂ ਮੱਖੀ ਪਾਲਕ, ਸ਼੍ਰੀ ਲਖਵਿੰਦਰ ਸਿੰਘ (ਮੱਲਾਂਵਾਲਾ, ਫਿਰੋਜ਼ਪੁਰ) ਅਤੇ ਸ਼੍ਰੀ ਰਾਕੇਸ਼ (ਮੁੱਦਕੀ, ਫਿਰੋਜ਼ਪੁਰ) ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਗਏ। ਉਨ੍ਹਾਂ ਨੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਤਜਰਬੇ ਅਤੇ ਸਫ਼ਲਤਾ ਦੀ ਕਹਾਣੀ ਸਿਖਆਰਥੀਆਂ ਨਾਲ ਸਾਂਝੀ ਕੀਤੀ।

ਇਸ ਤੋਂ ਇਲਾਵਾ ਸਿਖਆਰਥੀਆਂ ਦਾ ਅਗਾਂਹਵਧੂ ਮਧੂ ਮੱਖੀ ਪਾਲਕ ਸ਼੍ਰੀ ਗੁਰਸੇਵਕ ਸਿੰਘ, ਗੋਲੇਵਾਲਾ (ਫਰੀਦਕੋਟ) ਦੀ ਮੱਖੀ ਪਾਲਣ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ, ਜਿੱਥੇ ਭਾਗੀਦਾਰਾਂ ਨੂੰ ਪ੍ਰੈਕਟੀਕਲ ਰਾਹੀਂ ਕਾਲੋਨੀ ਪ੍ਰਬੰਧਨ ਅਤੇ ਸ਼ਹਿਦ ਕੱਢਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਪੂਰੇ ਸਿਖਲਾਈ ਪ੍ਰੋਗਰਾਮ ਦੌਰਾਨ ਸਿਖਆਰਥੀਆਂ ਨੇ ਮਧੂ ਮੱਖੀ ਪਾਲਣ ਦੇ ਵੱਖ-ਵੱਖ ਪੱਖਾਂ ਬਾਰੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ।

Related Articles

Leave a Reply

Your email address will not be published. Required fields are marked *

Back to top button