Ferozepur News

ਹੰਭਲਾ ਫ਼ਾਉਂਡੇਸ਼ਨ ਨੇ ਕੁੜੀ ਦੇ ਵਿਆਹ ਲਈ ਦਿੱਤਾ ਸਮਾਨ, ਐੱਨ ਆਰ ਆਈ ਕਰ ਰਹੇ ਹਨ ਵੱਧ ਚੜ੍ਹ ਕੇ ਮਦਦ

ਹੰਭਲਾ ਫ਼ਾਉਂਡੇਸ਼ਨ ਨੇ ਕੁੜੀ ਦੇ ਵਿਆਹ ਲਈ ਦਿੱਤਾ ਸਮਾਨ, ਐੱਨ ਆਰ ਆਈ ਕਰ ਰਹੇ ਹਨ ਵੱਧ ਚੜ੍ਹ ਕੇ ਮਦਦ

ਹੰਭਲਾ ਫ਼ਾਉਂਡੇਸ਼ਨ ਨੇ ਕੁੜੀ ਦੇ ਵਿਆਹ ਲਈ ਦਿੱਤਾ ਸਮਾਨ, ਐੱਨ ਆਰ ਆਈ ਕਰ ਰਹੇ ਹਨ ਵੱਧ ਚੜ੍ਹ ਕੇ ਮਦਦ

ਫ਼ਿਰੋਜ਼ਪੁਰ 11 ਸਤੰਬਰ, 2025:  ਮੁੜ ਵਸੇਬਾ ਕੈਂਪ ਲਗਾ ਕੇ ਬੈਠੀ ਹੰਭਲਾ ਫਾਊਂਡੇਸ਼ਨ ਪੰਜਾਬ ਹੜ੍ਹ ਪ੍ਰਭਾਵਿਤ ਸਰਹੱਦੀ ਲੋਕਾਂ ਦੀ ਸੇਵਾ ਵਿਚ ਲੱਗੀ ਹੋਈ ਹੈ। ਪੂਰੀ ਤਰ੍ਹਾਂ ਸਰਵੇ ਕਰਨ ਤੋਂ ਬਾਅਦ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆ ਹੰਭਲਾ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ ਕੇ, ਤਰਲੋਚਨ ਮੁਸਾਫ਼ਿਰ, ਕੰਵਲਜੀਤ ਕੌਰ, ਰਿਸ਼ੀ ਰਾਹੀ, ਗੁਰਪ੍ਰੀਤ ਭੰਬਾ ਲੰਡਾ ਨੇ ਕਿਹਾ ਕਿ ਅੱਜ ਫਿਰ ਆਸਟ੍ਰੇਲੀਆ ਤੋਂ ਗਾਇਕ ਅੰਸ਼ ਚਾਹਲ ਦੀ ਮਦਦ ਨਾਲ ਪਿੰਡ ਟੇਂਡੀ ਵਾਲਾ ਦੇ ਜਗਤਾਰ ਸਿੰਘ ਦੀ ਬੇਟੀ ਕੌੜਾ ਬਾਈ ਦੇ ਵਿਆਹ ਲਈ ਸਮਾਨ ਦਿੱਤਾ ਗਿਆ। ਓਹਨਾ ਕਿਹਾ ਕਿ ਜਗਤਾਰ ਸਿੰਘ ਦੀ ਦੋ ਕਿੱਲੇ ਜ਼ਮੀਨ ਹੈ ਜੋ ਪਾਣੀ ਨਾਲ ਤਬਾਹ ਹੋ ਗਈ। ਓਸ ਦੇ ਘਰ ਚਾਰ ਬੇਟੀਆਂ ਹੀ ਹਨ, ਜਿੰਨ੍ਹਾ ਚੋਂ ਤਿੰਨਾਂ ਦੇ ਵਿਆਹ ਕਰ ਚੁੱਕਾ ਹੈ ਅਤੇ ਚੌਥੀ ਬੇਟੀ ਦਾ ਵਿਆਹ ਰੱਖਿਆ ਸੀ ਕਿ ਪਾਣੀ ਆਉਣ ਨਾਲ ਸਾਰੀਆਂ ਖੁਸ਼ੀਆਂ ਧਰੀਆਂ ਹੀ ਰਹਿ ਗਈਆਂ। ਜਗਤਾਰ ਸਿੰਘ ਨੇ ਕਿਹਾ ਕਿ ਹੰਭਲਾ ਫਾਊਂਡੇਸ਼ਨ ਓਸ ਲਈ ਰੱਬ ਬਣ ਕੇ ਬਹੁੜੀ ਹੈ ਓਹ ਸੰਸਥਾ ਅਤੇ ਗਾਇਕ ਅੰਸ਼ ਚਾਹਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਓਸ ਨੇ ਕਿਹਾ ਕਿ ਪਹਿਲਾਂ ਵੀ ਹੰਭਲਾ ਫਾਊਂਡੇਸ਼ਨ ਦੀ ਮਦਦ ਨਾਲ ਨਰਿੰਦਰ ਸਿੰਘ ਕੇਸਰ ਪ੍ਰਧਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਫ਼ਿਰੋਜ਼ਪੁਰ ਨੇ ਬੇਟੀ ਦੇ ਵਿਆਹ ਵਾਸਤੇ ਓਹਨਾ ਦੀ ਮਾਲੀ ਮਦਦ ਕੀਤੀ ਹੈ।
ਦੱਸਣਾ ਬਣਦਾ ਹੈ ਕਿ ਹੰਭਲਾ ਫਾਊਂਡੇਸ਼ਨ ਪੰਜਾਬ ਲਗਾਤਾਰ ਇਹਨਾ ਸਰਹੱਦੀ ਪਿੰਡਾਂ ਵਿਚ ਵਿਚਰ ਰਹੀ ਹੈ ਅਤੇ ਪਾਣੀਆਂ ਕਾਰਨ ਲੀਹੋਂ ਲੱਥੀ ਜ਼ਿੰਦਗੀ ਨੂੰ ਮੁੜ ਖੁਸ਼ਹਾਲ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਅਸ਼ੋਕ ਕੁਮਾਰ ਬਿੱਟੂ, ਸਰਪੰਚ ਗੁਰਨਾਮ ਸਿੰਘ, ਰਾਣਾ ਵੜਵਾਲ, ਫ਼ੈਜ਼ਾਨ ਅਲੀ, ਪਰਮਿੰਦਰ ਪਿੰਦੂ, ਪਵਨਜੀਤ ਵਿਲਾਸਰਾ, ਪਰਮਜੀਤ ਸਿੰਘ, ਕਮਲ ਨਿਗਾਰ, ਬੌਬੀ ਵਾਰਵਾਲ, ਲਵਪ੍ਰੀਤ ਸਿੰਘ, ਗੁਰਮੀਤ ਮੀਤ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button