Ferozepur News

ਕਿਸਾਨ ਸ਼ਿਕਾਇਤਾਂ ਨੂੰ ਲੈ ਕੇ KMSC 3 ਅਤੇ 6 ਅਕਤੂਬਰ ਨੂੰ ਪੁਤਲੇ ਫੂਕੇਗਾ, ਮੋਮਬੱਤੀ ਮਾਰਚ ਕੱਢੇਗਾ

ਕਿਸਾਨ ਸ਼ਿਕਾਇਤਾਂ ਨੂੰ ਲੈ ਕੇ KMSC 3 ਅਤੇ 6 ਅਕਤੂਬਰ ਨੂੰ ਪੁਤਲੇ ਫੂਕੇਗਾ, ਮੋਮਬੱਤੀ ਮਾਰਚ ਕੱਢੇਗਾ

ਕਿਸਾਨ ਸ਼ਿਕਾਇਤਾਂ ਨੂੰ ਲੈ ਕੇ KMSC 3 ਅਤੇ 6 ਅਕਤੂਬਰ ਨੂੰ ਪੁਤਲੇ ਫੂਕੇਗਾ, ਮੋਮਬੱਤੀ ਮਾਰਚ ਕੱਢੇਗਾ

ਫਿਰੋਜ਼ਪੁਰ, ਅਕਤੂਬਰ 2, 2025: ਜਿੱਥੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਲਗਾਤਾਰ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਏਕਤਾ ਲਈ ਜੰਗੀ ਪੱਧਰ ਤੇ ਕੋਸ਼ਿਸ਼ਾਂ ਦਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਓਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਅਤੇ ਐਸ ਕੇ ਐਮ ਦੇ ਲੀਡਰ ਜੁਗਿੰਦਰ ਸਿੰਘ ਉਗਰਾਹਾਂ ਵੱਲੋਂ 401 ਦਿਨ ਚੱਲੇ ਦਿੱਲੀ ਅੰਦੋਲਨ 2 ਤੇ, ਭਾਜਪਾ ਨਾਲ ਰਲ ਕੇ ਲਗਾਉਣ, ਵਰਗੇ ਬੇਬੁਨਿਆਦ, ਤੱਥਹੀਣ, ਬਿਨਾਂ ਸਿਰ ਪੈਰ ਦੇ ਦੋਸ਼ ਲਗਾਉਣ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਵਿੱਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਨਿਖੇਧੀ ਮਤਾ ਪਾਸ ਕੀਤਾ ਗਿਆ।

ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਅਤੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਉਗਰਾਹਾਂ ਸਾਬ੍ਹ ਵੱਲੋਂ ਇਹ ਬਿਆਨ ਦੇ ਕੇ 23 ਸਾਲ ਦੇ ਨੌਜਵਾਨ ਸ਼ਹੀਦ ਸੁਭਕਰਨ ਸਿੰਘ ਬੱਲੋ ਸਮੇਤ 40 ਤੋਂ ਵੱਧ ਸ਼ਹੀਦਾਂ ਅਤੇ 400 ਤੋਂ ਵੱਧ ਜਖਮੀਆਂ ਦੀ ਕੁਰਬਾਨੀ ਤੇ ਸਵਾਲ ਚੱਕਿਆ ਹੈ। ਉਹਨਾਂ ਨੂੰ ਆਪਣੇ ਬਿਆਨ ਨੂੰ ਵਾਪਿਸ ਲੈਂਦੇ ਹੋਏ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ। ਸੂਬਾ ਆਗੂ ਜਸਬੀਰ ਸਿੰਘ ਪਿੱਦੀ, ਗੁਰਬਚਨ ਸਿੰਘ ਚੱਬਾ ਅਤੇ ਸਤਨਾਮ ਸਿੰਘ ਮਾਣੋਚਾਹਲ ਨੇ ਕਿਹਾ ਕਿ ਪਰਾਲੀ ਸਾੜਨ ਤੇ ਕਿਸਾਨਾਂ ਤੇ ਜ਼ੋ ਪਰਚੇ ਅਤੇ ਜੁਰਮਾਨੇ ਕੀਤੇ ਜਾ ਰਹੇ ਹਨ, ਹੜ੍ਹਾਂ ਵਿਚ ਪੰਜਾਬ ਸਰਕਾਰ ਦੀ ਨਖਿੱਦ ਕਾਰਗੁਜਾਰੀ ਅਤੇ ਨਾਕਾਫੀ ਮੁਆਵਜਿਆਂ ਦੇ ਸਬੰਧ ਵਿੱਚ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਜਥੇਬੰਦੀ ਵੱਲੋਂ ਪੰਜਾਬ ਅੰਦਰ ਸੈਕੜੇ ਥਾਵਾਂ ਤੇ ਵੱਡੇ ਇੱਕਠ ਕਰਕੇ 6 ਅਕਤੂਬਰ ਨੂੰ ਭਗਵੰਤ ਮਾਨ ਅਤੇ ਮੋਦੀ ਸਰਕਾਰ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਜਾਣਗੇ। ਉਹਨਾਂ ਕਿਹਾ ਕਿ ਪਰਚੇ, ਜੁਰਮਾਨੇ ਅਤੇ ਰੈੱਡ ਐਂਟਰੀਆਂ ਬੰਦ ਕਰਕੇ ਪਹਿਲਾਂ ਪਰਾਲੀ ਦੇ ਪ੍ਰਬੰਧਨ ਲਈ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ 100 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣ ਅਤੇ ਬੇਲਰ ਮੁੱਹਈਆ ਕੀਤੇ ਜਾਣ, ਝੋਨੇ ਦੀ ਫ਼ਸਲ ਲਈ 70 ਹਜ਼ਾਰ ਪ੍ਰਤੀ ਏਕੜ, ਗੰਨੇ ਲਈ 1 ਲੱਖ ਪ੍ਰਤੀ ਏਕੜ ਅਤੇ ਹੋਰ ਫ਼ਸਲਾਂ ਲਈ ਪੂਰਨ ਨੁਕਸਾਨ ਦੀ ਪੂਰਤੀ ਲਾਇਕ ਮੁਆਵਜੇ ਦਿੱਤੇ ਜਾਣ, ਘਰਾਂ, ਹਰ ਤਰ੍ਹਾਂ ਦੇ ਪਸ਼ੂਆਂ ਅਤੇ ਜਮੀਨ ਦੇ ਖੋਰੇ ਕਾਰਨ ਹੋਏ ਕੁੱਲ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ। ਰੇਤ ਕੱਢਣ ਤੇ ਲਗਾਈ ਸਮਾਂ ਸੀਮਾਂ ਹਟਾਈ ਜਾਵੇ। ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ, ਜਰਮਨਜੀਤ ਬੰਡਾਲਾ ਅਤੇ ਗੁਰਲਾਲ ਸਿੰਘ ਪੰਡੋਰੀ ਨੇ ਜਾਣਕਾਰੀ ਦਿੱਤੀ ਕਿ ਬਿਜਲੀ ਦੇ ਨਿੱਜੀਕਰਨ ਖਿਲਾਫ ਆਉਂਦੇ ਦਿਨਾਂ ਵਿੱਚ ਵੱਡੇ ਐਕਸ਼ਨ ਉਲੀਕਣ ਲਈ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਦੀਆਂ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨਾਲ 15 ਅਕਤੂਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ, ਇਸ ਮੀਟਿੰਗ ਵਿੱਚ ਜ਼ੋ ਵੀ ਐਕਸ਼ਨ ਉਲੀਕਿਆ ਜਾਵੇਗਾ ਜਥੇਬੰਦੀ ਵੱਲੋਂ ਪੂਰੇ ਜੋਰ ਨਾਲ ਲਾਗੂ ਕੀਤਾ ਜਾਵੇਗਾ।

 

ਆਗੂਆਂ ਕਿਹਾ ਕਿ ਖਾਸ ਕਰਕੇ ਪਰਾਲੀ ਦੇ ਮੁੱਦੇ ਤੇ ਸਾਲਾਨਾ ਪ੍ਰਦੂਸ਼ਣ ਦਾ ਮਾਤਰ 6% ਹਿੱਸਾ ਬਣਨ ਵਾਲੇ ਕਿਸਾਨ ਨੂੰ ਖੂੰਖਾਰ ਖਲਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਦਕਿ 94% ਵਾਲੇ ਕਾਰੋਬਾਰੀ ਅਦਾਰਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਅਦਾਲਤਾਂ ਨੂੰ ਓਸ ਵੇਲੇ ਵੀ ਬੋਲਣਾ ਚਾਹੀਦਾ ਸੀ ਜਦੋਂ ਜਲ ਸਰੋਤਾਂ ਨੂੰ ਜ਼ਹਿਰਾਂ ਪਾ ਕੇ ਤਬਾਹ ਕਰਨ ਵਾਲੀ ਇੰਡਸਟਰੀ ਮਾਲਕਾਂ ਨੂੰ ਸਜ਼ਾ ਦਾ ਪ੍ਰਬੰਧ ਕਰਨ ਵਾਲੀਆਂ ਮਦਾਂ ਰੱਦ ਕੀਤੀਆਂ ਗਈਆਂ ਸਨ। ਸੂਬਾ ਆਗੂ ਕੰਵਰਦਲੀਪ ਸੈਦੋਲੇਹਲ ਨ ਕਿਹਾ ਕਿ ਕਿਸਾਨ ਇਸ ਮਸਲੇ ਵਿੱਚ ਪੀੜਤ ਹੈ ਪਾਪੀ ਨਹੀਂ, ਕਿਸਾਨ ਕਿਸੇ ਵੀ ਤਰ੍ਹਾਂ ਦੇ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ ਪਰ ਨਾ ਓਸਨੂੰ ਇਸਦਾ ਕੋਈ ਬਦਲ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਝੋਨੇ ਕਣਕ ਨੂੰ ਛੱਡ 23 ਫ਼ਸਲਾਂ ਦੀ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ। ਉਹਨਾਂ ਕਿਹਾ ਕਿ ਜਥੇਬੰਦੀ ਪ੍ਰਸ਼ਾਸ਼ਨ ਵੱਲੋਂ ਕਿਸੇ ਕਿਸਾਨ ਦੀ ਗ੍ਰਿਫਤਾਰੀ ਕਰਨ ਤੇ ਤਿੱਖਾ ਪ੍ਰਤੀਕਰਮ ਕਰੇਗੀ।

ਉਹਨਾਂ ਦੱਸਿਆ ਕਿ 3 ਅਕਤੂਬਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਤੋਂ 17 ਸੈਕਟਰ ਤੱਕ ਦਿੱਲੀ ਅੰਦੋਲਨ 1 ਦੌਰਾਨ ਹੋਏ ਲਖੀਮਪੁਰ ਖੀਰੀ ਦੇ ਸ਼ਹੀਦਾਂ ਲਈ ਕੈਂਡਲ ਮਾਰਚ ਕਰਦੇ ਹੋਏ ਅਜੇ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਟੈਂਨੀ ਸਮੇਤ ਸਾਰੇ ਦੋਸ਼ੀਆਂ ਲਈ ਸਜ਼ਾਵਾਂ ਦੀ ਮੰਗ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button