Ferozepur News

ਸੱਤਵਾਂ ਆਯੂਸ਼ ਮੈਡੀਕਲ ਕੈੰਪ ਖਾਈ ਫੇਮੇਕੇ ਵਿਖੇ ਆਯੋਜਿਤ

508 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ

ਸੱਤਵਾਂ ਆਯੂਸ਼ ਮੈਡੀਕਲ ਕੈੰਪ ਖਾਈ ਫੇਮੇਕੇ ਵਿਖੇ ਆਯੋਜਿਤ

ਸੱਤਵਾਂ ਆਯੂਸ਼ ਮੈਡੀਕਲ ਕੈੰਪ ਖਾਈ ਫੇਮੇਕੇ ਵਿਖੇ ਆਯੋਜਿਤ

– 508 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ

ਫ਼ਿਰੋਜ਼ਪੁਰ, 9 ਫਰਵਰੀ, 2026: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਮਨ ਖੰਨਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੱਤਵਾਂ ਆਯੂਸ਼ ਕੈਂਪ, ਖਾਈ ਫੇਮੇਕੇ ਵਿਖੇ ਲਗਾਇਆ ਗਿਆ।

ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ 508 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋਂ ਡਾਕਟਰ ਰਾਕੇਸ਼ ਗਰੋਵਰ, ਰੁਪਿੰਦਰਜੀਤ ਕੌਰ ਅਤੇ ਸ੍ਰੀ ਲਵਦੀਪ ਸਿੰਘ, ਸ੍ਰੀਮਤੀ ਰੋਬੀਨਾ, ਸ਼੍ਰੀਮਤੀ ਅਮਨਦੀਪ ਕੌਰ ਉਪਵੈਦ ਤੇ ਹੋਮੀਓਪੈਥਿਕ ਵਿਭਾਗ ਵੱਲੋਂ ਡਾਕਟਰ ਸਤਨਾਮ ਸਿੰਘ ਗਿੱਲ ਅਤੇ ਗੁਰਵਿੰਦਰ ਸਿੰਘ, ਵਿਜੈ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ।

Related Articles

Leave a Reply

Your email address will not be published. Required fields are marked *

Back to top button