Ferozepur News

ਪੀ.ਐੱਸ.ਐੱਮ.ਐੱਸ.ਯੂ ਯੂਨੀਅਨ ਵੱਲੋਂ 23 ਜਨਵਰੀ ਬਸੰਤ ਪੰਚਮੀ ਦੀ ਜਿਲ੍ਹਾ ਪੱਧਰ ਤੇ ਛੁੱਟੀ ਘੋਸ਼ਿਤ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਪੀ.ਐੱਸ.ਐੱਮ.ਐੱਸ.ਯੂ ਯੂਨੀਅਨ ਵੱਲੋਂ 23 ਜਨਵਰੀ ਬਸੰਤ ਪੰਚਮੀ ਦੀ ਜਿਲ੍ਹਾ ਪੱਧਰ ਤੇ ਛੁੱਟੀ ਘੋਸ਼ਿਤ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਪੀ.ਐੱਸ.ਐੱਮ.ਐੱਸ.ਯੂ ਯੂਨੀਅਨ ਵੱਲੋਂ 23 ਜਨਵਰੀ ਬਸੰਤ ਪੰਚਮੀ ਦੀ ਜਿਲ੍ਹਾ ਪੱਧਰ ਤੇ ਛੁੱਟੀ ਘੋਸ਼ਿਤ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
???????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ 20 ਜਨਵਰੀ 2026 ( ) ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਫਿਰੋਜ਼ਪੁਰ ਵੱਲੋ ਪ੍ਰਧਾਨ ਪਿੱਪਲ ਸਿੰਘ ਸਿੱਧੂ ਦੀ ਅਗਵਾਈ ਵਿਚ ਅੱਜ ਡਿਪਟੀ ਕਮਿਸ਼ਨਰ ਦੀਪਸ਼ੀਖਾ ਸ਼ਰਮਾ ਨੂੰ ਮਿਤੀ 23 ਜਨਵਰੀ 2026 ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਜਿਲ੍ਹਾ ਪੱਧਰ ਤੇ ਛੁੱਟੀ ਘੋਸ਼ਿਤ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਪ੍ਰਧਾਨ ਪਿੱਪਲ ਸਿੰਘ ਸਿੱਧੂ ਨੇ ਕਿਹਾ ਕਿ ਜਿਲ੍ਹਾਂ ਫਿਰੋਜ਼ਪੁਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਜਿਲ੍ਹਾਂ ਫਿਰੋਜ਼ਪੁਰ ਦੀ ਬਸੰਤ ਦੇਸ਼ ਅਤੇ ਵਿਦੇਸ਼ ਵਿੱਚ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਜਿਲ੍ਹੇ ਅੰਦਰ ਐਨ.ਆਰ.ਆਈ ਵੀ ਆਪਣੇ ਘਰਾਂ ਅਤੇ ਰਿਸ਼ਤੇਦਾਰਾਂ ਕੋਲ ਫਿਰੋਜ਼ਪੁਰ ਦੇ ਬਸੰਤ ਦਾ ਤਿਉਹਾਰ ਮਨਾਉਣ ਆਉਦੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ 23 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਹੋਈ ਹੈ, ਜਿਸ ਕਾਰਨ ਸਮੁੱਚੇ ਸਟਾਫ਼ ਵੱਲੋਂ ਰਾਖਵੀਂ ਛੁੱਟੀ ਲਈ ਜਾਵੇਗੀ ਅਤੇ ਦਫ਼ਤਰਾਂ ਵਿਚ ਛੁੱਟੀ ਦਾ ਮਾਹੌਲ ਹੀ ਹੋਵੇਗਾ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਸਮੂਹ ਸਰਕਾਰੀ ਮੁਲਾਜ਼ਮਾਂ ਅਤੇ ਜਿਲ੍ਹਾਂ ਨਿਵਾਸੀਆਂ ਲਈ ਬਸੰਤ ਪੰਚਮੀ ਦੇ ਤਿਉਹਾਰ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਅਨ ਵੱਲੋਂ ਮੰਗ ਕੀਤੀ ਜਾਦੀ ਹੈ ਕਿ 23 ਜਨਵਰੀ 2026 ਨੂੰ ਜਿਲ੍ਹਾਂ ਫਿਰੋਜ਼ਪੁਰ ਵਿਖੇ ਲੋਕਲ ਛੁੱਟੀ ਘੋਸ਼ਿਤ ਕੀਤੀ ਜਾਵੇਜੀ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਜਲਦੀ ਵਿਚਾਰ ਕੀਤਾ ਜਾਵੇਗਾ।

ਇਸ ਮੌਕੇ ਸੋਨੂੰ ਕਸ਼ਯਪ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਸੋਢੀ ਵਾਈਸ ਚੇਅਰਮੈਨ, ਪਰਮਵੀਰ ਮੋਂਗਾ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਮੱਲੀ ਮੀਤ ਪ੍ਰਧਾਨ, ਕੋਨਿਕ ਚਾਵਲਾ ਪ੍ਰੈਸ ਸਕੱਤਰ, ਮੁੱਖਾ ਕੁਮਾਰ ਸਿਹਤ ਵਿਭਾਗ, ਚਰਨਜੀਤ ਸਿਹਤ ਵਿਭਾਗ, ਜਗਮੀਤ ਸਿੰਘ ਡੀਪੀਆਰਓ ਦਫਤਰ ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button