ਯੁਵਾ ਆਪਦਾ ਮਿੱਤਰਾ ਟ੍ਰੇਨਿੰਗ ਤਹਿਤ ਦੂਜੇ ਦਿਨ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ ਸਰਚ ਐਂਡ ਰੈਸਕਿਊ ਦਾ ਅਭਿਆਸ

ਯੁਵਾ ਆਪਦਾ ਮਿੱਤਰਾ ਟ੍ਰੇਨਿੰਗ ਤਹਿਤ ਦੂਜੇ ਦਿਨ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ ਸਰਚ ਐਂਡ ਰੈਸਕਿਊ ਦਾ ਅਭਿਆਸ
ਫਿਰੋਜ਼ਪੁਰ, 17 ਨਵੰਬਰ 2025: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਚੰਡੀਗੜ੍ਹ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ‘ਤੇ ਚਲ ਰਹੀ ਯੁਵਾ ਆਪਦਾ ਮਿੱਤਰਾ ਟ੍ਰੇਨਿੰਗ ਦਾ ਦੂਜਾ ਦਿਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਸਫਲਤਾਪੂਰਵਕ ਕਰਵਾਇਆ ਗਿਆ। ਇਹ ਟ੍ਰੇਨਿੰਗ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਈ ਗਈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਦਾ ਤਿਆਰੀ ਅਤੇ ਕਮਿਊਨਿਟੀ ਸੁਰੱਖਿਆ ਲਈ ਸਾਜ਼ੋ-ਸਾਮਾਨ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਮਗਸੀਪਾ ਦੇ ਜਨਰਲ ਮੈਨੇਜਰ ਆਫ ਡਿਜਾਸਟਰ ਮੈਨੇਜਮੈਂਟ ਦਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਡਿਜ਼ਾਸਟਰ ਮੈਨੇਜਮੈਂਟ, ਐਮਰਜੈਂਸੀ ਰਿਸਪਾਂਸ, ਫਸਟ-ਏਡ ਅਤੇ ਸਰਚ ਤੇ ਰੈਸਕਿਊ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਅਮਰਿੰਦਰ ਸਿੰਘ, ਅਮਨ ਮਨਕੋਟੀਆ, ਰਮਨਦੀਪ ਸਿੰਘ, ਸੁਮਿਤ ਸਿੰਘ, ਮਹਿਕਪ੍ਰੀਤ ਸਿੰਘ, ਨਰਿੰਦਰ ਸਿੰਘ ਜੌਨਸਨ ਅਤੇ ਜਸਵੀਰ ਸਿੰਘ ਦੀ ਟੀਮ ਵੱਲੋਂ ਦਿਨ ਭਰ ਪ੍ਰੈਕਟੀਕਲ ਡ੍ਰਿਲ, ਡੈਮੋ ਅਤੇ ਇੰਟਰਐਕਟਿਵ ਸੈਸ਼ਨ ਕੀਤੇ।
ਇਸ ਦੌਰਾਨ ਲਗਭਗ 150 ਐਨ. ਐੱਸ. ਐੱਸ. ਵਾਲੰਟੀਅਰਾਂ ਨੇ ਟ੍ਰੇਨਿੰਗ ਵਿੱਚ ਭਾਗ ਲਿਆ ਅਤੇ ਰਿਸਪਾਂਸ ਤੇ ਬਚਾਅ ਕਾਰਜਾਂ ਦੀਆਂ ਪ੍ਰਾਇਮਰੀ ਤਕਨੀਕਾਂ ਸਿੱਖੀਆਂ। ਇਹ ਟ੍ਰੇਨਿੰਗ ਨੌਜਵਾਨਾਂ ਨੂੰ ਭਵਿੱਖ ਵਿੱਚ ਕਿਸੇ ਵੀ ਕੁਦਰਤੀ ਆਫਤ ਜਾਂ ਐਮਰਜੈਂਸੀ ਦੇ ਸਮੇਂ ਪਹਿਲੇ ਰਿਸਪਾਂਡਰ ਵਜੋਂ ਕੰਮ ਕਰਨ ਯੋਗ ਬਣਾਉਣ ਲਈ ਕਰਵਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਤੇ ਯੂਨੀਵਰਸਿਟੀ ਪ੍ਰਬੰਧਨ ਨੇ ਵਾਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਨੌਜਵਾਨ ਸਮਾਜ ਨੂੰ ਹੋਰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।





