ਹਿੰਦੀ ਲਘੂ ਫ਼ਿਲਮ ‘ਅਨਟਰੁੱਥ’ ਨੰਗਿਆਂ ਕਰੇਗੀ ਝੂਠੇ ਚਿਹਰਿਆਂ ਨੂੰ
Hindi short film 'Untruth' will expose false faces

ਹਿੰਦੀ ਲਘੂ ਫ਼ਿਲਮ ‘ਅਨਟਰੁੱਥ’ ਨੰਗਿਆਂ ਕਰੇਗੀ ਝੂਠੇ ਚਿਹਰਿਆਂ ਨੂੰ
ਫ਼ਿਰੋਜ਼ਪੁਰ 19 ਜਨਵਰੀ, 2026: ਸਮਾਜ ਵਿਚ ਫੈਲੀਆਂ ਬੁਰਿਆਈਆਂ ਅਤੇ ਕੁਝ ਐਸੇ ਚੇਹਰੇ ਜੋ ਸਮਾਜ ਉੱਪਰ ਧੱਬਾ ਹਨ ਨੂੰ ਨੰਗਿਆਂ ਕਰੇਗੀ ਆਉਣ ਵਾਲੀ ਲਘੂ ਫ਼ਿਲਮ ਅਨਟਰੁੱਥ।
ਜਾਣਕਾਰੀ ਦਿੰਦਿਆ ਡਾਇਰੈਕਟਰ ਜੀਵਨ ਸ਼ਰਮਾਂ( ਦੇਵ ਡੀ) ਨੇ ਦੱਸਿਆ ਕਿ ਉਹ ਹਮੇਸ਼ਾ ਹੀ ਵਧੀਆ ਅਤੇ ਸਮਾਜਿਕ ਚੋਟ ਕਰਦੇ ਵਿਸ਼ਿਆਂ ਉਪਰ ਹੀ ਕੰਮ ਕਰਦੇ ਆ ਰਹੇ ਹਨ। ਓਹਨਾ ਕਿਹਾ ਕਿ ਇਸ ਫਿਲਮ ਦੀ ਕਹਾਣੀ ਐੱਮ ਵਰਮਾ ਦੁਆਰਾ ਲਿਖੀ ਗਈ। ਕੈਮਰਾਮੈਨ ਤਨਿਸ਼ ਬਾਂਸਲ ਹਨ ਅਤੇ ਖਹਿਰਾ ਪ੍ਰੋਡਕਸ਼ਨਸ ਇਸ ਫਿਲਮ ਦਾ ਨਿਰਮਾਣ ਕਰ ਰਿਹਾ ਹੈ।
ਜੀਵਨ ਸ਼ਰਮਾਂ ਨੇ ਦੱਸਿਆ ਕਿ ਕਹਾਣੀ ਮੁਤਾਬਿਕ ਇੱਕ ਆਦਮੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਘਰ ਪਰਤਦਾ ਹੈ ਅਤੇ ਉਹ ਤਿੰਨ ਵਿਅਕਤੀਆਂ ਨੂੰ ਅਗਵਾਹ ਕਰ ਲੈਂਦਾ ਹੈ। ਫਿਰ ਉਸ ਤੋਂ ਬਾਅਦ ਐਸੇ ਪਰਦੇ ਖੁੱਲ੍ਹਦੇ ਹਨ ਕਿ ਬਹੁਤ ਸਾਰੇ ਲੋਕ ਜੋ ਦੋ ਦੋ ਚੇਹਰੇ ਲੈਕੇ ਘੁੰਮ ਰਹੇ ਹਨ ਓਹਨਾ ਦੀ ਸੱਚਾਈ ਬਾਹਰ ਆਉਂਦੀ ਹੈ।
ਓਹਨਾ ਕਿਹਾ ਕਿ ਜਲਦ ਹੀ ਇਸ ਫ਼ਿਲਮ ਸ਼ੂਟਿੰਗ ਰੱਖੀ ਜਾ ਰਹੀ ਹੈ ਜਿਸ ਵਿਚ ਅਦਾਕਾਰ ਬੌਬ ਖਹਿਰਾ ਤੋਂ ਇਲਾਵਾ ਕੁਝ ਨਵੇਂ ਅਦਾਕਾਰਾਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਜਾਣਕਾਰੀ ਸਾਂਝੀ ਕਰਦਿਆਂ ਫ਼ਿਲਮ ਡਾਇਰੈਕਟਰ ਨੇ ਕਿਹਾ ਕਿ ਇਹ ਫਿਲਮ ਦੇਸ਼ ਦੇ ਨਾਮੀ ਫੈਸਟੀਵਲਾਂ ਵਿਿੱਚ ਵਿਖਾਈ ਜਾਵੇਗੀ।
Hindi short film ‘Untruth’ will expose false faces
Firozpur, January 19, 2026: The upcoming short film Untruth will expose the evils spread in the society and some faces which are a stain on the society.
Samavna Dindiya director Jeevan Sharma (Dev D) said that he has always been working on good and socially relevant subjects. He said that the story of this film was written by M Verma. The cameraman is Tanish Bansal and Khahira Productions is producing this film.
Jeevan Sharma told that according to the story, a man returns home after being released from jail and he abducts three people. Then after that, such curtains are opened that the truth of many people roaming around with two faces comes out.
He said that the shooting of this film is going to be held soon in which apart from actor Bob Khaira, some new actors will also be given a chance. Sharing the information, the film director said that this film will be shown in famous festivals of the country.





