Ferozepur News
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ 12 ਮਹਿਲਾ ਬੀ.ਐਲ.ਓਜ਼ ਨੂੰ ਕੀਤਾ ਸਨਮਾਨਿਤ

ਡਿਪਟੀ ਕਮਿਸ਼ਨਰ ਨੇ 12 ਮਹਿਲਾ ਬੀ.ਐਲ.ਓਜ਼ ਨੂੰ ਕੀਤਾ ਸਨਮਾਨਿਤ
ਫਿਰੋਜ਼ਪੁਰ, 10 ਮਾਰਚ 2026: ਮਹਿਲਾ ਦਿਵਸ ਦੇ ਮੌਕੇ ਤੇ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਸਪੈਸ਼ਲ ਸਮਰੀ ਰਵੀਜ਼ਨ ਦੀ ਪ੍ਰੀ-ਗਤੀਵਿਧੀਆਂ ਦੌਰਾਨ ਵੋਟਰ ਸੂਚੀ 07.01.2026 ਦੇ ਵੋਟਰਾਂ ਦਾ ਵੋਟਰ ਸੂਚੀ 2003 ਦੇ ਨਾਲ ਮਿਲਾਨ ਦੌਰਾਨ ਜਿਨ੍ਹਾਂ ਮਹਿਲਾ ਬੀ.ਐਲ.ਓਜ਼ ਨੇ ਬੀ.ਐਲ.ਓ ਮੌਬਾਇਲ ਐਪ ਰਾਂਹੀ ਵੱਧ ਤੋਂ ਵੱਧ ਮਿਲਾਨ ਕੀਤਾ ਹੈ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਮਾਨਯੋਗ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਮਹਿਲਾ ਬੀਐਲਓਜ਼ ਵੱਲੋਂ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਆਪਣੇ ਕਾਰਜਾਂ ਨੂੰ ਨੇਪਰੇ ਚਾੜਿਆ ਹੈ| ਇਸ ਕੰਮ ਦੇ ਬਦਲੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ|
ਇਸ ਮੌਕੇ ਮਹਿਲਾ ਬੀ.ਐਲ.ਓਜ਼ ਜਗਵੰਤ ਕੌਰ, ਸੰਦੀਪ ਕੌਰ, ਵੀਰਪਾਲ ਕੌਰ, ਹਰਜੀਤ ਕੌਰ, ਗਗਨਦੀਪ ਕੌਰ, ਪੁਸ਼ਪਾ, ਜਸਬੀਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਸੁਨੀਤਾ ਰਾਣੀ, ਰੂਬੀ ਰਾਣੀ ਅਤੇ ਸੁਨੀਤਾ ਰਾਣੀ ਨੋ ਵੋਟਰ ਸੂਚੀ ਦੇ ਮਿਲਾਨ ਲਈ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ|





