Ferozepur News

ਖੇਤੀਬਾੜੀ ਵਿਭਾਗ ਵੱਲੋਂ ਇੰਨਸੀਟੂੁ ਮੈਨੇਜਮੈਂਟ ਵਿਧੀ ਸਬੰਧੀ ਕਰਵਾਇਆ ਜਾਣੂੰ

ਜ਼ਮੀਨ ਦੀ ਉਪਜਾਓ ਸ਼ਕਤੀ ਬਰਕਰਾਰ ਰੱਖਣ ਪਰਾਲੀ ਨੂੰ ਖੇਤ ’ਚ ਵਾਹੁਣ ਦੀ ਅਪੀਲ

ਖੇਤੀਬਾੜੀ ਵਿਭਾਗ ਵੱਲੋਂ ਇੰਨਸੀਟੂੁ ਮੈਨੇਜਮੈਂਟ ਵਿਧੀ ਸਬੰਧੀ ਕਰਵਾਇਆ ਜਾਣੂੰ
–ਜ਼ਮੀਨ ਦੀ ਉਪਜਾਓ ਸ਼ਕਤੀ ਬਰਕਰਾਰ ਰੱਖਣ ਪਰਾਲੀ ਨੂੰ ਖੇਤ ’ਚ ਵਾਹੁਣ ਦੀ ਅਪੀਲ

ਖੇਤੀਬਾੜੀ ਵਿਭਾਗ ਵੱਲੋਂ ਇੰਨਸੀਟੂੁ ਮੈਨੇਜਮੈਂਟ ਵਿਧੀ ਸਬੰਧੀ ਕਰਵਾਇਆ ਜਾਣੂੰ
ਫ਼ਿਰੋਜ਼ਪੁਰ, 28 ਅਕਤੂਬਰ, 2025:  (ਜਸਵਿੰਦਰ ਸਿੰਘ ਸੰਧੂ)– ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਜੂਨੀਅਰ ਤਕਨੀਸ਼ੀਅਨ ਨੇ ਇੰਨਸੀਟੂੁ ਮੈਨੇਜਮੈਂਟ ਵਿਧੀ ਨਾਲ ਜ਼ਮੀਨ ’ਚ ਦਬਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦਾ ਸੁਪਰਸੀਡਰ ਮਲਚਰ, ਪਲੋਅ ਆਦਿ ਵਿਧੀ ਰਾਹੀਂ ਪਰਾਲੀ ਦੀ ਜ਼ਮੀਨ ’ਚ ਹੀ ਸਾਂਭ-ਸੰਭਾਲ ਕਰਵਾਈ ਜਾ ਰਹੀ ਹੈ। ਇਸੇ ਲੜੀ ਮੁਤਾਬਿਕ ਪਿੰਡ ਪੱਧਰ ਦੇ ਕਿਸਾਨ ਅਮਰੀਕ ਸਿੰਘ, ਜਗਪ੍ਰੀਤ ਸਿੰਘ, ਪਿੰਡ ਖਾਨੇ ਕੇ ਅਹਿਲ ਦੇ ਮਸ਼ੀਨ ਮਾਲਕ ਜਗਜੀਤ ਸਿੰਘ ਨਾਲ ਸੁਪਰਸੀਡਰ ਮਸ਼ੀਨ ਨਾਲ ਤਾਲਮੇਲ ਕਰਵਾ ਕੇ 20 ਏਕੜ ਰਕਬੇ ਵਿਚ ਕਣਕ ਦੀ ਬਿਜਾਈ ਕਰਵਾਈ ਜਾ ਰਹੀ ਹੈ ਅਤੇ ਇਸੇ ਹੀ ਪਿੰਡ ਦੇ ਕਿਸਾਨ ਨਛੱਤਰ ਸਿੰਘ ਦਾ ਵੀ ਇਸੇ ਸੁਪਰਸੀਡਰ ਮਾਲਕ ਨਾਲ ਤਾਲਮੇਲ ਕਰਵਾ ਕੇ 9 ਏਕੜ ਰਕਬੇ ’ਚ ਕਣਕ ਦੀ ਬਿਜਾਈ ਕਰਵਾਈ ਗਈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਸਗੋਂ ਜ਼ਮੀਨ ਵਿਚ ਹੀ ਵਾਹਿਆ ਜਾਵੇ ਤਾਂ ਜੋ ਜ਼ਮੀਨ ਦੀ ਉਪਜਾਓ ਸ਼ਕਤੀ ਬਰਕਰਾਰ ਰਹਿ ਸਕੇ।
ਕੈਪਸ਼ਨ
ਕਿਸਾਨਾਂ ਨੂੰ ਇੰਨਸੀਟੂੁ ਮੈਨੇਜਮੈਂਟ ਵਿਧੀ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਵਿਭਾਗ ਦੇ ਕਰਮਚਾਰੀ। ਤਸਵੀਰ: ਜਸਵਿੰਦਰ ਸਿੰਘ ਸੰਧੂ

Related Articles

Leave a Reply

Your email address will not be published. Required fields are marked *

Back to top button